ਫਰੀਦਕੋਟ/ਬਠਿੰਡਾ (ਜਗਤਾਰ, ਪਰਮਿੰਦਰ) : ਪੂਰੇ ਦੇਸ਼ 'ਚ ਜਾਰੀ ਕਿਸਾਨਾਂ ਦੇ 'ਜੇਲ ਭਰੋ ਅੰਦੋਲਨ' ਤਹਿਤ ਬੁੱਧਵਾਰ ਨੂੰ ਫਰੀਦਕੋਟ 'ਚ ਸੈਂਕੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਅ ਕੀਤਾ। ਇਹ ਕਿਸਾਨ ਕਰਜ਼ਾ ਮੁਆਫ ਨਾ ਹੋਣ, ਸੁਆਮੀਨਾਥਨ ਰਿਪੋਰਟ ਨੂੰ ਲਾਗੂ ਨਾ ਕਰਨ, ਲਗਾਤਾਰ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਸਬੰਧੀ ਗ੍ਰਿਫਤਾਰੀਆਂ ਦੇਣ ਆਏ ਪਰ ਡਿਪਟੀ ਕਮਿਸ਼ਨਰ ਆਪਣੇ ਦਫਤਰ 'ਚ ਮੌਜੂਦ ਨਹੀਂ ਸੀ ਅਤੇ ਨਾ ਹੀ ਮੌਕੇ 'ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁੱਜਿਆ। ਇਸੇ ਤਰ੍ਹਾਂ ਬਠਿੰਡਾ 'ਚ ਵੀ ਅੰਦੋਲਨ ਤਹਿਤ ਸੈਂਕੜੇ ਕਿਸਾਨਾਂ ਨੇ ਸਿਧੁਪੁਰ ਦੀ ਅਗਵਾਈ 'ਚ ਆਪਣੀਆਂ ਗ੍ਰਿਫਤਾਰੀਆਂ ਦਿੱਤੀਆਂ। ਫਿਲਹਾਲ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਕਿਸਾਨਾਂ ਨੂੰ ਵੱਖ-ਵੱਖ ਥਾਣਿਆਂ 'ਚ ਰੱਖਿਆ ਗਿਆ ਹੈ।
ਸਿੱਧੂ ਦੇ ਵਿਭਾਗ ਦੇ ਮੁਲਾਜ਼ਮਾਂ ਨੂੰ ਨਹੀਂ ਮਿਲਿਆ 3 ਮਹੀਨਿਆਂ ਦਾ ਵੇਤਨ, ਭਾਰੀ ਰੋਸ
NEXT STORY