ਸ੍ਰੀ ਮੁਕਤਸਰ ਸਾਹਿਬ/ਗੁਰਦਾਸਪੁਰ (ਪਵਨ ਤਨੇਜਾ, ਖੁਰਾਣਾ, ਸਰਬਜੀਤ): ਕਿਸਾਨੀ ਪੱਖੀ ਹੋਣ ਦਾ ਦਮ ਭਰਨ ਵਾਲੀ ਸੂਬਾ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਦੀ ਹਿਮਾਇਤ ’ਚ ਤਰ੍ਹਾ-ਤਰ੍ਹਾ ਦੇ ਐਲਾਨ ਕੀਤੇ ਗਏ ਹਨ, ਉੱਥੇ ਹੀ ਸੂਬਾ ਸਰਕਾਰ ਅਧੀਨ ਚੱਲ ਰਹੇ ਪੀ.ਐੱਸ.ਪੀ.ਸੀ.ਐੱਲ. ਵਿਭਾਗ ਵੱਲੋਂ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣ ਲਈ ਅਜਿਹੇ ਐਲਾਨ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਕਿਸਾਨੀ ਸੰਘਰਸ਼ ਤਾਂ ਡਾਵਾਂਡੋਲ ਹੋਵੇਗਾ ਹੀ, ਨਾਲ ਹੀ ਇਸ ਸੰਘਰਸ਼ ਨਾਲ ਜੁੜੇ ਅਨੇਕਾਂ ਲੋਕਾਂ ਦਾ ਰੋਹ ਵੀ ਸਰਕਾਰ ਖ਼ਿਲਾਫ਼ ਵਧੇਗਾ। ਇਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਪੱਖੀ ਹੋਣ ਦਾ ਦਾਅਵਾ ਕਰਦਿਆਂ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ’ਤੇ ਲਗਾਤਾਰ ਧਰਨੇ ਦਿੱਤੇ ਜਾ ਰਹੇ ਹਨ, ਉੱਥੇ ਹੀ ਬਿਜਲੀ ਬੋਰਡ ਨੇ ਅਜਿਹਾ ਇਕ ਫੁਰਮਾਨ ਜਾਰੀ ਕੀਤਾ ਹੈ, ਜਿਸ ਨਾਲ ਟੈਲੀਕਾਮ ਕੰਪਨੀ ਦੇ ਇਕ ਕਾਰਪੋਰੇਟ ਘਰਾਣੇ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਸਬੰਧਿਤ ਦਫਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਮ ਕਾਰਡ ਦੂਜੀ ਟੈਲੀਕਾਮ ਦੇ ਜਾਰੀ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ’ਚ ਮੌਤ, ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਦਿਲਚਸਪ ਗੱਲ ਇਹ ਹੈ ਕਿ ਬਿਜਲੀ ਬੋਰਡ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੋਡਾਫੋਨ ਕੰਪਨੀ ਦੇ ਸਿਮ ਅਲਾਟ ਕੀਤੇ ਗਏ ਸਨ, ਜਿੰਨਾ ’ਚ ਹੁਣ ਬਦਲਾਅ ਕਰਦਿਆਂ ਸਿਮ ਕਾਰਡਾਂ ਨੂੰ ਰਿਲਾਇੰਸ ਜੀਓ ਟੈਲੀਕਾਮ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਚ ਮੁੱਖ ਇੰਜੀਨੀਅਰ/ਹੈੱਡ ਪ੍ਰਬੰਧਕ ਜਲੰਧਰ ਵਲੋਂ ਸੂਬੇ ਦੇ ਸਮੂਹ ਉਪ ਮੁੱਖ ਇੰਜੀਨੀਅਰਾਂ ਤੇ ਨਿਗਰਾਨ ਇੰਜੀਨੀਅਰਾਂ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿਚ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਵਿਭਾਗ ਵਿਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਨ੍ਹਾਂ ਕੋਲ ਵੋਡਾਫੋਨ ਕੰਪਨੀ ਦੇ ਸਿਮ ਹਨ, ਉਹ ਲਿਸਟ ਤਿਆਰ ਕਰ ਕੇ ਵਿਭਾਗ ਨੂੰ ਭੇਜਣ, ਤਾਂ ਜੋ ਵੋਡਾਫੋਨ ਕੰਪਨੀ ਦੀ ਜਗ੍ਹਾ ਅਜਿਹੇ ਅਧਿਕਾਰੀਆਂ, ਕਰਮਚਾਰੀਆਂ ਨੂੰ ਰਿਲਾਇੰਸ ਜੀਓ ਦੇ ਮੋਬਾਇਲ ਨੰਬਰ ਮੁਹੱਈਆ ਕਰਵਾਏ ਜਾ ਸਕਣ। ਵਿਭਾਗ ਵੱਲੋਂ ਹੇਠਲੇ ਦਫ਼ਤਰਾਂ ਨੂੰ ਮੋਬਾਇਲ ਸਿਮ ਕਾਰਡਾਂ ਦੀ ਡਿਟੇਲ ਭੇਜਣ ਲਈ ਹਦਾਇਤ ਜਾਰੀ ਕੀਤੀ ਗਈ ਹੈ ਤੇ ਇਸ ਹਦਾਇਤ ’ਤੇ ਅਮਲ ਨਾ ਕਰਨ ਵਾਲੇ ਸਬੰਧਿਤ ਬਿਜਲੀ ਬੋਰਡ ਦੇ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਵੀ ਸੰਕੇਤ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸ਼ੱਕੀ ਹਾਲਤ ਵਿੱਚ ਮਿਲੀ ਨੌਜਵਾਨ ਦੀ ਲਾਸ਼, ਕੋਲ ਪਈ ਸਰਿੰਜ ਨੇ ਖੜ੍ਹੇ ਕੀਤੇ ਕਈ ਸਵਾਲ
ਕਿਸਾਨੀ ਸੰਘਰਸ਼ ਨੂੰ ਮੱਠਾ ਕਰਨ ਦੀ ਕੋਸ਼ਿਸ਼
ਪਿਛਲੇ ਕਰੀਬ 6 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਤੇ ਕਾਰਪੋਰੇਟ ਘਰਾਣਿਆਂ ਦੇ ਵਿਰੋਧ ’ਚ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲਗਾਤਾਰ ਮੱਠਾ ਕਰਨ ਦੀਆਂ ਕੋਸ਼ਿਸ਼ਾਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ। ਕਿਸਾਨੀ ਸੰਘਰਸ਼ ਦਾ ਸਮਥਰਨ ਕਰਨ ਵਾਲੇ ਆੜ੍ਹਤੀਆ ਵਰਗ ’ਤੇ ਇਨਕਮ ਟੈਕਸ ਵਿਭਾਗ ਦੀਆਂ ਰੇਡਾਂ ਤੋਂ ਬਾਅਦ ਜਿੱਥੇ ਦਿੱਲੀ ਦੀ ਐੱਨ. ਆਈ. ਏ. ਏਜੰਸੀ ਵੱਲੋਂ ਅਜਿਹੇ ਲੋਕਾਂ ਨੂੰ ਨੋਟਿਸ ਭੇਜਣ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਸਨ, ਠੀਕ ਉਸੇ ਤਰ੍ਹਾਂ ਦਾ ਫ਼ੈਸਲਾ ਹੁਣ ਬਿਜਲੀ ਵਿਭਾਗ ਵੱਲੋਂ ਵੀ ਲਿਆ ਗਿਆ ਹੈ, ਜਿਸਦਾ ਹੁਣ ਵਿਰੋਧ ਵੀ ਹੋਣ ਲੱਗਾ ਹੈ। ਕਿਸਾਨਾਂ ਵੱਲੋਂ ਪਹਿਲਾਂ ਹੀ ਪਤੰਜਲੀ ਪ੍ਰੋਡਕਟਾਂ ਤੇ ਰਿਲਾਇੰਸ ਜੀਓ ਤੇ ਰਿਲਾਇੰਸ ਮਾਲਜ਼ ਦਾ ਇਹ ਕਹਿ ਕੇ ਬਾਈਕਾਟ ਕੀਤਾ ਗਿਆ ਹੈ ਕਿ ਇਹ ਅਦਾਰੇ ਅੰਬਾਨੀ-ਅਡਾਨੀ ਕਾਰਪੋਰੇਟ ਘਰਾਣਿਆਂ ਨਾਲ ਸਬੰਧਿਤ ਹਨ, ਜੋ ਖੇਤੀ ਕਾਨੂੰਨ ਲਾਗੂ ਕਰਨ ’ਚ ਕੇਂਦਰ ਸਰਕਾਰ ਨਾਲ ਮਿਲੇ ਹੋਏ ਹਨ। ਕਿਸਾਨ ਸੰਘਰਸ਼ ਦੇ ਚੱਲਦਿਆਂ ਲਗਾਤਾਰ ਜੀਓ ਸਿਮਾਂ ਦਾ ਬਾਈਕਾਟ ਹੋ ਰਿਹਾ ਹੈ ਪਰ ਦੂਜੇ ਪਾਸੇ ਬਿਜਲੀ ਬੋਰਡ ਵੱਲੋਂ ਵੋਡਾਫੋਨ ਸਿਮਾਂ ਦੀ ਥਾਂ ਰਿਲਾਇੰਸ ਜੀਓ ਜਾਰੀ ਕਰਨ ਦਾ ਐਲਾਨ ਕਿਸਾਨੀ ਸੰਘਰਸ਼ ਨੂੰ ਇਕ ਹੋਰ ਢਾਹ ਲਾਉਣ ਦੀ ਸਰਕਾਰ ਦੀ ਕਥਿਤ ਹਰਕਤ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਗਾਂਧੀ ਵਿਨੀਤਾ ਆਸ਼ਰਮ 'ਚੋਂ ਭੱਜੀਆਂ ਲਗਭਗ 40 ਕੁੜੀਆਂ, ਮਚੀ ਹਫ਼ੜਾ-ਦਫੜੀ
ਹੁਣ ਵੇਖਣਾ ਇਹ ਹੋਵੇਗਾ ਕਿ ਬਿਜਲੀ ਬੋਰਡ ਵੱਲੋਂ ਲਿਆ ਗਿਆ ਇਸ ਫੈਸਲਾ ਸਵੀਕਾਰ ਹੁੰਦਾ ਹੈ ਜਾਂ ਨਹੀਂ ਪਰ ਫਿਲਹਾਲ ਬਿਜਲੀ ਬੋਰਡ ਦੇ ਫੈਸਲੇ ’ਤੇ ਪ੍ਰਸ਼ਨ ਚਿੰਨ ਲੱਗਣੇ ਸ਼ੁਰੂ ਹੋ ਗਏ ਹਨ।ਇਹ ਵੀ ਵਰਣਨਯੋਗ ਹੈ ਕਿ ਬਿਜਲੀ ਬੋਰਡ ਵੱਲੋਂ ਹਾਲੀਆਂ ’ਚ ਅਜਿਹੀ ਸਖਤੀ ਵੀ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਦੇ ਬਿਜਲੀ ਬਿੱਲ ਬਕਾਇਆ ਹਨ, ਉਨ੍ਹਾਂ ਦੇ ਬਿਜਲੀ ਮੀਟਰ ਅਤੇ ਕੁਨੈਕਸ਼ਨ ਲਗਾਤਾਰ ਪੁੱਟੇ ਜਾ ਰਹੇ ਹਨ।
ਜਿਸਮ ਦੇ ਭੁੱਖਿਆਂ ਨੇ ਨਾਬਾਲਗ ਕੁੜੀ ਨਾਲ ਕੀਤਾ ਸਮੂਹਕ ਜਬਰ-ਜ਼ਿਨਾਹ, ਦਰਿੰਦਿਆਂ ਨਾਲ ਮਿਲੀ ਹੋਈ ਸੀ ਸਹੇਲੀ
NEXT STORY