ਨਵੀਂ ਦਿੱਲੀ : ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਕਾਰਨ ਉੱਤਰੀ ਰੇਲਵੇ ਨੇ ਕੁਝ ਰੇਲਗੱਡੀਆਂ ਨੂੰ ਰੱਦ ਅਤੇ ਕੁਝ ਦਾ ਰਸਤਾ ਬਦਲ ਦਿੱਤਾ ਹੈ। ਇਨ੍ਹਾਂ ਵਿਚੋਂ ਕੁਝ ਨੂੰ ਅੰਸ਼ਿਕ ਤੌਰ 'ਤੇ ਵੀ ਰੱਦ ਕੀਤਾ ਗਿਆ ਹੈ ਅਤੇ ਕੁਝ ਨਿਰਧਾਰਤ ਮੰਜ਼ਲ ਦੀ ਜਗ੍ਹਾ ਥੋੜ੍ਹਾ ਸਫਰ ਹੀ ਤੈਅ ਕਰਨਗੀਆਂ।
ਉੱਤਰੀ ਰੇਲਵੇ ਵੱਲੋਂ 2 ਦਸੰਬਰ ਨੂੰ ਚਲਾਈ ਜਾਣ ਵਾਲੀ ਵਿਸ਼ੇਸ਼ ਰੇਲਗੱਡੀ 09613 ਅਜਮੇਰ-ਅੰਮ੍ਰਿਤਸਰ ਐਕਸਪ੍ਰੈਸ ਰੱਦ ਕਰ ਦਿੱਤੀ ਗਈ ਹੈ। ਇਸ ਦੇ ਸਿੱਟੇ ਵਜੋਂ 3 ਦਸੰਬਰ ਨੂੰ ਚੱਲਣ ਵਾਲੀ 09612 ਅੰਮ੍ਰਿਤਸਰ-ਅਜਮੇਰ ਵਿਸ਼ੇਸ਼ ਰੇਲਗੱਡੀ ਵੀ ਰੱਦ ਰਹੇਗੀ।
ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਸ਼ਿਰਡੀ ਲਈ ਨਾਨ-ਸਟਾਪ ਉਡਾਣਾਂ ਚਲਾਏਗੀ ਸਪਾਈਸ ਜੈੱਟ
ਉੱਥੇ ਹੀ, 3 ਦਸੰਬਰ ਨੂੰ ਚੱਲਣ ਵਾਲੀ ਵਿਸ਼ੇਸ਼ ਰੇਲਗੱਡੀ 05211 ਡਿਬਰੂਗੜ-ਅੰਮ੍ਰਿਤਸਰ ਐਕਸਪ੍ਰੈਸ ਰੱਦ ਰਹੇਗੀ, ਨਾਲ ਹੀ 3 ਦਸੰਬਰ ਨੂੰ ਚੱਲਣ ਵਾਲੀ 05212 ਅੰਮ੍ਰਿਤਸਰ-ਡਿਬਰੂਗੜ ਵਿਸ਼ੇਸ਼ ਰੇਲਗੱਡੀ ਵੀ ਰੱਦ ਰਹੇਗੀ। 04998/04997 ਬਠਿੰਡਾ-ਵਾਰਾਣਸੀ-ਬਠਿੰਡਾ ਐਕਸਪ੍ਰੈਸ ਵਿਸ਼ੇਸ਼ ਰੇਲਗੱਡੀ ਅਗਲੇ ਹੁਕਮਾਂ ਤੱਕ ਰੱਦ ਰਹੇਗੀ।
ਇਹ ਵੀ ਪੜ੍ਹੋ- ਰੇਲਵੇ ਨੂੰ ਬੁਲੇਟ ਟਰੇਨ ਲਈ ਮਿਲੀ ਹਰੀ ਝੰਡੀ, ਦੋ ਘੰਟੇ 'ਚ ਦੌੜੇਗੀ 500 KM
ਇਸ ਤੋਂ ਇਲਾਵਾ 2 ਦਸੰਬਰ ਨੂੰ ਜਾਣ ਵਾਲੀ 02715 ਨੰਦੇੜ-ਅੰਮ੍ਰਿਤਸਰ ਐਕਸਪ੍ਰੈਸ ਨਵੀਂ ਦਿੱਲੀ ਵਿਖੇ ਹੀ ਬੰਦ ਕਰ ਦਿੱਤੀ ਜਾਵੇਗੀ। 2 ਦਸੰਬਰ ਨੂੰ 08215 ਦੁਰਗ-ਜੰਮੂ ਤਵੀ ਐਕਸਪ੍ਰੈਸ ਵਾਇਆ ਲੁਧਿਆਣਾ ਜਲੰਧਰ ਕੈਂਟ-ਪਠਾਨਕੋਟ ਕੈਂਟ ਰਾਹੀਂ ਜਾਵੇਗੀ। 4 ਦਸੰਬਰ ਨੂੰ ਚੱਲਣ ਵਾਲੀ ਗੱਡੀ ਨੰਬਰ 08216 ਜੰਮੂ ਤਵੀ-ਦੁਰਗ ਐਕਸਪ੍ਰੈਸ ਨੂੰ ਵਾਇਆ ਪਠਾਨਕੋਟ ਕੈਂਟ-ਜਲੰਧਰ ਕੈਂਟ-ਲੁਧਿਆਣਾ ਦੇ ਰਸਤੇ ਚਲਾਇਆ ਜਾਵੇਗਾ।
ਬਠਿੰਡਾ ਜ਼ਿਲ੍ਹੇ 'ਚ ਕੋਰੋਨਾ ਦੇ ਮਰੀਜ਼ ਘਟੇ ਪਰ ਸਰਕਾਰ ਨੇ ਫਿਰ ਵੀ ਵਧਾਈ ਚੌਕਸੀ
NEXT STORY