ਪਟਿਆਲਾ (ਬਲਜਿੰਦਰ)-ਮਹਿਮਦਪੁਰ ਅਨਾਜ ਮੰਡੀ ਵਿਚ ਅੱਜ ਕਿਸਾਨਾਂ ਨੇ ਜੰਗਲ ਵਿਚ ਮੰਗਲ ਲਾ ਦਿੱਤਾ। ਇਸ ਮੰਡੀ ਵਿਚ ਆਸ-ਪਾਸੇ ਕੋਈ ਆਬਾਦੀ ਨਹੀਂ ਹੈ। ਕਿਸਾਨਾਂ ਨੇ ਅੱਜ ਧਰਨਾ ਸ਼ੁਰੂ ਹੁੰਦਿਆਂ ਹੀ ਪਹਿਲਾਂ ਆਪਣੇ ਟੈਂਟ ਲਾਏ ਤੇ ਫਿਰ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। ਜਿੱਥੇ ਇਕ ਪਾਸੇ ਮਹਿਲਾਵਾਂ ਨੇ ਰੋਟੀਆਂ ਲਾਹੁਣੀਆਂ ਸ਼ੁਰੂ ਕਰ ਦਿੱਤੀਆਂ, ਉਥੇ ਕੁਝ ਕਿਸਾਨ ਖੀਰ ਅਤੇ ਹੋਰ ਸਵਾਦਿਸ਼ਟ ਪਕਵਾਨ ਵੀ ਬਣਾਉਂਦੇ ਦੇਖੇ ਗਏ। ਬੀਤੇ ਕੱਲ ਅਨਾਜ ਮੰਡੀ ਵਿਚ ਜਿਥੇ ਦੂਰ-ਦੂਰ ਤੱਕ ਕੁੱਝ ਵੀ ਦਿਖਾਈ ਨਹੀਂ ਸੀ ਦਿੰਦਾ, ਉਥੇ ਅੱਜ ਥਾਂ-ਥਾਂ ਲੰਗਰ ਚੱਲ ਰਹੇ ਸਨ। ਖਾਸ ਗੱਲ ਇਹ ਹੈ ਕਿ ਇਹ ਲੰਗਰ ਕਿਸਾਨਾਂ ਵੱਲੋਂ ਖੁਦ ਹੀ ਬਣਾਏ ਜਾ ਰਹੇ ਸਨ। ਇਸ ਵਾਸਤੇ ਰਾਸ਼ਨ ਦੇ ਨਾਲ-ਨਾਲ ਬਾਲਣ ਦਾ ਪ੍ਰਬੰਧ ਵੀ ਖੁਦ ਹੀ ਕੀਤਾ ਗਿਆ।
ਝੋਨੇ ਦੀ ਖਰੀਦ ਲਈ ਏਜੰਸੀਆਂ ਨੂੰ ਜ਼ਿਲੇ ਦੀਆਂ ਮੰਡੀਆਂ ਕੀਤੀਆਂ ਅਲਾਟ : ਮੱਤਾ
NEXT STORY