ਪਟਿਆਲਾ : ਕਹਿੰਦੇ ਨੇ ਕਿਸਮਤ ਜਦੋਂ ਵੀ ਦਿੰਦੀ ਹੈ ਛੱਪਰ ਪਾੜ ਕੇ ਦਿੰਦੀ ਹੈ। ਇਹ ਗੱਲ ਉਦੋਂ ਸੱਚ ਹੋ ਗਈ ਜਦੋਂ ਪਟਿਆਲਾ ਦੇ ਪਿੰਡ ਹਿਰਦਾਪੁਰ ਦੇ ਇਕ ਕਿਸਾਨ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲ ਆਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਤੂ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 3 ਧੀਆਂ ਦਾ ਪਿਤਾ ਹੈ ਅਤੇ ਉਹ ਪਿਛਲੇ 20 ਸਾਲਾਂ ਤੋਂ ਲਾਟਰੀ ਖਰੀਦ ਰਿਹਾ ਸੀ ਪਰ ਅੱਜ ਤਕ ਉਸ ਦੀ ਕਦੇ ਲਾਟਰੀ ਨਹੀਂ ਨਿਕਲ਼ੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਮੋਸ਼ਨ ਕੋਟਾ ਵਧਾਇਆ
ਇਸ ਵਾਰ ਉਸਦੀ ਕਿਸਮਤ ਚਮਕ ਗਈ ਅਤੇ ਉਸਨੇ 1.5 ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਇਸ ਤੋਂ ਬਾਅਦ ਉਸਨੂੰ ਵਧਾਈ ਦੇਣ ਵਾਲੇ ਲੋਕਾਂ ਦੀ ਲੰਬੀ ਕਤਾਰ ਲੱਗ ਗਈ। ਉਨ੍ਹਾਂ ਕਿਹਾ ਕਿ ਇਨਾਮੀ ਰਾਸ਼ੀ ਵਿੱਚੋਂ ਉਹ ਗੁਰਦੁਆਰਾ ਸਾਹਿਬ ਲਈ ਦਸਵੰਧ ਕੱਢਣਗੇ ਅਤੇ ਲੋੜਵੰਦ ਲੋਕਾਂ ਨੂੰ ਦਾਨ ਵੀ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਵਿਚ 18, 19, 20 ਤਾਰੀਖ਼ ਦੀ ਛੁੱਟੀ, ਲੱਗੀਆਂ ਮੌਜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਮੋਸ਼ਨ ਕੋਟਾ ਵਧਾਇਆ
NEXT STORY