ਡਕਾਲਾ (ਨਰਿੰਦਰ) : ਸਰਕਲ ਰਾਮਨਗਰ ਦੇ ਪਿੰਡ ਸੱਸਾ ਗੁੱਜਰਾਂ (ਭਗਵਾਨਪੁਰ) ਦੇ ਵਾਸੀ ਕਿਸਾਨ ਭੋਲਾ ਸਿੰਘ (48) ਅਤੇ ਉਸਦੇ ਬਲਦ ਦੀ ਮੀਰਾਂਪੁਰ ਡਰੇਨ ਦੇ ਹਾਸਮਪੁਰ ਮਾਂਗਟਾਂ ਨੇੜੇ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਵਾਸੀਆਂ ਦੀ ਜਾਣਕਾਰੀ ਅਨੁਸਾਰ ਕਿਸਾਨ ਭੋਲਾ ਸਿੰਘ ਬੀਤੇ ਦਿਨੀਂ ਸਵੇਰ ਸਮੇਂ ਆਪਣਾ ਬਲਦ ਰੇਹੜਾ ਲੈ ਕੇ ਪਿੰਡ ਹਾਸ਼ਮਪੁਰ ਮਾਂਗਟਾਂ ਵਿਖੇ ਖੇਤਾਂ ’ਚ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ, ਪ੍ਰੰਤੂ ਜਦੋਂ ਕਿਸਾਨ ਭੋਲਾ ਸਿੰਘ ਸ਼ਾਮ ਤਕ ਵਾਪਸ ਘਰ ਨਾ ਪੁੱਜਿਆ ਤਾਂ ਦੇਰ ਸ਼ਾਮ ਵੇਲੇ ਪਰਿਵਾਕ ਮੈਂਬਰਾਂ ਨੇ ਗੋਤਾਖੋਰਾਂ ਨੂੰ ਨਾਲ ਲੈ ਕੇ ਮੀਰਾਂਪੁਰ ਡਰੇਨ ’ਚ ਉਸਦੀ ਭਾਲ ਸ਼ੁਰੂ ਕੀਤੀ ਪ੍ਰੰਤੂ ਕਾਫੀ ਸਮੇਂ ਦੇਰ ਸ਼ਾਮ ਤਕ ਕਿਸਾਨ ਤੇ ਬਲਦ ਰੇਹੜਾ ਦਾ ਕੋਈ ਪਤਾ ਨਾ ਲੱਗਿਆ।
ਅੱਜ ਸਵੇਰ ਤੋਂ ਹੀ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਹਾਸਮਪੁਰ ਮਾਗਟਾਂ ਨੇੜੇ ਮੀਰਾਂਪੁਰ ਡਰੇਨ ’ਚ ਜਦੋਂ ਮੁੜ ਭਾਲ ਸ਼ੁਰੂ ਕੀਤੀ ਤਾਂ ਮ੍ਰਿਤਕ ਭੋਲਾ ਸਿੰਘ ਤੇ ਬਲਦ ਡਰੇਨ ਦੇ ਰੈਂਪ ਤੋਂ ਅੱਗੇ ਭੋਲਾ ਸਿੰਘ ਦੀ ਲਾਸ਼ ਕਿੱਕਰ ਅਤੇ ਜੰਗਲੀ ਬੂਟੀ ਵਿਚ ਫਸੀ ਹੋਈ ਮਿਲੀ ਜਿਸ ਨੂੰ ਲੋਕਾਂ ਨੇ ਬਾਹਰ ਕੱਢ ਲਿਆ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਹਾਸ਼ਮਪੁਰ ਮਾਂਗਟਾਂ ਜਾਣ ਲਈ ਲੋਕਾਂ ਨੂੰ ਮੀਰਾਂਪੁਰ ਡਰੇਨ ਦੇ ਰਸਤੇ ’ਚ ਬਣੇ ਰੈਂਪ ਤੋਂ ਹੀ ਲੰਘਣਾ ਪੈਂਦਾ ਹੈ । ਕਿਸਾਨ ਭੋਲਾ ਸਿੰਘ ਵੀ ਇਸ ਰਸਤੇ ਤੋਂ ਖੇਤ ਗਿਆ ਸੀ, ਬਰਸਾਤ ਦਾ ਪਾਣੀ ਆਉਣ ਕਾਰਣ ਤੇ ਪਾਣੀ ਦਾ ਵਹਾਅ ਤੇਜ਼ ਹੋਣ ਤੇ ਬਲਦ-ਰੇਹੜਾ ਤੇ ਕਿਸਾਨ ਦੇ ਪਾਣੀ ’ਚ ਰੁੜ੍ਹਣ ਅਤੇ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਪਿੰਡ ਵਾਸੀ ਨੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਉਹ ਇਸ ਰੈਂਪ ਦੀ ਥਾਂ ਪੁੱਲ ਬਣਾਉਣ ਦੀ ਮੰਗ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਡੰਕੌਂਦਾ ਦੇ ਬਲਾਕ ਪ੍ਰਧਾਨ ਮੁੱਖਤਿਆਰ ਸਿੰਘ ਕੱਕੇਪੁਰ ਨੇ ਇਸ ਘਟਨਾਂ ਨੂੰ ਮੰਦਭਾਗਾ ਦੱਸਦੇ ਹੋਏ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਲਈ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਤੇ ਕਿਸਾਨ ਜੱਥੇਬੰਦੀ ਦੇ ਆਗੂਆਂ ਦੀ ਮੌਜੂਦਗੀ ’ਚ ਪਿੰਡ ਸਸਾ ਗੁੱਜਰਾਂ (ਭਗਵਾਨ ਪੁਰ) ਵਿਖੇ ਮ੍ਰਿਤਕ ਕਿਸਾਨ ਭੋਲਾ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
34 ਕਿੱਲੋ ਭੁੱਕੀ ਸਮੇਤ ਸਕਾਰਪੀਓ ਸਵਾਰ ਕਾਬੂ
NEXT STORY