ਸਾਦਿਕ (ਦੀਪਕ, ਪਰਮਜੀਤ) : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦਰਸ਼ਨ ਸਿੰਘ ਪੁੱਤਰ ਅਜਮੇਰ ਸਿੰਘ ਪਿੰਡ ਸ਼ੇਰਸਿੰਘ ਵਾਲਾ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਪਿੰਡ ਇਕਾਈ ਦੀ ਅਗਵਾਈ ਹੇਠ 7 ਮਈ ਨੂੰ ਦਿੱਲੀ ਟਿਕਰੀ ਬਾਰਡਰ ਵਿਖੇ ਗਿਆ ਸੀ।
ਉੱਥੇ ਪਿਸ਼ਾਬ ਕਰਨ ਵਿਚ ਤਕਲੀਫ ਆਉਣ ਕਾਰਨ 10 ਮਈ ਨੂੰ ਵਾਪਿਸ ਆ ਗਿਆ ਅਤੇ ਪਿੰਡ ਆ ਕੇ ਦਵਾਈ ਲੈਣ ਨਾਲ ਠੀਕ ਹੋ ਗਿਆ। 14 ਮਈ ਦੀ ਰਾਤ ਨੂੰ ਕਿਸਾਨ ਦੀ ਛਾਤੀ ਵਿਚ ਤਕਲੀਫ ਹੋਈ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿਛੇ 2 ਧੀਆਂ, 2 ਪੁੱਤ ਅਤੇ ਪਤਨੀ ਨੂੰ ਛੱਡ ਗਿਆ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਦਰਸ਼ਨ ਸਿੰਘ ਦੀ ਮੌਤ ’ਤੇ ਅਫਸੋਸ ਪ੍ਰਗਟ ਕਰਦਿਆ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਜਨਤਾ ਦੀ ਮਿਹਨਤ ’ਤੇ ਫੇਰਿਆ ਪੁਲਸ ਨੇ ਪਾਣੀ
NEXT STORY