ਭਵਾਨੀਗੜ੍ਹ (ਵਿਕਾਸ) : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅੱਜ ਪਿੰਡ ਕਾਲਾਝਾੜ ਵਿਖੇ ਇਕ ਆੜ੍ਹਤੀ ਤੇ ਕਿਸਾਨ ਯੂਨੀਅਨ ਦੇ ਆਗੂ ਆਹਮੋ-ਸਾਹਮਣੇ ਹੋ ਗਏ। ਮੌਕੇ 'ਤੇ ਦੋਵੇਂ ਧਿਰਾਂ 'ਚ ਬਣੀ ਟਕਰਾਅ ਵਾਲੀ ਸਥਿਤੀ ਨੂੰ ਪੁਲਸ ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਟਾਲ ਦਿੱਤਾ। ਪਿੰਡ 'ਚ ਆੜ੍ਹਤ ਦੀ ਦੁਕਾਨ ਕਰਦੇ ਰੋਸ਼ਨ ਲਾਲ ਅਤੇ ਕਾਕਾ ਰਾਮ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਕਿ ਸਤਨਾਮ ਸਿੰਘ ਤੇ ਹੋਰ ਕਿਸਾਨਾਂ ਵੱਲੋਂ ਉਨ੍ਹਾਂ ਦੇ 52 ਲੱਖ ਰੁਪਏ ਨਹੀਂ ਦਿੱਤੇ ਜਾ ਰਹੇ, ਜਦੋਂਕਿ ਦੂਜੇ ਪਾਸੇ ਉਕਤ ਕਿਸਾਨਾਂ ਦਾ ਆਖਣਾ ਸੀ ਕਿ ਆੜ੍ਹਤੀਆਂ ਨੇ ਉਨ੍ਹਾਂ ਦੇ 440 ਕਣਕ ਗੱਟਿਆਂ ਦਾ ਹਿਸਾਬ ਨਹੀਂ ਦਿੱਤਾ, ਜੋ ਉਨ੍ਹਾਂ ਨੇ ਵੇਚੇ ਸਨ।
ਇਹ ਵੀ ਪੜ੍ਹੋ : 23 ਕਿਸਾਨ ਜਥੇਬੰਦੀਆਂ 17 ਮਈ ਤੋਂ ਚੰਡੀਗੜ੍ਹ ਵਿਖੇ ਮੰਗਾਂ ਨੂੰ ਲੈ ਕੇ ਦੇਣਗੀਆਂ ਧਰਨਾ : ਜਗਜੀਤ ਡੱਲੇਵਾਲ
ਮਾਮਲਾ ਉਲਝਦਾ ਦੇਖ ਪਿੰਡ ਕਾਲਾਝਾੜ, ਰਾਜਪੁਰਾ, ਚੰਨੋ, ਖੇੜੀ ਭੀਮਾ, ਖੇੜੀ ਗਿੱਲਾਂ ਤੇ ਮੁਨਸ਼ੀਵਾਲਾ ਦੇ ਕਿਸਾਨ ਆੜ੍ਹਤੀਆਂ ਦੇ ਹੱਕ 'ਚ ਖੜ੍ਹੇ ਹੋ ਗਏ, ਜਦੋਂਕਿ ਕਿਸਾਨਾਂ ਦੇ ਸਮਰਥਨ 'ਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ 'ਚ ਕਿਸਾਨਾਂ ਦਾ ਵੱਡਾ ਇਕੱਠ ਪਿੰਡ ਕਾਲਾਝਾੜ ਪਹੁੰਚ ਗਿਆ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਤੇ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਪੁਲਸ ਦੀ ਸਿਆਣਪ ਨਾਲ ਦੋਵੇਂ ਧਿਰਾਂ 'ਚ ਵੱਡਾ ਟਕਰਾਅ ਹੋਣ ਤੋਂ ਬਚ ਗਿਆ।
ਇਹ ਵੀ ਪੜ੍ਹੋ : ਭਾਕਿਯੂ ਦੇ ਦੋਫਾੜ ਹੋਣ 'ਤੇ ਭੜਕੇ ਰਾਕੇਸ਼ ਟਿਕੈਤ, ਕਿਹਾ- ਸਰਕਾਰ ਆਪਣੇ ਮਨਸੂਬਿਆਂ 'ਚ ਹੋ ਰਹੀ ਕਾਮਯਾਬ
ਇਸ ਮੌਕੇ ਆੜ੍ਹਤੀਆਂ ਦੇ ਹੱਕ 'ਚ ਖੜ੍ਹੇ ਕਿਸਾਨਾਂ ਨੇ ਦੋਸ਼ ਲਾਇਆ ਕਿ ਮਾਮਲੇ ਦੀ ਆੜ 'ਚ ਕਿਸਾਨ ਆਗੂ ਆੜ੍ਹਤੀ ਤੋਂ ਪੈਸੇ ਹਜ਼ਮ ਕਰਨਾ ਚਾਹੁੰਦੇ ਹਨ, ਜਦੋਂਕਿ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਅਜੈਬ ਸਿੰਘ ਲੱਖੇਵਾਲ ਸਮੇਤ ਜਗਤਾਰ ਸਿੰਘ ਕਾਲਾਝਾੜ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਸਿਰਫ ਦੋਵੇਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਲਈ ਆਏ ਹਨ। ਮਾਮਲੇ ਸਬੰਧੀ ਮਹਿਲਾ ਐੱਸ. ਆਈ. ਕਰਮਜੀਤ ਕੌਰ ਚੌਕੀ ਇੰਚਾਰਜ ਕਾਲਾਝਾੜ ਨੇ ਕਿਹਾ ਕਿ ਦੋਵੇਂ ਧਿਰਾਂ ਨੂੰ ਮਸਲਾ ਸ਼ਾਂਤੀ ਨਾਲ ਮਿਲ-ਬੈਠ ਕੇ ਹੱਲ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
23 ਕਿਸਾਨ ਜਥੇਬੰਦੀਆਂ 17 ਮਈ ਤੋਂ ਚੰਡੀਗੜ੍ਹ ਵਿਖੇ ਮੰਗਾਂ ਨੂੰ ਲੈ ਕੇ ਦੇਣਗੀਆਂ ਧਰਨਾ : ਜਗਜੀਤ ਡੱਲੇਵਾਲ
NEXT STORY