ਸਪੋਰਟਸ ਡੈਸਕ—ਲੇਡੀ ਸਚਿਨ ਤੇਂਦੁਲਕਰ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟਰ ਮਿਤਾਲੀ ਰਾਜ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੀ ਹੈ। ਮਾਤਲੀ ਦਾ ਜਨਮ 3 ਦਸੰਬਰ 1982 ਨੂੰ ਜੋਧਪੁਰ 'ਚ ਹੋਇਆ ਸੀ। ਮਿਤਾਲੀ ਨੇ ਛੋਟੀ ਉਮਰ 'ਚ ਹੀ ਭਰਤਨਾਟਯਮ 'ਚ ਮੁਹਾਰਤ ਹਾਸਲ ਕਰ ਲਈ ਸੀ। ਮਿਤਾਲੀ ਦਾ ਸੁਫ਼ਨਾ ਕਲਾਸਿਕਲ ਡਾਂਸਰ ਬਣਨ ਦਾ ਸੀ ਪਰ ਕਿਸਮਤ ਨੇ ਉਨ੍ਹਾਂ ਨੂੰ ਵਿਸ਼ਵ ਪ੍ਰਸਿੱਧ ਕ੍ਰਿਕਟਰ ਬਣਾ ਦਿੱਤਾ ਜਿਸ ਨੇ ਕਈ ਵਿਸ਼ਵ ਰਿਕਾਰਡ ਬਣਾਏ। ਆਓ ਜਾਣਦੇ ਹਾਂ ਮਿਤਾਲੀ ਰਾਜ ਦੇ ਲੇਡੀ ਤੇਂਦੁਲਕਰ ਬਣਨ ਦੀ ਕਹਾਣੀ-
ਇਹ ਵੀ ਪੜ੍ਹੋ : ਚਾਹਲ ਦੀ ਮੰਗੇਤਰ ਨੇ ਨੇਹਾ ਕੱਕੜ ਦੇ ਗਾਣੇ 'ਤੇ ਲਾਏ ਜ਼ਬਰਦਸਤ ਠੁਮਕੇ, ਵੀਡੀਓ ਹੋਇਆ ਵਾਇਰਲ
ਇੰਝ ਬਣੀ ਸੀ ਮਹਾਨ ਮਹਿਲਾ ਕ੍ਰਿਕਟਰ
ਮਿਤਾਲੀ ਬਚਪਨ ਤੋਂ ਹੀ ਆਲਸੀ ਸੀ। ਅਜਿਹੇ 'ਚ ਉਸ ਦੇ ਪਿਤਾ ਦੋਰਾਈ ਰਾਜ ਨੇ ਮਿਤਾਲੀ ਨੂੰ ਅਨੁਸ਼ਾਸਨ 'ਚ ਰਹਿਣ ਲਈ ਕ੍ਰਿਕਟ ਖੇਡਣ ਨੂੰ ਕਿਹਾ। ਮਿਤਾਲੀ ਨੇ ਵੀ ਪਿਤਾ ਦੀ ਗੱਲ ਮੰਨ ਲਈ ਤੇ 10 ਸਾਲ ਦੀ ਉਮਰ 'ਚ ਕਲਾਸਿਕਲ ਡਾਂਸ ਛੱਡ ਕੇ ਕ੍ਰਿਕਟਰ ਖੇਡਣਾ ਸ਼ੁਰੂ ਕਰ ਦਿੱਤਾ। ਸਕੂਲ 'ਚ ਮੁੰਡਿਆਂ ਦੇ ਨਾਲ ਕ੍ਰਿਕਟ ਦੀ ਪ੍ਰੈਕਟਿਸ ਕਰਦੇ-ਕਰਦੇ ਮਿਤਾਲੀ 17 ਸਾਲ ਦੀ ਉਮਰ 'ਚ ਭਾਰਤੀ ਟੀਮ 'ਚ ਸ਼ਾਮਲ ਹੋਈ ਜਿਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਕ੍ਰਿਕਟ 'ਚ ਆਪਣੇ ਨਾਂ ਦਾ ਸਿੱਕਾ ਜਮਾਇਆ।
ਇਸ ਲਈ ਕਹਿੰਦੇ ਹਨ ਲੇਡੀ ਤੇਂਦੁਲਕਰ
ਮਿਤਾਲੀ ਨੂੰ ਭਾਰਤੀ ਮਹਿਲਾ ਕ੍ਰਿਕਟ ਦੀ 'ਲੇਡੀ ਤੇਂਦੁਲਕਰ' ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਵਰਤਮਾਨ 'ਚ ਟੈਸਟ, ਵਨ-ਡੇ ਤੇ ਟੀ-20 ਸਮੇਤ ਸਾਰੇ ਫਾਰਮੈਟਸ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟਰ ਹੈ। ਮਿਤਾਲੀ ਨੇ ਟੈਸਟ 'ਚ 663 ਦੌੜਾਂ, ਵਨ-ਡੇ 'ਚ 6888 ਦੌੜਾਂ ਤੇ ਟੀ-20 'ਚ 2364 ਦੌੜਾਂ ਦੇ ਨਾਲ ਤਿੰਨੇ ਫਾਰਮੈਟਸ 'ਚ 9900 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਟੈਸਟ 'ਚ ਮਿਤਾਲੀ ਦਾ ਸਰਵਸ੍ਰੇਸ਼ਠ ਸਕੋਰ 214 ਜਦਕਿ ਵਨ-ਡੇ 'ਚ 124 ਰਿਹਾ ਹੈ। ਟੀ-20 ਇੰਟਰਨੈਸ਼ਨਲ 'ਚ ਉਨ੍ਹਾਂ ਨੇ 97 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਤੋਂ ਇਲਾਵਾ ਮਿਤਾਲੀ ਦੇ ਹੋਰ ਵੀ ਕਈ ਰਿਕਾਰਡ ਹਨ ਜੋ ਹੇਠਾਂ ਦੱਸੇ ਗਏ ਹਨ-
ਮਿਤਾਲੀ ਨੇ ਮਹਿਲਾ ਵਰਲਡ ਕੱਪ ਮੈਚ 'ਚ ਸਭ ਤੋਂ ਵੱਡਾ ਨਿੱਜੀ ਸਕੋਰ (91 ਨਾਟ ਆਊਟ 104 ਗੇਂਦਾਂ, ਜਿਸ 'ਚ 9 ਚੌਕੇ ਸ਼ਾਮਲ ਸਨ) ਬਣਾਏ ਸਨ ਜੋ ਭਾਰਤੀ ਮਹਿਲਾ ਕ੍ਰਿਕਟਰ ਵੱਲੋਂ ਸਭ ਤੋਂ ਜ਼ਿਆਦਾ ਸਕੋਰ ਸੀ। ਉਨ੍ਹਾਂ ਨੇ ਮਹਿਲਾ ਵਰਲਡ ਕੱਪ 2005 'ਚ ਨਿਊਜ਼ੀਲੈਂਡ ਖ਼ਿਲਾਫ਼ ਇਹ ਕਮਾਲ ਕੀਤਾ ਸੀ। ਹਾਲਾਂਕਿ ਬਾਅਦ 'ਚ ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਦੇ ਖਿਲਾਫ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਮਹਿਲਾ ਵਰਲਡ ਕੱਪ 2013 ਦੇ ਦੂਜੇ ਮੈਚ 'ਚ ਸੈਂਕੜਾ (109 ਗੇਂਦਾਂ 'ਚ 107 ਦੌੜਾਂ) ਬਣਾ ਕੇ ਮਿਤਾਲੀ ਨੂੰ ਪਛਾੜਿਆ ਸੀ। ਸਾਲ 2017 'ਚ ਮਹਿਲਾ ਕ੍ਰਿਕਟ ਵਰਲਡ ਕੱਪ ਦੇ ਦੌਰਾਨ ਮਿਤਾਲੀ ਨੇ ਆਪਣਾ ਲਾਗਾਤਾਰ 7ਵਾਂ ਅਰਧ ਸੈਂਕੜਾ ਲਾਉਂਦੇ ਹੋਏ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਦਾ ਰਿਕਾਰਡ ਬਣਾਇਆ ਸੀ। ਮਿਤਾਲੀ ਪਹਿਲੀ ਭਾਰਤੀ ਤੇ 5ਵੀਂ ਵਿਸ਼ਵ ਦੀ ਮਹਿਲਾ ਕ੍ਰਿਕਟਰ ਹੈ ਜਿਸ ਨੇ ਵਰਲਡ ਕੱਪ 'ਚ 1,000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਕ ਟੀਮ ਲਈ ਲਾਗਾਤਾਰ ਸਭ ਤੋਂ ਜ਼ਿਆਦਾ ਮਹਿਲਾ ਵਨ-ਡੇ ਮੈਚ ਖੇਡਣ ਦਾ ਰਿਕਾਰਡ ਵੀ ਮਿਤਾਲੀ ਦੇ ਨਾਂ ਦਰਜ ਹੈ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤੀਆਂ ਦੇ ਸਬੰਧ 'ਚ ਹਰਭਜਨ ਸਿੰਘ ਨੇ ਕਹੀ ਵੱਡੀ ਗੱਲ
ਪੁਰਸਕਾਰ ਤੇ ਸਨਮਾਨ
2003 : ਅਰਜੁਨ ਪੁਰਸਕਾਰ
2015 : ਪਦਮ ਸ਼੍ਰੀ - ਭਾਰਤ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ।
2017 : ਰੈਡੀਏਂਟ ਵੈਲਨੈਸ ਕਾਨਕਲੇਵ, ਚੇਨਈ 'ਚ ਮਿਲਿਆ ਯੂਥ ਸਪੋਰਟਸ ਆਈਕਨ ਆਫ਼ ਐਕਸੀਲੈਂਸ ਐਵਾਰਡ
2017 : ਵੋਗ ਦੀ 10ਵੀਂ ਵਰ੍ਹੇਗੰਢ 'ਤੇ ਮਿਲਿਆ ਵੋਗ ਸਪੋਰਟਸਪਰਸਨ ਆਫ਼ ਦੀ ਈਅਰ
2017 : ਬੀ. ਬੀ. ਸੀ. 100 ਮਹਿਲਾ ਸੂਚੀ
ਮਾਰਾਡੋਨਾ ਨੂੰ ਸ਼ਰਧਾਂਜਲੀ ਦੇਣ ਲਈ ਮੇਸੀ ਨੇ ਉਤਾਰੀ ਜਰਸੀ, ਨਿਯਮ ਟੁੱਟਣ 'ਤੇ ਲੱਗਾ ਜੁਰਮਾਨਾ
NEXT STORY