ਚੰਡੀਗੜ੍ਹ (ਬਿਊਰੋ : ਪੰਜਾਬ ਦੀਆਂ ਮੰਡੀਆਂ ’ਚ ਕਣਕ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ। ਇਸੇ ਦੌਰਾਨ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਪ੍ਰਤੀ ਕਿਸਾਨਾਂ, ਆੜ੍ਹਤੀਆਂ ਅਤੇ ਪੰਜਾਬ ਸਰਕਾਰ ਦਾ ਰੁਖ਼ ਵੀ ਬਹੁਤ ਸਖ਼ਤ ਰਿਹਾ ਹੈ। ਗੱਲਬਾਤ ਕਰਨ ਦੇ ਕਈ ਪੜਾਵਾਂ ਦੇ ਬਾਵਜੂਦ ਇਸ ਮਸਲੇ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਅਤੇ ਭਾਜਪਾ ਫਿਕਸਡ ਮੈਚ ਖੇਡ ਰਹੀ ਹੈ।
ਪੜ੍ਹੋ ਇਹ ਵੀ ਖਬਰ - ਭਾਜਪਾ ਨਾਲ ਫਿਕਸਡ ਮੈਚ ਖੇਡ ਰਹੇ ਹਨ ਕੈਪਟਨ, CM ਚਾਹੁੰਦੇ ਤਾਂ ਨਹੀਂ ਹੁੰਦੇ ਖੇਤੀ ਬਿੱਲ ਪਾਸ : ਸੁਖਬੀਰ ਬਾਦਲ
ਬੀਤੇ ਦਿਨੀਂ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਸਿੱਧੀ ਅਦਾਇਗੀ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿੱਧੀ ਅਦਾਇਗੀ ਦਾ ਮਸਲਾ ਕਿਸਾਨਾਂ ’ਤੇ ਛੱਡ ਦੇਣਾ ਚਾਹੀਦਾ ਹੈ। ਜਿਹੜੇ ਕਿਸਾਨ ਆੜ੍ਹਤੀਆਂ ਰਾਹੀਂ ਪੇਮੈਂਟ ਲੈਣਾ ਚਾਹੁੰਦੇ ਹਨ, ਨੂੰ ਆੜ੍ਹਤੀਆਂ ਰਾਹੀਂ ਮਿਲਣੀ ਚਾਹੀਦੀ ਹੈ ਅਤੇ ਜੋ ਸਿੱਧੀ ਅਦਾਇਗੀ ਚਾਹੁੰਦੇ ਹਨ, ਨੂੰ ਸਿੱਧੀ ਅਦਾਇਗੀ ਦਿੱਤੀ ਜਾਣੀ ਚਾਹੀਦੀ ਹੈ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਵੀ ਉਹ ਇਸ ਮਸਲੇ ਨੂੰ ਕਿਸਾਨਾਂ ’ਤੇ ਛੱਡ ਦੇਣਾ ਚਾਹੁੰਦੇ ਸਨ ਕਿ ਉਹ ਕਿਸ ਤਰ੍ਹਾਂ ਅਦਾਇਗੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਸੌਖੇ ਤਰੀਕੇ ਨਾਲ ਕੱਢਿਆ ਜਾ ਸਕਦਾ ਹੈ ਕਿ ਕਿਸਾਨਾਂ ਕੋਲੋਂ ਐਗਰੀਮੈਂਟ ਫਾਰਮ ਭਰਵਾਉਣ ਸਮੇਂ ਉਨ੍ਹਾਂ ਦਾ ਅਕਾਊਂਟ ਨੰਬਰ ਜਾਂ ਜਿਸ ਦਾ ਵੀ ਅਕਾਊਂਟ ਨੰਬਰ ਕਿਸਾਨ ਚਾਹੁਣ, ਲਿਖਾ ਦੇਣ, ਜਿਸ ’ਚ ਪੇਮੈਂਟ ਆਏਗੀ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਉਨ੍ਹਾਂ ਨਾਲ ਹੀ ਸਿੱਧੀ ਅਦਾਇਗੀ ’ਚ ਹੋਈ ਵੱਡੀ ਗ਼ਲਤੀ ਬਾਰੇ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਫਰਦ ਦੇ ਆਧਾਰ ’ਤੇ ਪੇਮੈਂਟ ਦਿੱਤੀ ਜਾਵੇਗੀ, ਇਸ ਨਾਲ ਜਿਹੜੇ ਲੋਕ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਦੇ ਹਨ, ਨੂੰ ਪੈਸਾ ਕਿੱਥੋਂ ਮਿਲੇਗਾ। ਪਿੰਡਾਂ ’ਚ ਜ਼ਮੀਨਾਂ ਦੇ ਇੰਤਕਾਲ ਨਹੀਂ ਹੋਏ, ਕਿਉਂਕਿ ਜ਼ਮੀਨ ਕਿਸੇ ਹੋਰ ਦੀ ਹੈ ਅਤੇ ਵਾਹ ਕੋਈ ਹੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤੀ ਪਿੰਡਾਂ ’ਚ ਲੜਾਈਆਂ ਦਾ ਕਾਰਨ ਬਣ ਸਕਦੀ ਹੈ, ਇਸ ਲਈ ਕੇਂਦਰ ਸਰਕਾਰ ਨੂੰ ਇਸ ਮਸਲੇ ’ਤੇ ਇਕ ਵਾਰ ਫਿਰ ਵਿਚਾਰ-ਵਟਾਂਦਰਾ ਕਰ ਲੈਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਲੁੱਟਣ ਦੀ ਨੀਅਤ ਨਾਲ ਆਏ ਲੁਟੇਰੇ ਸੁਨਿਆਰੇ ਨੂੰ ਗੋਲੀ ਮਾਰ ਹੋਏ ਰਫੂਚੱਕਰ
NEXT STORY