ਤਲਵੰਡੀ ਸਾਬੋ (ਮੁਨੀਸ਼) : ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਨ ਅਤੇ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਾਰਨ ਖਰਾਬ ਹੋਣ ਕਰਕੇ ਕਿਸਾਨਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਾਰਨ ਚਿੰਤਾ ਵਿਚ ਕਈ ਕਿਸਾਨਾਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਹਨ। ਅੱਜ ਵੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਭਾਗੀਬਾਂਦਰ ਵਿਖੇ ਕਣਕ ਦਾ ਝਾੜ ਘੱਟ ਨਿਕਲਣ ਤੋਂ ਪ੍ਰੇਸ਼ਾਨ ਗਰੀਬ ਨੌਜਵਾਨ ਕਿਸਾਨ ਨੇ ਘਰ ਵਿਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਦਿਲ ਵਲੂੰਧਰਣ ਵਾਲੀ ਘਟਨਾ, ਚਾਰ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਬੀਰਬਲ ਸਿੰਘ (28) ਪੁੱਤਰ ਸਵ: ਸੁਖਦੇਵ ਸਿੰਘ ਕੋਲ ਮਹਿਜ਼ 1 ਏਕੜ ਜ਼ਮੀਨ ਸੀ ਅਤੇ ਉਹ ਜ਼ਮੀਨ ਠੇਕੇ ’ਤੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ। ਪਿਛਲੇ ਸਮੇਂ ਦੋਰਾਨ ਗੁਲਾਬੀ ਸੁੰਡੀ ਨਾਲ ਖਰਾਬ ਹੋਈ ਨਰਮੇ ਦੀ ਫਸਲ ਅਤੇ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਦੇ ਸਿਰ ’ਤੇ ਲਗਭਗ 4 ਲੱਖ ਰੁਪਏ ਦਾ ਕਰਜ਼ਾ ਸੀ। ਪਰਿਵਾਰ ਨੇ ਦੱਸਿਆ ਕਿ ਬੀਰਬਲ ਸਿੰਘ ਦੇ ਵਿਆਹ ਨੂੰ ਸਿਰਫ਼ ਤਿੰਨ ਮਹੀਨੇ ਹੀ ਹੋਏ ਸਨ ਅਤੇ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ ਕਾਰਣ ਕਈ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਸੀ, ਜਿਸ ਕਾਰਣ ਤਬੀਤੀ ਰਾਤ ਆਪਣੇ ਘਰ ਵਿਖੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਕ੍ਰਾਈਮ ਸੈੱਲ ਨੇ ਚੰਡੀਗੜ੍ਹੋਂ ਗ੍ਰਿਫ਼ਤਾਰ ਕੀਤੀ ‘ਬੰਟੀ ਬਬਲੀ’ ਦੀ ਜੋੜੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ
ਦੱਸਣਾ ਬਣਦਾ ਹੈ ਕਿ ਭਾਗੀਬਾਂਦਰ ਵਿਖੇ ਪੰਜ ਦਿਨ ਪਹਿਲਾਂ ਵੀ ਇੱਕ ਕਿਸਾਨ ਨੇ ਕਣਕ ਦਾ ਘੱਟ ਝਾੜ ਹੋਣ ਕਾਰਨ ਖ਼ੁਦਕਸ਼ੀ ਕਰ ਲਈ ਸੀ। ਉਧਰ ਸਰੂਪ ਸਿੰਘ ਸਿੱਧੂ ਜ਼ਿਲ੍ਹਾ ਜਰਨਲ ਸਕੱਤਰ ਬੀ. ਕੇ. ਯੂ. ਲੱਖੋਵਾਲ ਟਿਕੈਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਕੇ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ : ਨੂਰਪੁਰਬੇਦੀ ’ਚ ਕੁਆਰੀ ਕੁੜੀ ਵਲੋਂ ਬੱਚੀ ਨੂੰ ਜਨਮ ਦੇਣ ਵਾਲੇ ਮਾਮਲੇ ’ਚ ਨਵਾਂ, ਸਾਹਮਣੇ ਆਇਆ ਸੱਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮਾਮੂਲੀ ਤਕਰਾਰ ਨੂੰ ਲੈ ਕੇ ਪਿੰਡ ਗੁੰਨੋਪੁਰ ’ਚ ਹੋਈ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚੇ ਨੌਜਵਾਨ
NEXT STORY