ਫਿਲੌਰ (ਭਾਖੜੀ) : ਜਨਤਾ ਦੀ ਮਿਹਨਤ ’ਤੇ ਪਾਣੀ ਫੇਰਦੇ ਸਥਾਨਕ ਪੁਲਸ ਨੇ ਇਕ ਹੋਰ ਵੱਡਾ ਕਾਰਨਾਮਾ ਕਰ ਦਿਖਾਇਆ, ਜਿਸ ਨਾਲ ਪੁਲਸ ਦੀ ਵਰਦੀ ’ਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਆਪਣੇ ਪਤੀ ਨਾਲ ਨੈਸ਼ਨਲ ਹਾਈਵੇਅ’ਤੇ ਸਕੂਟਰੀ ’ਤੇ ਜਾ ਰਹੀ ਔਰਤ ਬਲਵਿੰਦਰ ਕੌਰ ਦੇ ਹੱਥੋਂ ਪਰਸ ਖੋਹ ਕੇ ਮੋਟਰਸਾਈਕਲ ’ਤੇ ਫਰਾਰ ਹੋ ਰਹੇ 3 ਲੁਟੇਰਿਆਂ ਨੂੰ ਲੋਕਾਂ ਨੇ ਪਿੱਛਾ ਕਰ ਕੇ ਬੜੀ ਮੁਸ਼ਕਿਲ ਨਾਲ ਫੜ ਕੇ ਫਿਲੌਰ ਪੁਲਸ ਹਵਾਲੇ ਕੀਤਾ ਸੀ, ਜਿਨ੍ਹਾਂ ’ਚੋਂ ਇਕ ਲੁਟੇਰਾ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਫੜੇ ਗਏ ਲੁਟੇਰਿਆਂ ਗੋਰਾ ਪੁੱਤਰ ਕੇਵਲ ਕ੍ਰਿਸ਼ਨ, ਸੰਜੂ ਪੁੱਤਰ ਕ੍ਰਿਸ਼ਨ ਦੋਵੇਂ ਵਾਸੀ ਮੁਹੱਲਾ ਭੰਡੇਰਾ ਅਤੇ ਹਨੀ ਪੁੱਤਰ ਜਿੰਦਰ ਮਸੀਹ ਵਾਸੀ ਉੱਚੀ ਘਾਟੀ ਫਿਲੌਰ ਨੂੰ ਪੁਲਸ ਪਾਰਟੀ ਡਾਕਟਰੀ ਜਾਂਚ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਜਾ ਰਹੀ ਸੀ। ਉਨ੍ਹਾਂ ਵਿਚੋਂ ਇਕ ਲੁਟੇਰਾ ਗੋਰਾ ਪੁਲਸ ਪਾਰਟੀ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਪੁਲਸ ਲੁਟੇਰੇ ਨੂੰ ਫੜਨ ਲਈ ਪਿੱਛੇ ਭੱਜੀ ਪਰ ਲੁਟੇਰਾ ਭੱਜਣ ਵਿਚ ਸਫਲ ਹੋ ਗਿਆ।
ਇਹ ਵੀ ਪੜ੍ਹੋ : ਔਰਤ ਦਾ ਪਰਸ ਖੋਹ ਕੇ ਭੱਜ ਰਹੇ ਲੁਟੇਰਿਆਂ ਦੀ ਕੀਤੀ ਛਿੱਤਰ-ਪਰੇਡ
ਲੁਟੇਰੇ ਦੇ ਭੱਜਣ ਦੀ ਸੂਚਨਾ ਮਿਲਦੇ ਹੀ ਥਾਣੇ ਬੈਠੀ ਪੁਲਸ ਦੇ ਵੀ ਹੱਥ-ਪੈਰ ਫੁੱਲ ਗਏ ਅਤੇ ਲੁਟੇਰੇ ਨੂੰ ਫੜਨ ਲਈ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਜੰਗਲਾਤ ਦੀਆਂ ਝਾੜੀਆਂ ਤੱਕ ਫਰੋਲਦੇ ਰਹੇ ਪਰ ਲੁਟੇਰਾ ਉਨ੍ਹਾਂ ਦੇ ਹੱਥ ਨਹੀਂ ਲੱਗਾ। ਜਿਸ ਸਮੇਂ ਲੁਟੇਰਾ ਪੁਲਸ ਪਾਰਟੀ ਨੂੰ ਧੋਖਾ ਦੇ ਕੇ ਭੱਜਿਆ, ਉਸ ਸਮੇਂ ਐੱਸ. ਪੀ. ਸੁਹੇਲ ਕਾਸਿਮ ਮੀਰ ਪ੍ਰੈੱਸ ਕਾਨਫਰੰਸ ਕਰ ਕੇ ਸਥਾਨਕ ਪੁਲਸ ਦੀ ਪਿੱਠ ਥਾਪੜ ਦੀ ਤਿਆਰੀ ਕਰ ਰਹੇ ਸਨ। ਦੂਜਾ ਜਲੰਧਰ ਦਿਹਾਤੀ ਪੁਲਸ ਦੇ ਨਵੇਂ ਆਏ ਐੱਸ. ਐੱਸ. ਪੀ. ਸ਼੍ਰੀ ਸਿੰਗਲਾ ਵਿਸ਼ੇਸ਼ ਤੌਰ ’ਤੇ ਸ਼ਹਿਰ ਵਿਚ ਦੌਰਾ ਕਰਨ ਪੁੱਜ ਰਹੇ ਸਨ। ਜਦੋਂਕਿ ਲੁਟੇਰੇ ਨੇ ਪੁਲਸ ਦੇ ਹੱਥੋਂ ਭੱਜ ਕੇ ਇਹ ਸਾਬਤ ਕਰ ਦਿਖਾਇਆ ਕਿ ਉਹ ਇਸੇ ਤਰ੍ਹਾਂ ਸ਼ਰੇਆਮ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਅਸਾਨੀ ਨਾਲ ਨਿਕਲ ਜਾਂਦੇ ਸਨ। ਹੈਰਾਨੀ ਦੀ ਗੱਲ ਹੈ ਕਿ ਜਨਤਾ ਨੇ ਇਨ੍ਹਾਂ 3 ਲੁਟੇਰਿਆਂ ਨੂੰ ਫੜ ਕੇ ਇਸ ਕਦਰ ਉਨ੍ਹਾਂ ਦੀ ਛਿੱਤਰ-ਪਰੇਡ ਕੀਤੀ ਕਿ ਉਨ੍ਹਾਂ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਪੁਲਸ ਨੇ ਫੜ ਕੇ ਉਨ੍ਹਾਂ ਦਾ ਪਹਿਲਾਂ ਡਾਕਟਰੀ ਇਲਾਜ ਕਰਵਾਇਆ। ਇੰਨੇ ਜ਼ਖਮੀ ਹੋਣ ਦੇ ਬਾਵਜੂਦ ਇਕ ਲੁਟੇਰਾ ਉਨ੍ਹਾਂ ’ਚੋਂ ਭੱਜ ਗਿਆ, ਜੋ ਠੀਕ ਤਰ੍ਹਾਂ ਚੱਲ ਵੀ ਨਹੀਂ ਸਕਦਾ ਸੀ। ਉਸ ਦੇ ਬਾਵਜੂਦ ਪੁਲਸ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਨਹੀਂ ਸਕੀ।
ਇਹ ਵੀ ਪੜ੍ਹੋ : ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਫਾਹਾ ਲਾ ਕੇ ਦਿੱਤੀ ਜਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਖ਼ੌਫ਼ਨਾਕ ਵਾਰਦਾਤ: ਜਲੰਧਰ ਦੇ ਚੁਗਿੱਟੀ ਇਲਾਕੇ ’ਚ ਤੇਜ਼ਧਾਰ ਹਥਿਆਰਾਂ ਨਾਲ ਪਤੀ ਨੇ ਵੱਢੀ ਪਤਨੀ
NEXT STORY