ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ)- ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰੁਖਾਲਾ ਵਿਖੇ ਕਿਸਾਨ ਮੀਟਿੰਗ ਨੂੰ ਸੰਬੋਧਨ ਕਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਨੂੰ ਦਿੱਲੀ ਮੋਰਚੇ ਚ ਵਧ ਤੋਂ ਵਧ ਸ਼ਮੂਲੀਅਤ ਕਰਨ ਲਈ ਪ੍ਰੇਰਿਆ, ਉਥੇ ਹੀ 27 ਸਤੰਬਰ ਦੇ ਬੰਦ ਚ ਵੀ ਹਰ ਵਰਗ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਡੱਲੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਡੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਅੱਜ ਵੀ ਮਿਲ ਕੇ ਚਾਲ ਚਲ ਰਹੇ। ਮੋਗਾ ਵਿਖੇ ਵੀ ਕਿਸਾਨਾਂ ਤੇ ਐੱਸ. ਓ. ਆਈ. ਦੇ ਵਰਕਰਾਂ ਨੇ ਪਹਿਲਾਂ ਲਾਠੀਚਾਰਜ ਕੀਤਾ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਸੰਸਦ ਘਿਰਾਓ ਦੌਰਾਨ ਕਿਸਾਨਾਂ ਵੱਲੋ ਅਕਾਲੀ ਵਰਕਰਾਂ ਨਾਲ ਕੀਤੇ ਮਾੜੇ ਵਿਵਹਾਰ ਸਬੰਧੀ ਪੁੱਛੇ ਜਾਣ ਤੇ ਡੱਲੇਵਾਲ ਨੇ ਕਿਹਾ ਕਿ ਇਹ ਰਾਜਸੀ ਪਾਰਟੀਆਂ ਹੀ ਚਾਹੁੰਦੀਆਂ ਅੰਦੋਲਨ ਹਿੰਸਕ ਹੋਵੇ। ਇਹ ਆਪਣੇ ਬੰਦੇ ਛੱਡ ਅਜਿਹਾ ਕੁਝ ਕਰ ਰਹੀਆਂ ਹਨ। ਨਵ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿੱਲੀ ਮੋਰਚੇ ਚ ਜਾਣ ਦੇ ਬਿਆਨ ਤੇ ਡੱਲੇਵਾਲ ਨੇ ਕਿਹਾ ਕਿ ਉਹ ਉਥੇ ਨਾ ਜਾਣ ਸਗੋਂ ਪੰਜਾਬ 'ਚ ਹੀ ਕਿਸਾਨਾਂ ਨਾਲ ਕਰਜ਼ਾ ਮੁਆਫੀ ਵਰਗੇ ਕੀਤੇ ਵਾਅਦੇ ਪੂਰੇ ਕਰਨ। ਅੰਤ ਵਿਚ ਗਲਬਾਤ ਕਰਦਿਆ ਹੋਇਆ ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਚੰਨੀ ਵਾਅਦੇ ਪੂਰੇ ਕਰਦੇ ਜਾ ਨਹੀਂ ਸਮਾਂ ਦੱਸੇਗਾ ਇਹਨਾਂ ਕੋਲ ਸਮਾਂ ਹੀ ਕਿੰਨ੍ਹਾ ਕੁ ਹੈ। ਇਨ੍ਹਾਂ ਨੂੰ ਤਾਂ ਵਰਤਣਾ ਸੀ ਵਰਤ ਲਿਆ। ਉਹਨਾਂ ਭਾਜਪਾ ਆਗੂ ਸੁਰਜੀਤ ਜਿਆਣੀ ਦੇ ਕਿਸਾਨ ਆਗੂਆਂ ਦੇ ਕੱਪੜੇ ਪਾੜਣ ਵਾਲੇ ਬਿਆਨ ਤੇ ਵੀ ਤਿੱਖਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਸਾਡੀ ਲੜਾਈ ਆਪਣੀ ਰੋਜੀ ਰੋਟੀ ਦੀ ਲੜਾਈ ਹੈ ਤੇ ਇਸ ਲਈ ਸਾਨੂੰ ਮਰਨਾ ਵੀ ਮਨਜ਼ੂਰ ਹੈ।
ਇਹ ਖ਼ਬਰ ਪੜ੍ਹੋ- ਤਾਲਿਬਾਨ ਨੇ ਅਫਗਾਨਿਸਤਾਨ 'ਚ IPL ਪ੍ਰਸਾਰਣ 'ਤੇ ਲਗਾਈ ਪਾਬੰਦੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੈਨੇਡਾ ਚੋਣਾਂ 'ਚ ਮਲਸੀਆਂ ਦੇ ਮਨਿੰਦਰ ਸਿੱਧੂ ਦੂਜੀ ਵਾਰ ਚੁਣੇ ਗਏ MP
NEXT STORY