ਬਾਲਿਆਂਵਾਲੀ (ਜ.ਬ.)- ਪਿੰਡ ਦੌਲਤਪੁਰਾ ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਦਾਣਾ ਮੰਡੀ ਵਿਚ ਆਏ ਪਨਗਰੇਨ ਦੇ ਇੰਸਪੈਕਟਰ ਸੁਰਿੰਦਰ ਵਰਮਾ ਦਾ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਲੋਕਾਂ ਵੱਲੋਂ ਘਿਰਾਓ ਕਰ ਲਿਆ ਗਿਆ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਫਸਲ ਦੀ ਬੋਲੀ ਨਹੀਂ ਲਗਾਈ ਜਾ ਰਹੀ ਅਤੇ ਬੋਲੀ ਲਾਉਣ ਵਾਲੇ ਇੰਸਪੈਕਟਰ ਵੀ ਕਈ ਕਈ ਦਿਨ ਮੰਡੀ ਵਿਚ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦੀ ਫਸਲ ਮੰਡੀ ਵਿਚ ਲਿਆਂਦਿਆਂ ਨੂੰ ਬਹੁਤ ਦਿਨ ਹੋ ਚੁੱਕੇ ਹਨ ਪਰ ਚੁਕਾਈ ਨਹੀਂ ਹੋ ਰਹੀ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ
ਉਪਰੰਤ ਬਾਲਿਆਂਵਾਲੀ ਥਾਣੇ ਦੇ ਮੁਖੀ ਐੱਸ. ਐੱਚ. ਓ. ਬਲਤੇਜ ਸਿੰਘ ਅਤੇ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਰਮਨਦੀਪ ਕੌਰ ਮੌਕੇ ਉੱਤੇ ਪਹੁੰਚੇ ਅਤੇ ਧਰਨਾਕਾਰੀ ਕਿਸਾਨਾਂ ਨੂੰ ਸ਼ਾਂਤ ਕਰਵਾਇਆ। ਇਸ ਦੌਰਾਨ ਇੰਸਪੈਕਟਰ ਵੱਲੋਂ ਲਗਭਗ 4500 ਗੱਟੇ ਦੀ ਬੋਲੀ ਕਰਵਾਈ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੰਸਪੈਕਟਰ ਨੂੰ ਇਸ ਸ਼ਰਤ ’ਤੇ ਰਿਹਾਅ ਕੀਤਾ ਕਿ ਉਹ ਅਗਲੇ ਦਿਨ ਵੀ ਇਕ ਵਜੇ ਦੁਪਹਿਰ ਤਕ ਜ਼ਰੂਰ ਆ ਕੇ ਹੋਰ ਬੋਲੀ ਕਰਵਾਉਣਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਆਗੂ ਬਲਰਾਜ ਸਿੰਘ, ਦੀਪੂ ਮੰਡੀ ਕਲਾਂ, ਨੀਲਾ ਰੋਮਾਣਾ, ਸੁਖਦੇਵ ਸਿੰਘ ਭਾਈਕਾ, ਸੁਖਨਾ ਬੂਸਾ, ਦਰਸ਼ਨ ਸਿੰਘ, ਸੁਖਦੇਵ ਸਿੰਘ, ਬਲਵੀਰ ਸਿੰਘ ਮੰਡੀ ਕਲਾ ਅਤੇ ਹਰਦੇਵ ਸਿੰਘ ਦੌਲਤਪੁਰਾ ਇਕਾਈ ਪ੍ਰਧਾਨ, ਗੁੱਗੂ ਦੌਲਤਪੁਰਾ, ਬੀਰ ਦਵਿੰਦਰ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ
ਕੀ ਕਹਿੰਦੇ ਨਾਇਬ ਤਹਿਸੀਲਦਾਰ
ਇਸ ਮਸਲੇ ਸਬੰਧੀ ਨਾਇਬ ਤਹਿਸੀਲਦਾਰ ਬਾਲਿਆਂਵਾਲੀ ਰਮਨਦੀਪ ਕੌਰ ਨੇ ਕਿਹਾ ਕਿ ਕੁਝ ਦਿਨਾਂ ਤੋਂ ਲਿਫਟਿੰਗ ਦੀ ਸਮੱਸਿਆ ਆ ਰਹੀ ਸੀ ਪਰ ਹੁਣ ਸ਼ੈਲਰਾਂ ਦੀ ਅਲਾਟਮੈਂਟ ਹੋ ਚੁੱਕੀ ਹੈ ਅਤੇ ਝੋਨੇ ਦੀ ਚੁਕਾਈ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਕਿਸਾਨਾਂ ਨੂੰ ਅਜਿਹੀ ਸਮੱਸਿਆ ਨਹੀਂ ਆਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਤਾਂ 'ਚ ਲਾਈ ਅੱਗ ਬੁਝਾਉਣ ਆਏ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ
NEXT STORY