ਮੰਡੀ ਲਾਧੂਕਾ(ਸੰਧੂ)—ਕਿਸਾਨਾਂ ਵੱਲੋਂ ਪਰਮਲ ਝੋਨਾ ਮੰਡੀਆਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਸਰਕਾਰੀ ਬੋਲੀ ਸ਼ੁਰੂ ਹੋਣ ਵਿਚ ਅਜੇ ਦੇਰੀ ਹੋਣ ਕਾਰਨ ਕਿਸਾਨਾਂ ਨੂੰ ਮਜਬੂਰਣ ਘੱਟ ਰੇਟਾਂ 'ਤੇ ਝੋਨਾ ਨਿੱਜੀ ਵਪਾਰੀਆਂ ਨੂੰ ਵੇਚਣਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਜੂਨ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਝੋਨਾ ਲਾਇਆ ਗਿਆ ਸੀ ਅਤੇ ਪੀ. ਆਰ.-126 ਕਿਸਮ ਦੇ ਝੋਨੇ ਦੀ ਬਿਜਾਈ ਕੀਤੀ ਸੀ ਅਤੇ ਹੁਣ ਝੋਨਾ ਪੱਕ ਜਾਣ ਕਾਰਣ ਉਨ੍ਹਾਂ ਨੇ ਮੰਡੀਆਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਪਰ ਦੂਜੇ ਪਾਸੇ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਬੋਲੀ 2 ਅਕਤੂਬਰ ਤੋਂ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਇੰਨੇ ਦਿਨ ਉਹ ਮੰਡੀਆਂ ਵਿਚ ਸਰਕਾਰੀ ਬੋਲੀ ਦਾ ਇੰਤਜ਼ਾਰ ਨਹੀਂ ਕਰ ਸਕਦੇ। ਕਿਸਾਨ ਨੇ ਦੱਸਿਆ ਕਿ ਝੋਨੇ ਦਾ ਸਮੱਰਥਨ ਮੁੱਲ 1590 ਰੁਪਏ ਹੈ, ਜਦਕਿ ਪ੍ਰਾਈਵੇਟ ਉਨ੍ਹਾਂ ਨੂੰ 1575 ਰੁਪਏ ਪ੍ਰਤੀ ਕਵਿੰਟਲ ਵੇਚਣਾ ਪੈ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਨਿੱਜੀ ਵਪਾਰੀਆਂ ਨੂੰ ਪੂਰਾ ਮੁੱਲ ਦੇਣ ਦੀ ਸਖਤ ਹਦਾਇਤਾਂ ਜਾਰੀ ਕਰੇ।
4 ਨਗਰ ਨਿਗਮਾਂ ਤੇ 36 ਨਗਰ ਕੌਂਸਲਾਂ ਦੀਆਂ ਚੋਣਾਂ ਦਸੰਬਰ 'ਚ : ਨਵਜੋਤ ਸਿੱਧੂ
NEXT STORY