ਤਲਵੰਡੀ ਭਾਈ (ਗੁਲਾਟੀ) : ਕੇਂਦਰ 'ਚ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਸੁਧਾਰ ਕਾਨੂੰਨ ਦੇ ਵਿਰੋਧ 'ਚ ਅੱਜ ਦੇ ਬੰਦ ਦੇ ਸੱਦੇ ਦੌਰਾਨ ਭੜਕੀਆਂ ਹੋਈਆਂ ਕਿਸਾਨ ਜੱਥੇਬੰਦੀਆਂ ਨੇ ਫ਼ਿਰੋਜ਼ਪੁਰ-ਦਿੱਲੀ ਅਤੇ ਪਠਾਨਕੋਟ-ਗੰਗਾਨਗਰ ਰਾਸ਼ਟਰੀ ਰਾਜ ਮਾਰਗਾਂ 'ਤੇ ਧਰਨਾ ਲਾ ਕੇ ਚੱਕਾ ਜਾਮ ਕਰ ਦਿੱਤਾ। ਦੂਜੇ ਪਾਸੇ ਕੁਝ ਕਿਸਾਨ ਜੱਥੇਬੰਦੀਆਂ ਨੇ ਪਿੰਡ ਕੋਟ ਕਰੋੜ ਕਲਾਂ ਦੇ ਟੋਲ ਪਲਾਜ਼ਾ 'ਤੇ ਲਗਾਇਆ ਧਰਨਾ 36ਵੇਂ ਦਿਨ 'ਚ ਦਾਖ਼ਲ ਹੋ ਗਿਆ। ਕਿਸਾਨਾਂ ਨੇ ਰਾਸ਼ਟਰੀ ਮਾਰਗ 'ਤੇ ਵੀ ਪਹੀਆ ਨਹੀਂ ਘੁੰਮਣ ਦਿੱਤਾ, ਦੂਜੇ ਪਾਸੇ ਥਾਂ-ਥਾਂ ਖੜ੍ਹੀ ਪੁਲਸ ਵੀ ਬਾਜ਼ ਅੱਖ ਰੱਖ ਰਹੀ ਸੀ। ਧਰਨਿਆਂ ਨੂੰ ਲੈ ਕੇ ਕਿਸਾਨਾਂ 'ਚ ਇੰਨਾ ਜੋਸ਼ ਸੀ ਕਿ ਉਹ ਕਣਕ ਦੀ ਬਿਜਾਈ ਦਾ ਕੰਮ ਛੱਡ ਕੇ ਧਰਨੇ 'ਚ ਡਟੇ ਰਹੇ। ਧਰਨਿਆਂ 'ਚ ਪਹੁੰਚੇ ਕਿਸਾਨ ਆਗੂਆਂ ਨੇ ਜਿੱਥੇ ਪਾਸ ਕੀਤੇ ਖੇਤੀ ਕਾਨੂੰਨ ਦੇ ਵਿਰੋਧ 'ਚ ਆਪਣੀ ਭੜਾਸ ਕੱਢੀ, ਉਥੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਤਲਵੰਡੀ ਭਾਈ ਦੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਜਿੰਦਰ ਸਿੰਘ ਬੱਬੀ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਫਹਿਤ ਸਿੰਘ ਕੋਟ ਕਰੋੜ ਕਲਾਂ ਮੀਤ ਪ੍ਰਧਾਨ ਪੰਜਾਬ ਕੁਲਵਿੰਦਰ ਸਿੰਘ ਸੇਖੋਂ ਜਨਰਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਮਨਜੀਤ ਸਿੰਘ ਢਿੱਲੋਂ ਕੁਵਾਲਟੀ ਰੈਸਟੋਂਰੈਂਟ ਵਾਲੇ, ਬਲਜੀਤ ਸਿੰਘ ਭੰਗਾਲੀ, ਉਜਾਗਰ ਸਿੰਘ ਪ੍ਰਧਾਨ ਕੋਟ ਕਰੋੜ ਕਲਾਂ ਆਦਿ ਆਗੂਆਂ ਨੇ ਕਿਹਾ ਕਿ ਖੇਤੀ ਨੂੰ ਖ਼ਤਮ ਕਰਨ ਦੀਆਂ ਚਾਲਾਂ ਅੱਜ ਤੋਂ ਨਹੀਂ ਸਗੋਂ ਕਈ ਦਹਾਕਿਆਂ ਤੋਂ ਚੱਲੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਬਿਆਸ ਦਰਿਆ ਪੁਲ 'ਤੇ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਕੀਤਾ ਜਾਮ
ਕੇਂਦਰ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੁਚਲਣ ਦੇ ਹੀਲੇ ਕੀਤੇ ਅਤੇ ਹੁਣ ਮੋਦੀ ਦੇਸ਼ ਦੀ ਕਿਰਸਾਨੀ ਨੂੰ ਵੱਡੇ ਘਰਾਣਿਆਂ ਦੀ ਗੁਲਾਮ ਬਣਾਉਣ ਦੇ ਰਾਹ 'ਤੇ ਹੈ। ਆਗੂਆਂ ਨੇ ਕਿਹਾ ਕਿ ਅੱਜ ਜੋ ਬਿੱਲ ਪਾਸ ਕੀਤੇ ਗਏ ਹਨ ਉਸ ਨਾਲ ਇਕੱਲੀ ਕਿਸਾਨੀ ਹੀ ਨਹੀਂ ਸਗੋਂ ਦੇਸ਼ ਦਾ ਪੂਰਾ ਅਰਥਚਾਰਾ ਹੀ ਬਰਬਾਦ ਹੋ ਕੇ ਰਹਿ ਜਾਵੇਗਾ। ਇਸ ਧਰਨੇ 'ਚ ਅੱਜ ਵੈਦ ਸੁਖਦੇਵ ਸਿੰਘ ਕੋਟ ਕਰੋੜ ਕਲਾਂ, ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਅਵਤਾਰ ਸਿੰਘ ਫੇਰੋਕੇ, ਅਮਰਜੀਤ ਸਿੰਘ ਪ੍ਰਧਾਨ ਨੇ ਮੋਦੀ ਦੇ ਕਿਸਾਨ ਮਾਰੂ ਫੈਸਲੇ ਦੀ ਨਿੰਦਿਆਂ ਕਰਦਿਆਂ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਡਿਟੈਕਟਿਵ ਏਜੰਸੀ ਦੀ ਵੱਡੀ ਕਾਰਵਾਈ, ਲਿੰਗ ਨਿਰਧਾਰਨ ਟੈਸਟ ਕਰਨ ਵਾਲੇ ਜਲੰਧਰ ਦੇ ਹਸਪਤਾਲ ਦਾ ਕੀਤਾ ਪਰਦਾਫਾਸ਼
ਬਟਾਲਾ ਦੇ ਸਿੱਖ ਨੌਜਵਾਨ ਨਾਲ ਬੈਂਗਲੁਰੂ 'ਚ ਭੇਦਭਾਵ, ਦਸਤਾਰ ਉਤਾਰ ਕੇ ਕੰਮ ਕਰਨ ਲਈ ਕੀਤਾ ਮਜਬੂਰ
NEXT STORY