ਤਲਵੰਡੀ ਸਾਬੋ (ਮੁਨੀਸ਼) - ਪਿਛਲੇ ਦਿਨੀਂ ਬੈਂਕਾਂ ਵਲੋਂ ਕਿਸਾਨਾਂ ਨੂੰ ਭੇਜੇ ਨੋਟਿਸਾਂ 'ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਪ੍ਰੋਫੈਸਰ ਬਲਜਿੰਦਰ ਕੌਰ ਵਿਧਾਇਕ ਹਲਕਾ ਤਲਵੰਡੀ ਸਾਬੋ ਨੇ ਕਿਹਾ ਕਿ ਇਹ ਪੰਜਾਬ ਦੇ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਪੂਰਾ ਕਰਜ਼ਾ ਮੁਆਫ ਹੋਵੇਗਾ ਤੇ ਕਿਸਾਨ ਨੂੰ ਕਿਸ਼ਤਾਂ ਭਰਨ ਦੀ ਲੋੜ ਨਹੀਂ ਤੇ ਅੱਗੇ ਤੋਂ ਕਿਸੇ ਕਿਸਾਨ ਦੀ ਕੁਰਕੀ ਨਹੀਂ ਹੋਵੇਗੀ। ਪੰਜਾਬ ਦੇ ਕਿਸਾਨਾਂ ਨੇ ਕੈਪਟਨ ਸਾਹਿਬ ਤੇ ਭਰੋਸਾ ਕੀਤਾ ਤੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ ਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਇਹ ਸੋਚ ਕੇ ਬਣਾ ਦਿੱਤੀ ਸ਼ਾਇਦ ਇਸ ਨਾਲ ਪੰਜਾਬ ਦੇ ਕਿਸਾਨਾਂ ਦਾ ਭਲਾ ਹੋਵੇ ਵਰਨਾਂ ਪੰਜਾਬੀ ਲੋਕ 84 ਦੇ ਸਿਤਮ ਨੂੰ ਹੱਲੇ ਤਕ ਭੁੱਲੇ ਨਹੀਂ। ਪ੍ਰੋਫੈਸਰ ਕੌਰ ਨੇ ਕਿਹਾ ਕੇ ਬੈਂਕਾਂ ਦੇ ਨੋਟਿਸਾਂ ਦੀ ਅਸਲੀ ਕਸੂਰਵਾਰ ਮੌਜੂਦਾ ਕਾਂਗਰਸ ਸਰਕਾਰ ਹੈ। ਉਨ੍ਹਾਂ ਯਾਦ ਕਰਵਾਇਆ ਕੇ ਵੋਟਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਤੋਂ ਕਰਜ਼ਾ ਮੁਆਫੀ ਦੇ ਫਾਰਮ ਵੀ ਭਰਵਾਏ ਸੀ ਜੇ ਲੋੜ ਪਈ ਤਾਂ ਕਿਸਾਨਾਂ ਦੀ ਮਦਦ ਲਈ ਇਸ ਧੋਖੇਬਾਜ਼ੀ ਲਈ ਕੋਰਟ ਵੀ ਜਾਵਾਂਗੇ। ਕੈਪਟਨ ਸਾਹਿਬ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ, ਕੈਪਟਨ ਸਾਹਿਬ ਨਾ ਤਾਂ ਕਿਸਾਨਾਂ ਲਈ ਕੁਝ ਕਰ ਸਕੇ ਹਨ ਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਟੈਕਸ 'ਚ ਛੋਟ ਦੇ ਕੇ ਪੰਜਾਬ ਦੀ ਸਨਅਤ ਨੂੰ ਤਬਾਹ ਕਰਨ ਖਿਲਾਫ਼ ਕੋਈ ਪ੍ਰਭਾਵਸ਼ਾਲੀ ਕਦਮ ਚੁੱਕ ਸਕੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲਾ ਵੀ ਸਭ ਡਰਾਮਾ ਹੈ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਕੌਣ ਉਨ੍ਹਾਂ ਦਾ ਹਿਤੈਸ਼ੀ ਹੈ।ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਲਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਉਦਮ ਬਾਰੇ ਦੱਸਦਿਆਂ ਕਿਹਾ ਕੇ ਆਮ ਆਦਮੀ ਪਾਰਟੀ ਨੇ ਐੱਨ. ਆਰ. ਆਈ. ਭਰਾਵਾਂ ਦੀ ਸਹਾਇਤਾ ਨਾਲ ਪੰਜਾਬ ਦੇ ਕਿਸਾਨਾਂ ਲਈ ਪੈਨਸ਼ਨ ਸਕੀਮ ਤੇ ਮਾਲੀ ਸਹਾਇਤਾ ਸ਼ੁਰੂ ਕੀਤੀ ਗਈ ਹੈ ਜੋ ਕਿ ਜ਼ਰੂਰਤਮੰਦ ਕਿਸਾਨਾਂ ਨੂੰ ਅਗਲੇ 5 ਸਾਲ ਤੱਕ ਦਿੱਤੀ ਜਾਵੇਗੀ ਤਾਂ ਕਿ 2022 'ਚ ਜਦੋਂ ਪੰਜਾਬ 'ਚ ਆਮ ਲੋਕਾਂ ਦੀ ਆਪਣੀ ਸਰਕਾਰ ਬਣੇਗੀ ਤਾਂ ਅਸੀਂ ਕਿਸਾਨਾਂ ਦੀ ਬਾਂਹ ਫੜਾਂਗੇ। ਉਨ੍ਹਾਂ ਕਾਸਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਤੁਸੀਂ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਗਰਸ਼ ਦੇ ਰਾਹ ਅਖਤਿਆਰ ਕਰੋ ਤੇ ਰਲ ਕੇ ਇਸ ਕਿਸਾਨ ਵਿਰੋਧੀ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰੀਏ। ਇਸ ਮੌਕੇ ਉਨ੍ਹਾਂ ਨਾਲ ਕਾਫੀ ਗਿਣਤੀ 'ਚ ਵਰਕਰਾਂ ਤੋਂ ਇਲਾਵਾ ਗੁਰਦੀਪ ਮਾਨ ਨਿੱਜੀ ਸਕੱਤਰ, ਮੈਡਮ ਜਸਵੀਰ ਕੌਰ, ਸਤਿੰਦਰ ਸਿੰਘ ਐਡਵੋਕੇਟ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਅਮਰਦੀਪ ਸਿੰਘ ਦਿੱਖ, ਨਛੱਤਰ ਸਰਪੰਚ ਆਦਿ ਹਾਜ਼ਰ ਸਨ।
ਡੇਰੇ 'ਚ ਸਰਚ ਆਪਰੇਸ਼ਨ ਦੇ ਕਾਰਨ ਸਿਰਸਾ 'ਚ ਇੰਟਰਨੈਟ ਸੇਵਾ ਬੰਦ
NEXT STORY