ਬਠਿੰਡਾ : ਪੰਜਾਬ 'ਚ ਜੱਟਾਂ ਦੀ ਕਮਾਈ ਸੌਖੀ ਨਹੀਂ, ਸਗੋਂ ਸੱਪਾਂ ਦੀਆਂ ਸਿਰੀਆਂ ਤੋਂ ਨੋਟ ਚੁੱਕਣ ਜਿੰਨੀ ਔਖੀ ਹੁੰਦੀ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਪਿਛਲੇ 8 ਸਾਲਾਂ ਦੌਰਾਨ ਪੰਜਾਬ 'ਚ 80 ਦੇ ਕਰੀਬ ਕਿਸਾਨਾਂ-ਮਜ਼ਦੂਰਾਂ ਦੀ ਮੌਤ ਸੱਪਾਂ ਦੇ ਡੰਗਣ ਨਾਲ ਹੋਈ ਹੈ, ਜਦੋਂ ਕਿ ਬੀਤੇ 3 ਸਾਲਾਂ 'ਚ 3850 ਕਿਸਾਨਾਂ-ਮਜ਼ਦੂਰਾਂ ਨੂੰ ਸੱਪਾਂ ਨੇ ਡੰਗਿਆ ਹੈ। ਕਈ ਵਾਰ ਅਜਿਹੇ ਕਿਸਾਨਾਂ ਨੂੰ ਕੋਈ ਮਾਲੀ ਮਦਦ ਵੀ ਨਹੀਂ ਮਿਲਦੀ।
ਸੈਂਟਰਲ ਬਿਊਰੋ ਆਫ ਹੈਲਥ ਇੰਟੈਲੀਜੈਂਸ ਦੀ ਰਿਪੋਰਟ ਮੁਤਾਬਕ ਪੰਜਾਬ 'ਚ ਬੀਤੇ 3 ਸਾਲਾਂ ਦੌਰਾਨ ਪੰਜਾਬ 'ਚ 15 ਕਿਸਾਨਾਂ ਨੂੰ ਜ਼ਹਿਰੀਲੇ ਸੱਪਾਂ ਨੇ ਡੰਗਿਆ, ਜਦੋਂ ਕਿ 3850 ਕਿਸਾਨ-ਮਜ਼ਦੂਰ ਸੱਪਾਂ ਦੇ ਡੰਗਣ ਮਗਰੋਂ ਸਰਕਾਰੀ ਹਸਪਤਾਲਾਂ 'ਚ ਦਾਖਲ ਹੋਏ। ਪੰਜਾਬ 'ਚ ਜ਼ਹਿਰੀਲੇ ਸੱਪਾਂ ਦੀਆਂ 60 ਤੋਂ ਵੱਧ ਕਿਸਮਾਂ ਹਨ। ਪੰਜਾਬ ਮੰਡੀ ਬੋਰਡ ਦੇ ਵੇਰਵਿਆਂ ਮੁਤਾਬਕ ਸਾਲ 1987 ਤੋਂ ਹੁਣ ਤੱਕ ਕਰੀਬ 950 ਕਿਸਾਨ ਸੱਪ ਦੇ ਡੰਗਣ ਨਾਲ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ, ਜਿਨ੍ਹਾਂ 'ਚੋਂ 70 ਫੀਸਦੀ ਇਕੱਲੇ ਮਾਲਵਾ ਖਿੱਤੇ ਦੇ ਹਨ।
ਬਠਿੰਡਾ ਜ਼ਿਲੇ 'ਚ ਸਾਲ 1987 ਤੋਂ ਹੁਣ ਤੱਕ ਕਰੀਬ 116 ਕਿਸਾਨਾਂ ਦੀ ਸੱਪ ਲੜਨ ਕਾਰਨ ਮੌਤ ਹੋਈ ਹੈ। ਪੰਜਾਬ 'ਚੋਂ ਸੰਗਰੂਰ ਜ਼ਿਲੇ 'ਚ ਸਭ ਤੋਂ ਵੱਧ ਸੱਪਾਂ ਦਾ ਕਹਿਰ ਵਾਪਰਿਆ ਹੈ, ਜਿੱਥੇ 3 ਦਹਾਕਿਆਂ ਦੌਰਾਨ ਕਰੀਬ 225 ਕਿਸਾਨ-ਮਜ਼ਦੂਰ ਸੱਪਾਂ ਦੇ ਲੜਨ ਨਾਲ ਮੌਤ ਦੇ ਮੂੰਹ 'ਚ ਜਾ ਪਏ ਹਨ। ਮੋਗਾ ਜ਼ਿਲੇ 'ਚ ਇਹ ਗਿਣਤੀ 150 ਦੇ ਕਰੀਬ ਹੈ।
ਪੰਜਾਬ 'ਚੋਂ ਇਕ ਸੀਨੀਅਰ ਕਾਂਗਰਸੀ ਨੇਤਾ ਚੜ੍ਹ ਸਕਦਾ 'ਆਪ' ਦੀ ਗੱਡੀ!
NEXT STORY