ਨਵੀਂ ਦਿੱਲੀ- ਤਾਲਿਬਾਨ ਸ਼ਾਸ਼ਤ ਅਫਗਾਨਿਸਤਾਨ ਨੇ ਸਟੇਡੀਅਮਾਂ 'ਚ 'ਮਹਿਲਾ ਦਰਸ਼ਕਾਂ' ਦੀ ਮੌਜੂਦਗੀ ਨੂੰ ਲੈ ਕੇ ਦੇਸ਼ ਵਿਚ ਬੇਹੱਦ ਮਸ਼ਹੂਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਨੇ ਪਿਛਲੇ ਮਹੀਨੇ ਜਦੋ ਇਸ ਸੰਘਰਸ਼-ਗ੍ਰਸਤ ਦੇਸ਼ 'ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਅੰਤਰਰਾਸ਼ਟਰੀ ਖੇਡ ਭਾਈਚਾਰਾ ਖੇਡਾਂ ਵਿਚ ਹਿੱਸਾ ਲੈਣ ਵਾਲੀਆਂ ਮਹਿਲਾਵਾਂ 'ਤੇ ਕੱਟੜਪੰਥੀ ਸਮੂਹ ਦੇ ਰੁਖ ਨੂੰ ਲੈ ਕੇ ਚਿੰਤਿਤ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਸਾਬਕਾ ਮੀਡੀਆ ਮੈਨੇਜਰ ਅਤੇ ਪੱਤਰਕਾਰ ਐੱਮ. ਇਬ੍ਰਹਿਮ ਮੋਮੰਦ ਨੇ ਕਿਹਾ ਕਿ ਕਥਿਤ 'ਇਸਲਾਮੀ ਵਿਰੋਧੀ' ਸਾਮਗ੍ਰੀ ਦੇ ਕਾਰਨ ਆਈ. ਪੀ. ਐੱਲ. ਮੈਚਾਂ ਦੇ ਸਿੱਧੇ ਪ੍ਰਸਾਰਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਖ਼ਬਰ ਪੜ੍ਹੋ- ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
ਮੋਮੰਦ ਨੇ ਐਤਵਾਰ ਨੂੰ ਆਈ. ਪੀ. ਐੱਲ. ਸ਼ੁਰੂ ਹੋਣ 'ਤੇ ਟਵੀਟ ਕੀਤਾ ਸੀ, ਕਥਿਤ ਤੌਰ 'ਤੇ ਇਸਲਾਮ ਵਿਰੋਧੀ ਸਮਗਰੀ ਦੇ ਕਾਰਨ ਅਫਗਾਨਿਸਤਾਨ ਨੈਸ਼ਨਲ (ਟੀ. ਵੀ.) ਹਮੇਸ਼ਾ ਦੀ ਤਰ੍ਹਾਂ ਆਈ. ਪੀ. ਐੱਲ. ਦਾ ਪ੍ਰਸਾਰਣ ਨਹੀਂ ਕਰੇਗਾ।ਤਾਲਿਬਾਨ ਇਸਲਾਮਿਕ ਅਮੀਰਾਤ ਨੇ ਲੜਕੀਆਂ ਦੇ ਨੱਚਣ ਤੇ ਸਟੇਡੀਅਮ ਵਿਚ ਖੁੱਲ੍ਹੇ ਵਾਲਾਂ ਵਾਲੀਆਂ ਮਹਿਲਾਵਾਂ ਦੀ ਮੌਜੂਦਗੀ ਦੇ ਕਾਰਨ ਇਸ 'ਤੇ ਪਾਬੰਦੀ ਲਗਾਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਮਾਨੀਆਈ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਕੀਤਾ ਵਿਆਹ, ਸ਼ੇਅਰ ਕੀਤੀ ਤਸਵੀਰ
NEXT STORY