ਸਰਦੂਲਗੜ੍ਹ (ਚੋਪੜਾ): ਨਜ਼ਦੀਕੀ ਪਿੰਡ ਝੰਡਾ ਖੁਰਦ ਨਿਵਾਸੀ ਕਿਸਾਨ ਸੁਨੀਲ ਕੁਮਾਰ (38) ਪੁੱਤਰ ਓਮ ਪ੍ਰਕਾਸ਼ ਦੀ ਜ਼ਹਿਰੀਲੀ ਦਵਾਈ ਪੀਣ ਕਰ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਨੇ ਦੱਸਿਆ ਕਿ ਸੁਨੀਲ ਕੁਮਾਰ ਖੇਤੀਬਾੜੀ ਕਰਦਾ ਸੀ ਅਤੇ ਫਸਲ ਨਾ ਹੋਣ ਕਰ ਕੇ ਉਸ ਦੇ ਸਿਰ ਕਾਫੀ ਕਰਜ਼ਾ ਹੋ ਗਿਆ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਖੱਟੜ 'ਤੇ ਵਰ੍ਹੇ ਰਾਜੇਵਾਲ, ਕੈਪਟਨ ਨੂੰ ਬਰਫੀ ਖਵਾਉਣ ਵਾਲੇ ਬਿਆਨ ਦਾ ਦਿੱਤਾ ਮੋੜਵਾਂ ਜੁਆਬ
ਕਰਜ਼ੇ ਕਾਰਨ ਉਹ ਪਿਛਲੇ ਸਮੇਂ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਦੀ ਇਲਾਜ ਦੌਰਾਨ ਹਸਤਪਾਲ ’ਚ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ। ਇਸ ਸਬੰਧੀ ਜਾਂਚ ਅਫ਼ਸਰ ਸਹਾਇਕ ਥਾਣੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ
ਅੰਮ੍ਰਿਤਸਰ ’ਚ ਸ਼ਰੇਆਮ ਗੁੰਡਾਗਰਦੀ: ਕਾਰ ’ਚ ਬੈਠੀ ਕੁੜੀ ’ਤੇ 3 ਨੌਜਵਾਨਾਂ ਨੇ ਕੀਤਾ ਜਾਨਲੇਵਾ ਹਮਲਾ,ਤੋੜੇ ਸ਼ੀਸ਼ੇ (ਤਸਵੀਰਾ
NEXT STORY