ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਅੱਜ 8ਵੇਂ ਦਿਨ ਵੀ ਜਾਰੀ ਹੈ। ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ 5 ਦਸੰਬਰ ਨੂੰ ਦੇਸ਼ਵਿਆਪੀ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਹੈ। ਵਿਰੋਧ ਵਿਚ ਕਿਸਾਨਾਂ ਨੇ ਕਈ ਸੜਕਾਂ ਨੂੰ ਜਾਮ ਕਰ ਦਿੱਤਾ ਹੈ ਅਤੇ ਕਈ ਬਾਰਡਰ ਅਜੇ ਵੀ ਬੰਦ ਹਨ। ਇਸ ਵਿਚ ਆਸਟਰੇਲੀਆ ਵਿਚ ਟੀਮ ਇੰਡੀਆ ਦਾ ਹਿੱਸਾ ਕ੍ਰਿਕਟਰ ਸ਼ੁਭਮਨ ਗਿੱਲ ਦਾ ਪਰਿਵਾਰ ਵੀ ਸੜਕਾਂ 'ਤੇ ਉੱਤਰ ਆਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤੀਆਂ ਦੇ ਸਬੰਧ 'ਚ ਹਰਭਜਨ ਸਿੰਘ ਨੇ ਕਹੀ ਵੱਡੀ ਗੱਲ
ਕ੍ਰਿਕਟਰ ਗਿੱਲ ਦੇ ਪਰਿਵਾਰ ਦੇ ਕੁੱਝ ਮੈਂਬਰ ਸਿੰਘੂ ਸਰਹੱਦ ਵੀ ਪੁੱਜੇ ਹਨ। ਆਸਟਰੇਲੀਆ ਖ਼ਿਲਾਫ਼ ਤੀਜੇ ਅਤੇ ਆਖ਼ਰੀ ਵਨ-ਡੇ ਵਿਚ ਸ਼ਿਖਰ ਧਵਨ ਨਾਲ ਪਾਰੀ ਦਾ ਆਗਾਜ਼ ਕਰਦੇ ਹੋਏ 33 ਦੌੜਾਂ ਬਣਾਉਣ ਵਾਲੇ ਗਿੱਲ ਦੇ ਦਾਦਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਦੀਦਾਰ ਸਿੰਘ ਨੇ ਦੱਸਿਆ ਕਿ ਟੀਵੀ 'ਤੇ ਪੋਤਰੇ ਦੀ ਬੱਲੇਬਾਜ਼ੀ ਅਤੇ ਕਿਸਾਨ ਅੰਦੋਲਨ ਦੋਵੇਂ ਹੀ ਖ਼ਬਰਾਂ ਵੇਖ ਰਿਹਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੋਂ ਪਾਰ ਪੁੱਜਾ ਭਾਅ
ਪੰਜਾਬ ਦੇ ਫਜ਼ਿਲਕਾ ਦੇ ਨਜ਼ਦੀਕ ਜਲਾਲਾਬਾਦ ਦੇ ਚੱਕ ਖੇਰੇ ਵਾਲਾ ਪਿੰਡ ਵਿਚ ਰਹਿਣ ਵਾਲੇ ਸ਼ੁਭਮਨ ਗਿੱਲ ਦਾ ਪਰਿਵਾਰ ਕਿਸਾਨੀ ਕਰਦਾ ਹੈ। ਸ਼ੁਭਮਨ ਦੇ ਪਿਤਾ ਲਖਵਿੰਦਰ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ, 'ਮੇਰੇ ਪਿਤਾ ਵੀ ਅੰਦੋਲਨ ਦੀ ਥਾਂ ਜਾ ਕੇ ਵਿਰੋਧ ਦਰਜ ਕਰਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਅਸੀਂ ਉਨ੍ਹਾਂ ਨੂੰ ਨਹੀਂ ਜਾਣ ਦੀ ਪ੍ਰਾਰਥਨਾ ਕੀਤੀ। ਸ਼ੁਭਮਨ ਵੀ ਜਾਣਦਾ ਹੈ ਕਿ ਇਹ ਅੰਦੋਲਨ ਕਿਸਾਨਾਂ ਲਈ ਕਿੰਨਾ ਮਹੱਤਵਪੂਰਣ ਹੈ।'
ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'
ਸ਼ੁਭਮਨ ਦੇ ਪਿਤਾ ਕਹਿੰਦੇ ਹਨ, 'ਉਸ ਦਾ ਪੂਰਾ ਬਚਪਨ ਖੇਤ, ਖਲਿਹਾਨ ਅਤੇ ਪਿੰਡ ਵਿਚ ਬੀਤਿਆ ਹੈ, ਉਸ ਨੇ ਆਪਣੇ ਪਰਿਵਾਰ ਨੂੰ ਖੇਤਾਂ ਵਿਚ ਕੰਮ ਕਰਦੇ ਵੇਖਿਆ ਹੈ, ਖ਼ੁਦ ਉਸ ਨੂੰ ਕਿਸਾਨੀ ਦਾ ਸ਼ੌਕ ਹੈ। ਜੇਕਰ ਉਹ ਕ੍ਰਿਕਟਰ ਨਹੀਂ ਹੁੰਦਾ ਤਾਂ ਇਕ ਕਿਸਾਨ ਹੀ ਹੁੰਦਾ। ਸ਼ੁਭਮਨ ਨੂੰ ਆਪਣੇ ਪਿੰਡ ਨਾਲ ਲਗਾਓ ਹੈ, ਉਸ ਨੇ ਖੇਤਾਂ ਵਿਚ ਹੀ ਕ੍ਰਿਕਟ ਖੇਡਣਾ ਸਿੱਖਿਆ। ਕ੍ਰਿਕਟ ਕਰੀਅਰ ਖ਼ਤਮ ਕਰਣ ਦੇ ਬਾਅਦ ਮੇਰਾ ਪੁੱਤਰ ਵੀ ਕਿਸਾਨੀ ਵਿਚ ਉੱਤਰ ਆਵੇਗਾ।'
ਇਹ ਵੀ ਪੜ੍ਹੋ : ਦਸੰਬਰ ਤਿਮਾਹੀ 'ਚ ਭਾਰਤ 'ਚ ਵਿਕਣਗੇ 10 ਲੱਖ ਆਈਫੋਨ!
B'Day Special : ਐਵੇਂ ਹੀ ਨਹੀਂ ਮਿਤਾਲੀ ਨੂੰ ਕਹਿੰਦੇ ਲੇਡੀ ਤੇਂਦੁਲਕਰ, ਦਰਜ ਹਨ ਕਈ ਸ਼ਾਨਦਾਰ ਰਿਕਾਰਡ
NEXT STORY