ਸਮਰਾਲਾ (ਗਰਗ, ਬੰਗੜ) : ਖੇਤੀ ਬਿੱਲਾਂ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਕਰ ਰਹੇ ਪੰਜਾਬ ਦੇ ਕਿਸਾਨਾਂ ਦੇ ਜੱਥੇ 'ਚ ਸ਼ਾਮਲ ਸਮਰਾਲਾ ਇਲਾਕੇ ਦੇ ਕਿਸਾਨ ਗੱਜਣ ਸਿੰਘ ਦੀ ਸੰਘਰਸ਼ ਦੌਰਾਨ ਹੋਈ ਮੌਤ ਉਪਰੰਤ ਕਿਸਾਨ ਕਾਫ਼ੀ ਭੜਕ ਗਏ ਹਨ। ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਗੱਜਣ ਸਿੰਘ ਸਮੇਤ ਸੰਘਰਸ਼ ਦੌਰਾਨ ਮਾਰੇ ਗਏ 2 ਹੋਰ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੋਏ ਕੇਂਦਰ ਸਰਕਾਰ ਅੱਗੇ ਢੁੱਕਵੇਂ ਮੁਆਵਜ਼ੇ ਅਤੇ ਪਰਿਵਾਰ ਦੇ ਕਿਸੇ ਇੱਕ ਮੈਂਬਰ ਲਈ ਸਰਕਾਰੀ ਨੌਕਰੀ ਦੀ ਮੰਗ ਰੱਖੀ ਹੈ।
ਇਹ ਵੀ ਪੜ੍ਹੋ : SFJ ਵੱਲੋਂ ਕਿਸਾਨਾਂ ਨੂੰ ਸਹਾਇਤਾ ਪ੍ਰਾਪਤ ਕਰਨ ਲਈ ਕਾਲ ਕਰਨ ਵਾਸਤੇ ਭੇਜੇ ਜਾ ਰਹੇ ਸੰਦੇਸ਼
ਤਿੰਨ ਦਿਨ ਪਹਿਲਾਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਧਰਨੇ 'ਚ ਸ਼ਾਮਲ ਸਮਰਾਲਾ ਨੇੜਲੇ ਪਿੰਡ ਖੱਟਰਾ ਦੇ 55 ਸਾਲਾ ਕਿਸਾਨ ਗੱਜਣ ਸਿੰਘ ਦੀ ਮੌਤ ’ਤੇ ਤੀਜੇ ਦਿਨ ਵੀ ਕਿਸਾਨਾਂ ਨੇ ਟਿਕਰੀ ਬਾਰਡਰ ਨੇੜੇ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ, ਜਿੱਥੇ ਕਿ ਮ੍ਰਿਤਕ ਦੀ ਲਾਸ਼ ਨੂੰ ਰੱਖਿਆ ਗਿਆ ਹੈ, ਅੱਗੇ ਭਾਰੀ ਹੰਗਾਮਾ ਕੀਤਾ। ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜੱਥੇਬੰਦੀਆਂ ਨੇ ਮ੍ਰਿਤਕ ਗੱਜਣ ਸਿੰਘ ਦੀ ਲਾਸ਼ ਇਹ ਕਹਿੰਦੇ ਹੋਏ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਜਦੋਂ ਤਕ ਕੇਂਦਰ ਕਿਸਾਨੀ ਮੰਗਾਂ ਅਤੇ ਪੀੜਤ ਪਰਿਵਾਰ ਲਈ ਰੱਖੀ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀ ਦੀ ਮੰਗ ਨਹੀਂ ਮੰਨਦੀ, ਉਦੋਂ ਤੱਕ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ-ਦਿੱਲੀ ਉਡਾਣ ਲਈ ਏਅਰ ਇੰਡੀਆ ਦਾ ਵਿੰਟਰ ਸ਼ਡਿਊਲ ਲਾਗੂ
ਉੱਥੇ ਹਾਜ਼ਰ ਕਿਸਾਨ ਜੱਥੇਬੰਦੀ ਬੀ. ਕੇ. ਯੂ. ਏਕਤਾ (ਸਿੱਧੂਪੁਰ) ਦੇ ਆਗੂਆਂ ਕਾਕਾ ਸਿੰਘ ਕੋਟੜਾ, ਬਲਬੀਰ ਸਿੰਘ ਖੀਰਨੀਆਂ, ਹਰਦੀਪ ਸਿੰਘ ਗਿਆਸਪੁਰਾ, ਸੁਖਵਿੰਦਰ ਸਿੰਘ ਖੱਟਰਾ ਆਦਿ ਸਮੇਤ ਜੱਥੇ 'ਚ ਸ਼ਾਮਲ ਹੋ ਕੇ ਦਿੱਲੀ ਪਹੁੰਚੇ ਮ੍ਰਿਤਕ ਕਿਸਾਨ ਦੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਸ ਵੱਲੋਂ ਕਿਸਾਨਾਂ ’ਤੇ ਚਲਾਈਆਂ ਗਈਆਂ ਜਲ ਤੋਪਾ ਅਤੇ ਛੱਡੀ ਗਈ ਹੰਝੂ ਗੈਸ ਕਾਰਨ ਹੀ ਗੱਜਣ ਸਿੰਘ ਦੀ ਹਾਲਤ ਵਿਗੜਨ ਕਾਰਨ ਮੌਤ ਹੋਈ ਹੈ।
ਇਹ ਵੀ ਪੜ੍ਹੋ : ਹੁਣ 'ਮਿਊਜ਼ੀਅਮ ਆਫ਼ ਟ੍ਰੀਜ਼' 'ਚ ਦੇਖੋ ਪਵਿੱਤਰ ਦਰੱਖਤ
ਇਸ ਲਈ ਉਸ ਦੀ ਮੌਤ ਲਈ ਜ਼ਿੰਮੇਵਾਰ ਕੇਂਦਰ ਅਤੇ ਖੱਟੜ ਸਰਕਾਰ ਜਦੋਂ ਤੱਕ ਮੁਆਵਜ਼ੇ ਦਾ ਐਲਾਨ ਨਹੀਂ ਕਰਦੀਆਂ, ਉਦੋਂ ਤੱਕ ਉਹ ਲਾਸ਼ ਪੰਜਾਬ ਵਾਪਸ ਨਹੀਂ ਲੈ ਕੇ ਜਾਣਗੇ।
ਕਿਸਾਨ ਅੰਦੋਲਨ ਕਾਰਨ ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ ਸਣੇ ਕੁਝ ਟਰੇਨਾਂ ਰੱਦ
NEXT STORY