ਬਾਰਨ (ਇੰਦਰ) : ਅੰਦੋਲਨ ’ਚ ਨਵੀਂ ਰੂਹ ਫੂਕਣ ਲਈ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਮਾਜਰੀ ਅਕਾਲੀਆਂ ਵਿਖੇ ਕਿਸਾਨਾਂ ਨੇ ਮੀਟਿੰਗ ਕੀਤੀ ਅਤੇ ਅੰਦੋਲਨ ’ਚ ਜਾਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਕਿਸਾਨਾਂ ਵੱਲੋਂ ਅੰਦੋਲਨ ’ਚ ਨਾ ਜਾਣ ਵਾਲੇ ਕਿਸਾਨਾਂ ਨੂੰ 1500 ਰੁਪਏ ਜ਼ੁਰਮਾਨਾ ਕਰਨ ਦੀ ਸਹਿਮਤੀ ਬਣਾਈ ਗਈ।
ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਤੁਰੰਤ ਦਿੱਲੀ ਵਿਖੇ ਧਰਨਿਆਂ ਵਾਲੀ ਥਾਂ 'ਤੇ ਪੁੱਜਣ ਦਾ ਸੱਦਾ
ਇਸ ਤੋਂ ਇਲਾਵਾ ਕਿਸਾਨਾਂ ਤੇ ਯੂਨੀਅਨ ਆਗੂਆਂ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕੁੱਝ ਵੀ ਕਰ ਲਵੇ, ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਮਾਜਰੀ ਵਿਖੇ ਕਿਸਾਨ ਆਗੂਆਂ ਨੇ ਕਿਹਾ ਕਿ ਹਰ ਘਰ ਤੋਂ ਇਕ ਕਿਸਾਨ ਅੰਦੋਲਨ ’ਚ ਪਹੁੰਚੇਗਾ। ਜੇਕਰ ਉਹ ਨਹੀਂ ਜਾਂਦਾ ਤਾਂ ਉਸ ਨੂੰ 1500 ਰੁਪਏ ਜ਼ੁਰਮਾਨੇ ਵੱਜੋਂ ਦੇਣਾ ਪਵੇਗਾ।
ਇਹ ਵੀ ਪੜ੍ਹੋ : ਟਰੈਕਟਰ ਪਰੇਡ ਤੋਂ ਪਰਤਦਿਆਂ 7 ਕਿਸਾਨ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ, ਰਿਹਾਅ ਕਰਨ ਦੀ ਮੰਗ
ਪਿੰਡ ’ਚੋਂ ਕਿਸਾਨਾਂ ਦਾ ਇਕ ਜੱਥਾ ਜਾਵੇਗਾ ਅਤੇ ਦੂਜਾ ਵਾਪਸ ਆ ਜਾਵੇਗਾ। ਇਹ ਫ਼ੈਸਲਾ ਸਭ ਕਿਸਾਨਾਂ ਨੇ ਸਰਬ ਸੰਮਤੀ ਨਾਲ ਲਿਆਂਦਾ ਹੈ। ਹੁਣ ਇਹ ਅੰਦੋਲਨ ਪਹਿਲਾਂ ਨਾਲੋਂ ਵੀ ਵੱਡਾ ਹੁੰਦਾ ਜਾਵੇਗਾ। ਦੇਸ਼ ਦੇ ਲੋਕਾਂ ਨੂੰ ਸਭ ਪਤਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀ ਕਰ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਚੰਡੀਗੜ੍ਹ 'ਚ ਇਸ ਵਾਰ ਨਹੀਂ ਹੋਵੇਗਾ 'ਰੋਜ਼ ਫੈਸਟੀਵਲ', ਦੇਖਣ ਨੂੰ ਨਹੀਂ ਮਿਲੇਗੀ ਰੌਣਕ
ਇਸ ਮੌਕੇ ਹਰਭਜਨ ਸਿੰਘ ਸਿੱਧੂ, ਜਗਤਾਰ ਸਿੰਘ ਸਿੱਧੂ, ਭੁਪਿੰਦਰ ਸਿੰਘ ਮੰਗਾ ਸਰਪੰਚ, ਕੇਸਰ ਸਿੰਘ ਸਿੱਧੂ, ਮਨਪ੍ਰੀਤ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਜਗਜੀਤ ਸਿੰਘ ਜੋਸਨ, ਧਰਮਪਾਲ ਸਿੰਘ ਨੰਬਰਦਾਰ, ਗਿਆਨ ਸਿੰਘ, ਅਵਤਾਰ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।
ਨੋਟ : ਅੰਦੋਲਨ 'ਚ ਨਵੀਂ ਰੂਹ ਫੂਕਣ ਲਈ ਕਿਸਾਨਾਂ ਵੱਲੋਂ ਲਏ ਗਏ ਉਕ਼ਤ ਫ਼ੈਸਲੇ ਬਾਰੇ ਦਿਓ ਆਪਣੀ ਰਾਏ
ਅਕਾਲੀ ਦਲ ਵੱਲੋਂ ਪਾਰਟੀ ਵਰਕਰਾਂ ਨੂੰ ਤੁਰੰਤ ਦਿੱਲੀ ਵਿਖੇ ਧਰਨਿਆਂ ਵਾਲੀ ਥਾਂ 'ਤੇ ਪੁੱਜਣ ਦਾ ਸੱਦਾ
NEXT STORY