ਮਾਨਸਾ (ਜੱਸਲ) : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜੱਥੇਬੰਦੀਆਂ ਨੇ ਅੱਜ ਮਾਨਸਾ ਵਿਖੇ ਰੇਲਵੇ ਪਾਰਕਿੰਗ ਕੋਲ ਦਿੱਤੇ ਧਰਨੇ ਦੇ 247ਵੇਂ ਦਿਨ ਕਿਸਾਨ ਆਗੂਆਂ ਵਲੋਂ ਸੰਪੂਰਨ ਕ੍ਰਾਂਤੀ ਦਿਵਸ ਮੌਕੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਤਿਆਰੀ ਖਿੱਚ ਲਈ ਹੈ। ਇਸ ਮੌਕੇ ਤੇਜ਼ ਸਿੰਘ ਚਕੇਰੀਆਂ, ਮੇਜਰ ਸਿੰਘ ਦੂਲੋਵਾਲ, ਸੁਖਚਰਨ ਸਿੰਘ ਦਾਨੇਵਾਲੀਆ, ਬਲਵਿੰਦਰ ਖਿਆਲਾ, ਇਕਬਾਲ ਸਿੰਘ, ਕੇਵਲ ਸਿੰਘ ਅਕਲੀਆ ਆਦਿ ਨੇ ਕਿਸਾਨਾਂ, ਨੌਜਵਾਨਾਂ ਅਤੇ ਭਰਾਤਰੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਨੂੰ ਸਫਲ ਬਣਾਉਣ ਲਈ ਇਕਜੁੱਟਤਾ ਨਾਲ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਮੰਗਾਂ ਮੰਨਣ ਦੀ ਬਜਾਏ ਢੀਠਤਾਈ ਅਪਣਾ ਰੱਖੀ ਹੈ। ਇਸ ਵੇਲੇ ਪੂਰਾ ਦੇਸ਼ ਕਿਸਾਨ ਮੋਰਚੇ ਦੇ ਨਾਲ ਦੇਸ਼ ਨੂੰ ਬਚਾਉਣ ਲਈ ਖੜ੍ਹਾ ਹੈ ਅਤੇ ਕੇਂਦਰ ਸਰਕਾਰ ਝੋਲੀ ਚੁੱਕ ਬਣ ਕੇ ਪੂੰਜੀਪਤੀਆਂ ਦੀ ਬੁੱਕਲ ’ਚ ਬੈਠੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਾ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾ ਕੇ ਦਮ ਲਵੇਗਾ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਵੀ ਕੀਤੀ।
ਮਾਰਕਫੈੱਡ ਨੇ ਟੀਕਾਕਰਨ ਮੁਹਿੰਮ ਚਲਾਈ, 300 ਕਰਮਚਾਰੀਆਂ ਨੂੰ ਲਗਵਾਈ ਵੈਕਸੀਨ
NEXT STORY