ਪਟਿਆਲਾ/ਰੱਖੜਾ (ਜ. ਬ.) : ਪੰਜਾਬ ’ਚ ਮਾਨਸੂਨ ਆਉਣ ਕਾਰਨ ਆਸਮਾਨ ’ਚ ਸੰਘਣੇ ਬੱਦਲ ਛਾਏ ਹੋਏ ਹਨ। ਇਸੇ ਦੌਰਾਨ ਬਰਸਾਤਾਂ ’ਚ ਖ਼ਰਾਬ ਮੌਸਮ ਕਾਰਨ ਆਸਮਾਨੀ ਬਿਜਲੀ ਡਿੱਗਣ ਨਾਲ ਖੇਤ ’ਚ ਕੰਮ ਕਰਨ ਲਈ ਜਾ ਰਹੇ ਕਿਸਾਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਵਿਧਾਇਕਾਂ ਨੂੰ 'ਲੰਚ' ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਜਾਰੀ ਕੀਤਾ ਅਹਿਮ ਬਿਆਨ
ਜਾਣਕਾਰੀ ਅਨੁਸਾਰ ਪਟਿਆਲਾ ਨੇੜਲੇ ਪਿੰਡ ਫਤਿਹਪੁਰ ਦਾ ਕਿਸਾਨ ਮੁਖਤਿਆਰ ਸਿੰਘ ਪੁੱਤਰ ਰਜਿੰਦਰ ਸਿੰਘ ਕੰਮ ਲਈ ਆਪਣੇ ਖੇਤਾਂ ’ਚ ਸਵੇਰੇ 10 ਵਜੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਪ੍ਰੇਮੀ ਨਾਲ ਰਹਿਣ ਲੱਗੀ, ਹੁਣ ਸਹੁਰਿਆਂ ਨੂੰ ਮਿਲ ਰਹੀਆਂ ਧਮਕੀਆਂ
ਇਸ ਦੌਰਾਨ ਆਸਮਾਨ ’ਚ ਛਾਏ ਕਾਲੇ ਬੱਦਲਾਂ ਕਾਰਨ ਆਸਮਾਨੀ ਬਿਜਲੀ ਅਚਾਨਕ ਉਕਤ ਕਿਸਾਨ ’ਤੇ ਜਾ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮਨੀਸ਼ਾ ਗੁਲਾਟੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਵਿਆਹਾਂ ਦੇ ਮਾਮਲਿਆਂ 'ਚ ਧੋਖਾਧੜੀ ਦਾ ਕੀਤਾ ਜ਼ਿਕਰ
NEXT STORY