ਪਟਿਆਲਾ (ਰਾਜੇਸ਼ ਪੰਜੌਲਾ) - ਰਾਜਪੁਰਾ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਾਹੇ ਉਹ ਹਾਲ ਹੀ ’ਚ ਮੁੱਖ ਮੰਤਰੀ ਚੰਨੀ ਨੂੰ ਭਾਜਪਾ ਵੱਲੋਂ ਦਿਖਾਈਆਂ ਗਈਆਂ ਕਾਲੀਆਂ ਝੰਡੀਆਂ ਹੋਣ ਜਾਂ ਫਿਰ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਖਿੱਚ-ਧੂ ਨਾਲ ਮਚਿਆ ਦੰਗਲ। ਅਜਿਹਾ ਹਰ ਚੋਣ ’ਚ ਹੁੰਦਾ ਹੈ ਪਰ ਪੰਜਾਬੀ ਜੋ ਵੀ ਕਰਦੇ ਹਨ, ਦਿਲੋਂ ਕਰਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਰਾਜਪੁਰਾ ਦੇ ਰਹਿਣ ਵਾਲੇ ਪੰਜਾਬ ਦੇ ਨੌਜਵਾਨ ਕਲਾਕਾਰ ਗਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਦੀ। ਅਭਿਸ਼ੇਕ ਨੇ ਦਾਣਿਆਂ ਦੀ ਵਰਤੋਂ ਕਰ ਕੇ ਪ੍ਰਧਾਨ ਮੰਤਰੀ ਮੋਦੀ ਦਾ 2 ਫੁੱਟ 4 ਇੰਚ ਚੌੜਾ ਅਤੇ 3 ਫੁੱਟ 6 ਇੰਚ ਲੰਬਾ ਪੋਰਟਰੇਟ ਬਣਾਇਆ ਹੈ। ਇਸ ’ਚ 10 ਹਜ਼ਾਰ ਤੋਂ ਵੱਧ ਦਾਣਿਆਂ ਦੀ ਵਰਤੋਂ ਕੀਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਪਟਿਆਲਾ ’ਚ ਵੱਡੀ ਵਾਰਦਾਤ: ਮਾਮੂਲੀ ਤਕਰਾਰਬਾਜ਼ੀ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ
ਅਭਿਸ਼ੇਕ ਨੇ ਦੱਸਿਆ ਕਿ ਕਣਕ, ਚਾਵਲ, ਮੂੰਗੀ, ਮਸਰੀ, ਉੜਦ, ਮਾਂਹ, ਹਰੀ ਮੂੰਗ, ਦਲੀ ਮਸਰੀ, ਦਲੀ ਮਾਹ, ਜ਼ੀਰਾ, ਇਹ ਸਭ ਆਮ ਦੁਕਾਨ ’ਤੇ ਮਿਲਣ ਵਾਲੀਆਂ ਚੀਜ਼ਾਂ ਹਨ। ਇਸ ਨੂੰ ਰੰਗਾਂ ਵਾਂਗ ਦੇਖਣ ਦੀ ਕਲਾਕਾਰ ਦੀ ਅੱਖ ਚਾਹੀਦੀ ਹੈ। ਇਨ੍ਹਾਂ ਸਾਰੇ ਦਾਣਿਆਂ ਦੀ ਵਰਤੋਂ ਕਰ ਕੇ ਗ੍ਰਾਸ ਆਰਟਿਸਟ ਨੇ ਪ੍ਰਧਾਨ ਮੰਤਰੀ ਮੋਦੀ ਦਾ 2 ਫੁੱਟ 4 ਇੰਚ ਚੌੜਾ ਅਤੇ 3 ਫੁੱਟ 6 ਇੰਚ ਲੰਬਾ ਪੋਰਟਰੇਟ ਬਣਾਇਆ ਹੈ। ਇਸ ’ਚ 10 ਹਜ਼ਾਰ ਤੋਂ ਵੱਧ ਦਾਣੇ ਹਨ, ਜਿਨ੍ਹਾਂ ਨੂੰ ਇਕ-ਇਕ ਕਰ ਕੇ ਚਿਪਕਾਇਆ ਗਿਆ ਹੈ ਤਾਂ ਜੋ ਤਸਵੀਰ ਸਹੀ ਤਰ੍ਹਾਂ ਬਣਾਈ ਜਾ ਸਕੇ। ਇਸ ਨੂੰ ਬਣਾਉਣ ’ਚ ਕਰੀਬ 44 ਘੰਟੇ ਲੱਗੇ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਕਦੇ ਨਹੀਂ ਸੁਣਿਆ ਗਿਆ ਕਿ ਪ੍ਰਧਾਨ ਮੰਤਰੀ ਰਾਹਤ ਫੰਡ ’ਚ ਕਦੇ ਕਿਸੇ ਨੇ ਤਸਵੀਰ ਦਿੱਤੀ ਹੋਵੇ।
ਪੜ੍ਹੋ ਇਹ ਵੀ ਖ਼ਬਰ - ਪਤੰਗ ਲੁੱਟਦੇ ਸਮੇਂ ਵਾਪਰੀ ਅਣਹੋਣੀ ਨੇ ਘਰ ’ਚ ਪੁਆਏ ਵੈਣ, 11 ਸਾਲਾ ਬੱਚੇ ਦੀ ਪਾਣੀ ’ਚ ਡੁੱਬਣ ਨਾਲ ਮੌਤ
ਯਾਦ ਰਹੇ, ਜਦੋਂ ਵੀ ਕਿਸੇ ਸੂਬੇ ’ਚ ਕੋਈ ਕੁਦਰਤੀ ਆਪਦਾ ਆਉਂਦੀ ਹੈ ਤਾਂ ਰਾਜ ਸਰਕਾਰ ਕੇਂਦਰ ਤੋਂ ਰਾਹਤ ਪੈਕੇਜ ਦੀ ਮੰਗ ਕਰਦੀ ਹੈ। ਇਹ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ ਦਿੱਤਾ ਜਾਂਦਾ ਹੈ, ਜੋ ਪੈਸਿਆਂ ਦੇ ਰੂਪ ’ਚ ਹੁੰਦਾ ਹੈ। ਅਸੀਂ ਜ਼ਿਆਦਾਤਰ ਪੈਸਾ ਰਾਹਤ ਫੰਡ ਵਿਚ ਜਮ੍ਹਾ ਕਰਾਉਂਦੇ ਲੋਕ ਨੂੰ ਦੇਖਿਆ ਹੈ ਪਰ ਇਸ ’ਚ ਅਸੀਂ ਨਿੱਜੀ ਜਾਇਦਾਦ ਨੂੰ ਵੀ ਦਾਨ ਕਰ ਸਕਦੇ ਹਾਂ। ਜਾਇਦਾਦ ਦੇ ਦਾਇਰੇ ’ਚ ਕਲਾਕਾਰ ਦੁਆਰਾ ਬਣਾਈ ਗਈ ਕਲਾ ਵੀ ਆ ਜਾਂਦੀ ਹੈ। ਇਸ ਲਈ ਜੇਕਰ ਕਲਾਕਾਰੀ ਕੀਮਤੀ ਹੋਵੇ ਤਾਂ ਰਾਹਤ ਫੰਡ ’ਚ ਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਸਨ, ਜਿਸ ਕਰ ਕੇ ਕਿਸਾਨ ਵੀਰਾਂ ਨੇ ਧਰਨਾ ਚੁੱਕਿਆ ਸੀ।
ਪੜ੍ਹੋ ਇਹ ਵੀ ਖ਼ਬਰ - ਲੁਧਿਆਣਾ ’ਚ ਵਾਰਦਾਤ: ਘਰ ਦੇ ਗੁਜ਼ਾਰੇ ਲਈ ਨੌਕਰੀ ਕਰਨਾ ਚਾਹੁੰਦੀ ਸੀ ਪਤਨੀ, ਪਤੀ ਨੇ ਗਲ ਘੁੱਟ ਕੀਤਾ ਕਤਲ
ਇਸ ਕਾਰਨ ਉਸ ਨੇ ਅਨਾਜ ਨਾਲ ਇਹ ਤਸਵੀਰ ਤਿਆਰ ਕੀਤੀ ਹੈ ਪਰ ਉਹ ਥੋੜਾ ਉਲਜਣ ’ਚ ਹੈ ਕਿ ਪ੍ਰਧਾਨ ਮੰਤਰੀ ਦਾ ਰਸਤਾ ਰੋਕਣ ਵਾਲਾ ਕੌਣ ਸੀ। ਜੇਕਰ ਉਹ ਕਿਸਾਨ ਸੀ, ਫਿਰ ਮੰਗਾਂ ਪੂਰੀਆਂ ਨਹੀਂ ਹੋਈਆਂ। ਬਿਨਾਂ ਮੰਗਾਂ ਪੂਰੀਆਂ ਹੋਣ ਦੇ ਧਰਨਾ ਕਿਉਂ ਚੁੱਕਿਆ। ਹੋ ਸਕਦਾ ਹੈ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਹੋਵੇ ਪਰ ਮੈਨੂੰ ਪੁੱਛਣ ਦਾ ਹੱਕ ਹੈ ਅਤੇ ਮੈਂ ਪੰਜਾਬ ਦੀ ਭਲਾਈ ਲਈ ਕਲਾ ਰਾਹੀਂ ਕੰਮ ਕਰਦਾ ਰਹਾਂਗਾ। ਅਭਿਸ਼ੇਕ ਜ਼ਿਆਦਾਤਰ ਆਪਣੇ ਕਾਰਨਾਮੇ ਕਰ ਕੇ ਹੀ ਉਹ ਚਰਚਾ ਦਾ ਕਾਰਨ ਬਣਦੇ ਹਨ ਪਰ ਇਹ ਲੜੀ ਬਹੁਤ ਲੰਮੀ ਹੈ। ਇਸ ਸਮੇਂ 5 ਕਿਲੋ ਦਾਣੇ ਲੈ ਕੇ ਉਸ ਨੇ ਕੁਝ ਅਜਿਹਾ ਕੀਤਾ ਹੈ, ਜੋ ਕਲਾਕਾਰ ਦੀ ਕਲਾ ਪ੍ਰਤੀ ਡੂੰਘੀ ਸੋਚ ਨੂੰ ਬਿਆਨ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ
ਕਾਂਗਰਸ ਦੀ ਬਦੌਲਤ ਹੀ ਡਿਪਟੀ ਸੀ. ਐੱਮ. ਦੇ ਅਹੁਦੇ ’ਤੇ ਪਹੁੰਚਿਆ ਹਾਂ : ਸੁਖਜਿੰਦਰ ਰੰਧਾਵਾ
NEXT STORY