ਬੁਢਲਾਡਾ (ਬਾਂਸਲ) : ਜ਼ਮੀਨ ਦੇ ਲੈਣ-ਦੇਣ ਦੇ ਮਾਮਲੇ 'ਚ ਪਿੰਡ ਗੁਰਨੇ-ਖੁਰਦ ਦੇ ਕਿਸਾਨ ਦੀ ਲਾਸ਼ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਫਿਲਹਾਲ ਕਿਸਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਜਾਂਚ ਵਿੱਚ ਲੱਗੀ ਹੋਈ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਮ੍ਰਿਤਕ ਗੁਰਦਿਆਲ ਸਿੰਘ ਦੀ ਪਤਨੀ ਇੰਦਰਜੀਤ ਕੌਰ ਦੇ ਦਿੱਤੇ ਬਿਆਨਾ ਅਨੁਸਾਰ ਦੱਸਿਆ ਕਿ ਜ਼ਮੀਨ ਲੈਣ-ਦੇਣ ਦੇ ਮਾਮਲੇ 'ਚ 4 ਵਿਅਕਤੀ ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਸਹਿਜਪਾਲ ਸਿੰਘ, ਗੁਰਨਾਮ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਕਤ ਨੇ ਉਸ ਦੇ ਪਤੀ ਨਾਲ ਧੋਖਾਧੜੀ ਕਰਕੇ 4 ਏਕੜ ਜ਼ਮੀਨ ਦਾ ਸੌਦਾ ਕਰ ਲਿਆ ਸੀ ਜਿਸ ਬਾਰੇ ਪਰਿਵਾਰ ਨੂੰ ਕੁੱਝ ਨਹੀਂ ਪਤਾ ਸੀ। ਪੁਲਸ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸ਼ਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਕਹਾਣੀ ਸਾਹਮਣੇ ਆਵੇਗੀ।
ਕਰਤਾਰਪੁਰ ਕੋਰੀਡੋਰ 'ਤੇ ਵਿਦੇਸ਼ ਸਕੱਤਰ ਦਾ ਵੱਡਾ ਬਿਆਨ, ਜਾਣੋ ਕਦੋਂ ਤਕ ਰਹੇਗਾ ਬੰਦ
NEXT STORY