ਮੋਹਾਲੀ/ਚੰਡੀਗੜ੍ਹ (ਨਿਆਮੀਆਂ)- ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਣ ਦੇ 7 ਮਹੀਨੇ ਪੂਰੇ ਹੋਣ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਚੰਡੀਗੜ੍ਹ ਪੁਲਸ ਦੀ ਪਹਿਲੀ ਬੈਰੀਕੇਡਿੰਗ ਤੋੜ ਦਿੱਤੀ ਗਈ। ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਬੈਰੀਕੇਡ ਤੋੜ ਕੇ ਕਿਸਾਨ ਚੰਡੀਗੜ੍ਹ ਨੂੰ ਦਾਖ਼ਲ ਹੋਏ। ਇਸ ਦੌਰਾਨ ਪੁਲਸ ਵੱਲੋਂ ਕਿਸਾਨਾਂ 'ਤੇ ਪਾਣੀ ਦੀਆਂ ਵਾਛੜਾਂ ਵੀ ਛੱਡੀਆਂ ਗਈਆਂ ਹਨ। ਇਥੇ ਦੱਸ ਦੇਈਏ ਕਿ ਪੰਜਾਬ ਭਰ ਦੀਆਂ 32 ਕਿਸਾਨ ਜਥੇਬੰਦੀਆਂ ਅੱਜ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਹੋਈਆਂ ਇਕੱਠੀਆਂ ਹਨ।
ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ

ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਰਾਜ ਭਵਨ ਦਾ ਘਿਰਾਓ ਕਰਦੇ ਹੋਏ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਣਗੇ। ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 26 ਜੂਨ ਨੂੰ ਦੇਸ਼ ਭਰ ਵਿੱਚੋਂ ਵੱਖ-ਵੱਖ ਰਾਜਾਂ ਦੇ ਰਾਜਪਾਲਾਂ ਨੂੰ ਮੈਮੋਰੰਡਮ ਦੇਣ ਦੀ ਕਾਲ ਦੇ ਸੰਬੰਧ ਵਿਚ ਦਿੱਤੀ ਗਈ ਕਾਲ ਦੇ ਮੱਦੇਨਜ਼ਰ ਅੱਜ ਪੰਜਾਬ ਭਰ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਿਸਾਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਪਹੁੰਚੇ। ਇਥੇ ਬਕਾਇਦਾ ਇਕ ਸਟੇਜ ਵੀ ਲਗਾਈ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਸੁਖਮੀਤ ਸਿੰਘ ਡਿਪਟੀ ਕਤਲ ਦੇ ਮਾਮਲੇ 'ਚ ਕਪੂਰਥਲਾ ਜੇਲ੍ਹ ਦਾ ਕੁਨੈਕਸ਼ਨ ਆਇਆ ਸਾਹਮਣੇ

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੁੱਖ ਕਨਵੀਨਰ ਬਲਬੀਰ ਸਿੰਘ ਰਾਜੇਵਾਲ ਰੁਲਦੂ ਸਿੰਘ ਮਾਨਸਾ ਸਤਨਾਮ ਸਿੰਘ ਬਹਿਰੂ ਅਤੇ ਹੋਰਨਾਂ ਆਗੂਆਂ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲਵੇ ਨਹੀਂ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਇਹ ਵੀ ਪੜ੍ਹੋ: ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ

ਉਨ੍ਹਾਂ ਕਿਹਾ ਕਿ ਗ਼ੈਰ ਸੰਵਿਧਾਨਕ ਤੌਰ 'ਤੇ ਪਾਸ ਕੀਤੇ ਗਏ ਇਹ ਕਾਨੂੰਨ ਰਾਜਾਂ ਦੇ ਅਧਿਕਾਰਾਂ ਵਿੱਚ ਸਿੱਧਾ ਦਖ਼ਲ ਹੈ, ਜਿਸ ਨੂੰ ਕਿਸਾਨ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਸੰਘਰਸ਼ 7 ਮਹੀਨੇ ਦੀ ਥਾਂ ਅਮਿਤ ਸਤੰਬਰ ਮਹੀਨੇ ਤੱਕ ਚੱਲੇ ਪਰ ਕਿਸਾਨ ਦਿੱਲੀ ਤੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਏ ਤੋਂ ਬਗੈਰ ਵਾਪਸ ਨਹੀਂ ਪਰਤਣਗੇ।

ਕਿਸਾਨਾਂ ਦੇ ਖਾਣ-ਪੀਣ ਲਈ ਇਥੇ ਬਕਾਇਦਾ ਕਈ ਤਰ੍ਹਾਂ ਦੇ ਲੰਗਰ ਅਤੇ ਛਬੀਲਾਂ ਲਗਾਈਆਂ ਹੋਈਆਂ ਸਨ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਇੱਥੇ ਕੇਲਿਆਂ ਦਾ ਲੰਗਰ ਲਗਾਇਆ ਗਿਆ ਸੀ।



ਇਹ ਵੀ ਪੜ੍ਹੋ: ਖਣਨ ਮਾਫ਼ੀਆ ਵਾਲਿਆਂ ਦੀ ਹੁਣ ਖੈਰ ਨਹੀਂ, ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਨੇ ਵੱਡਾ ਐਕਸ਼ਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਹੁਰਿਆਂ ਅਤੇ ਵਿਚੋਲਣ ਤੋਂ ਦੁਖੀ ਹੋ ਮਾਸੂਮ ਬੱਚੀ ਦੀ ਮਾਂ ਚੁੱਕਿਆ ਖ਼ੌਫ਼ਨਾਕ ਕਦਮ, ਮੌਤ
NEXT STORY