ਲੁਧਿਆਣਾ (ਸੁਨੀਲ) : ਇੱਥੋਂ ਦੇ ਪਿੰਡ ਰਾਮਗੜ੍ਹ 'ਚ ਇਕ ਕਿਸਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਰਾਮਗੜ੍ਹ ਸਰਦਾਰਾ, ਥਾਣਾ ਮਲੋਦ ਤਹਿਸੀਲ ਪਾਇਲ ਵਾਸੀ ਜਸਪਾਲ ਸਿੰਘ (40-42) 'ਤੇ 20 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਜਸਪਾਲ ਸਿੰਘ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ।ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਕ ਸੁਸਾਇਡ ਨੋਟ ਪ੍ਰਾਪਤ ਹੋਇਆ ਹੈ। ਇਸ 'ਚ ਇਕ ਫਿਨੈਂਸਰ ਦਾ ਨਾਮ ਲਿਖਿਆ ਹੋਇਆ ਸੀ, ਜੋ ਖਾਲੀ ਚੈੱਕ ਦੇ ਆਧਾਰ 'ਤੇ ਉਸ ਨੂੰ ਪ੍ਰੇਸ਼ਾਨ ਕਰਦਾ ਸੀ। ਪੁਲਸ ਨੇ ਫਿਨੈਂਸਰ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਜਸਪਾਲ ਸਿੰਘ ਕੋਲ ਪਹਿਲਾਂ ਸਾਢੇ ਪੰਜ ਏਕੜ ਜ਼ਮੀਨ ਸੀ। ਉਸ ਨੇ ਆਪਣੀ ਸਾਰੀ ਜ਼ਮੀਨ ਕਰਜ਼ੇ ਕਾਰਨ ਵੇਚ ਦਿੱਤੀ। ਇਸ ਮੌਕੇ ਮ੍ਰਿਤਕ ਦੀ ਪਤਨੀ ਰਾਜਵੰਸ਼ ਕੌਰ ਨੇ ਕਿਹਾ ਕਿ ਕਰਜ਼ੇ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਰਹਿਦਾ ਸੀ। ਉਸ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕੱਲ ਸ਼ਾਮ ਨੂੰ ਘਰ ਵਾਪਸ ਆਇਆ ਤਾਂ ਉਹ ਪ੍ਰੇਸ਼ਾਨ ਸੀ। ਉਸ ਦਾ ਪੁੱਤਰ 12ਵੀਂ ਜਮਾਤ ਦੇ ਪੇਪਰ ਸੀ, ਜਿਸ ਦੀ ਉਹ ਤਿਆਰੀ ਨਹੀਂ ਕਰ ਸਕਿਆ। ਉਸ ਨੇ ਬੁੱਧਵਾਰ ਰਾਤ ਨੂੰ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ।
ਸਵੈ-ਇੱਛਤ ਸਕੀਮ ਦੇ ਨਾਂ 'ਤੇ ਕਾਂਗਰਸ ਸਰਕਾਰ ਨੇ ਮੁਕੰਮਲ ਬਿੱਲ ਲਾਉਣ ਦੀ ਤਿਆਰੀ ਕੀਤੀ : ਮਜੀਠੀਆ
NEXT STORY