ਫਿਲੌਰ (ਭਾਖੜੀ)-ਸਤਲੁਜ ਦਰਿਆ ’ਤੇ ਨਾਜਾਇਜ਼ ਮਾਈਨਿੰਗ ਦਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਿੰਡ ਕਡਿਆਣਾ, ਝੰਡੀ ਪੀਰ ਨਿਵਾਸੀ ਬਜ਼ੁਰਗ ਕਿਸਾਨ ਪੰਜਾਬ ਸਿੰਘ ਅਤੇ ਰਾਮ ਰਤਨ ਨੇ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੀ ਜ਼ਮੀਨ ’ਤੇ ਜੇਕਰ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ, ਜਿਸ ਦੀ ਮੌਤ ਦੇ ਜ਼ਿੰਮੇਵਾਰ 3 ਵਿਅਕਤੀ ਹੋਣਗੇ।
ਖਣਨ ਮਾਫ਼ੀਆ ਵਾਲਿਆਂ ਦੀ ਹੁਣ ਖੈਰ ਨਹੀਂ, ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਨੇ ਵੱਡਾ ਐਕਸ਼ਨ
ਨਾਜਾਇਜ਼ ਮਾਈਨਿੰਗ ਕਾਰਨ ਕਿਸਾਨਾਂ ਦੀ ਜ਼ਮੀਨ ਖ਼ਤਰੇ ’ਚ
ਸਤਲੁਜ ਦਰਿਆ ’ਤੇ ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਫਰਕ ਬੱਸ ਇੰਨਾ ਹੈ ਕਿ ਜਿਸ ਨੂੰ ਲੋਕ ਨਾਜਾਇਜ਼ ਮਾਈਨਿੰਗ ਕਹਿੰਦੇ ਹਨ, ਉਸ ਨੂੰ ਠੇਕੇਦਾਰ ਦੀ ਭਾਸ਼ਾ ’ਚ ਦਰਿਆ ਦੀ ਸਾਫ਼-ਸਫਾਈ ਦਾ ਨਾਂ ਦਿੱਤਾ ਜਾ ਰਿਹਾ ਹੈ। ਪਹਿਲਾਂ ਜੋ ਮਾਈਨਿੰਗ ਦਾ ਕੰਮ ਸੇਲਕਿਆਣਾ ’ਚ ਚੱਲ ਰਿਹਾ ਹੈ, ਆਉਣ ਵਾਲੇ ਦਿਨਾਂ ’ਚ ਉਹ ਪਿੰਡ ਕਡਿਆਣਾ, ਝੰਡੀ ਪੀਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜਿੱਥੇ ਉਨ੍ਹਾਂ ਨੇ ਰਾਤੋ-ਰਾਤ ਰੇਤ ਨਾਲ ਭਰੇ ਟਿੱਪਰ ਕੱਢਣ ਲਈ ਪਿੰਡ ’ਚ ਰਸਤੇ ਵੀ ਬਣਾ ਲਏ ਹਨ ਅਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦਰਿਆ ’ਚ ਪੈਂਦੀ ਹੈ, ਉਸ ਨੂੰ ਹਥਿਆਉਣ ਦੀਆਂ ਯੋਜਨਾਵਾਂ ਵੀ ਤਿਆਰ ਹੋ ਚੁੱਕੀਆਂ ਹਨ।
ਬਜ਼ੁਰਗ ਕਿਸਾਨ ਪੰਜਾਬ ਸਿੰਘ ਨੇ ਦੱਸਿਆ ਕਿ ਉਸ ਕੋਲ ਦਰਿਆ ’ਚ ਪੈਂਦੀ 12 ਏਕੜ ਜ਼ਮੀਨ ਹੈ, ਜਿਸ ’ਤੇ ਉਹ ਪਿਛਲੇ 10 ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ, ਜੋ ਉਸ ਨੇ ਕਸ਼ਮੀਰ ਸਿੰਘ ਅਤੇ ਸੁੱਖਾ ਸਿੰਘ ਤੋਂ ਲਏ ਹੋਏ ਹਨ, ਜਦੋਂਕਿ ਬਜ਼ੁਰਗ ਕਿਸਾਨ ਰਾਮ ਰਤਨ ਦੀ ਵੀ ਦਰਿਆ ’ਚ ਜੱਦੀ 12 ਏਕੜ ਜ਼ਮੀਨ ਹੈ। ਸਾਲ 1966 ਵਿਚ ਉਨ੍ਹਾਂ ਖੇਤਾਂ ਦੀ ਮਾਲਕੀ ਵੀ ਬਾਕਾਇਦਾ ਉਸ ਦੇ ਨਾਂ ’ਤੇ ਹੈ। ਹੁਣ ਠੇਕੇਦਾਰ ਦੇ ਲੋਕ ਜੋ ਉਥੇ ਮਾਈਨਿੰਗ ਦਾ ਕੰਮ ਸ਼ੁਰੂ ਕਰਨ ਵਾਲੇ ਹਨ, ਉਹ ਪੰਚਾਇਤ ਨਾਲ ਮਿਲ ਕੇ ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ: ਮਜੀਠੀਆ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਕੁਰਸੀ ਨੂੰ ਬਚਾਉਣ ਲਈ ਬਾਦਲ ਸਾਬ੍ਹ ਨੂੰ ਕਰਵਾਉਣਗੇ ਗ੍ਰਿਫ਼ਤਾਰ
ਪੰਜਾਬ ਸਿੰਘ ਨੇ ਕਿਹਾ ਕਿ ਉਸ ਨੇ ਪਹਿਲਾਂ ਤੋਂ ਹੀ ਅਦਾਲਤ ’ਚ ਕੇਸ ਕੀਤਾ ਹੋਇਆ ਹੈ ਅਤੇ ਹਾਈ ਕੋਰਟ ਤੋਂ ਸਟੇਅ ਵੀ ਮਿਲਿਆ ਹੋਇਆ ਹੈ। ਉਸ ਦੇ ਬਾਵਜੂਦ ਇਹ ਲੋਕ ਇਨ੍ਹਾਂ ਦੇ ਨਾਲ ਧੱਕਾ ਕਰ ਰਹੇ ਹਨ। ਪੰਜਾਬ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਲਾਵਾ ਡੀ. ਸੀ. ਜਲੰਧਰ, ਐੱਸ. ਐੱਸ. ਪੀ. ਦਿਹਾਤੀ, ਐੱਸ. ਐੱਸ. ਪੀ. ਵਿਜੀਲੈਂਸ ਅਤੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖ ਕੇ ਨਾਜਾਇਜ਼ ਮਾਈਨਿੰਗ ਦੇ ਕੰਮ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਜੇਕਰ ਉਸ ਦੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਸ਼ੁਰੂ ਹੋਇਆ ਤਾਂ ਉਹ ਆਤਮਦਾਹ ਕਰ ਲਵੇਗਾ, ਜਿਸ ਦੇ ਜ਼ਿੰਮੇਵਾਰ ਤਿੰਨ ਲੋਕ ਲਾਲ ਸਿੰਘ, ਹਰਵੇਸ਼ ਸਿੰਘ ਅਤੇ ਪਿੰਡ ਦਾ ਸਰਪੰਚ ਬਲਬੀਰ ਰਾਮ ਹੋਵੇਗਾ।
ਇਹ ਵੀ ਪੜ੍ਹੋ: ਰੂਪਨਗਰ ਦੇ ਇਸ ਪਿੰਡ ਦੀ ਸਿਆਸੀ ਆਗੂਆਂ ਨੂੰ ਚਿਤਾਵਨੀ, ਸੋਚ ਸਮਝ ਕੇ ਪਿੰਡ ਦਾਖ਼ਲ ਹੋਣ 'ਲੀਡਰ'
ਨਾਜਾਇਜ਼ ਮਾਈਨਿੰਗ ਨਾਲ ਬੰਨ੍ਹ ਨੂੰ ਖ਼ਤਰਾ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਝੰਡੀ ਪੀਰ ’ਚ ਪਹਿਲਾਂ ਧੁੱਸੀ ਬੰਨ੍ਹ ਸੀ। ਸਾਲ 1988 ’ਚ ਜਦੋਂ ਹੜ੍ਹ ਆਇਆ ਤਾਂ ਇਹ ਬੰਨ੍ਹ ਟੁੱਟ ਗਿਆ, ਜਿਸ ਵਿਚ ਕਈ ਪਿੰਡ ਉੱਜੜ ਗਏ। ਉਸ ਤੋਂ ਬਾਅਦ ਸਰਕਾਰ ਨੇ ਸਾਡੀਆਂ ਜ਼ਮੀਨਾਂ ਧੱਕੇ ਨਾਲ ਦਰਿਆ ਦੇ ਅੰਦਰਲੇ ਹਿੱਸੇ ਨਾਲ ਜੋੜ ਦਿੱਤੀਆਂ। ਹੁਣ ਜਦੋਂ ਵੀ ਦਰਿਆ ਵਿਚ ਜ਼ਿਆਦਾ ਪਾਣੀ ਆਉਂਦਾ ਹੈ ਤਾਂ ਉਨ੍ਹਾਂ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਦੇ ਪਿੰਡ ਦੇ ਕੋਲ ਜੋ ਦਰਿਆ ਵਹਿੰਦਾ ਹੈ, ਉਸ ਦਾ ਪਾਣੀ ਵਿਚਕਾਰੋਂ ਗੁਜ਼ਰਦਾ ਹੈ। ਦਰਿਆ ਦੇ ਦੋਵੇਂ ਕੰਢੇ ਖਾਲੀ ਪਏ ਹਨ, ਜਿੱਥੇ ਠੇਕੇਦਾਰ ਵੱਲੋਂ ਸਫ਼ਾਈ ਕਰਨ ਦਾ ਕੋਈ ਮਤਲਬ ਹੀ ਨਹੀਂ ਬਣਦਾ। ਇਹ ਸਫ਼ਾਈ ਦੇ ਨਾਂ ’ਤੇ ਜਦੋਂ ਉਥੇ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਕਰਨਗੇ, ਉਲਟਾ ਪਾਣੀ ਕੰਢੇ ’ਤੇ ਵਹਿਣਾ ਸ਼ੁਰੂ ਹੋ ਜਾਵੇਗਾ, ਜਿਸ ਨਾਲ ਬੰਨ੍ਹ ਕਮਜ਼ੋਰ ਪੈ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ: ਪਿੰਡ ’ਚ ਹੋਏ ਝਗੜੇ ਦੌਰਾਨ ਪਤੀ ਨੂੰ ਛੁਡਾਉਣਾ ਪਤਨੀ ਨੂੰ ਪਿਆ ਮਹਿੰਗਾ, ਮਿਲੀ ਦਰਦਨਾਕ ਮੌਤ
ਠੇਕੇਦਾਰ ਦੇ ਲੋਕਾਂ ਨੇ ਡੰਪ ਕਰਨ ਲਈ ਵੀ ਤਿਆਰ ਕਰ ਰੱਖੀ ਹੈ ਜਗ੍ਹਾ
ਇਕ ਪਾਸੇ ਠੇਕੇਦਾਰ ਬੋਲ ਰਿਹਾ ਹੈ ਕਿ ਉਨ੍ਹਾਂ ਨੇ ਉਥੇ ਮਾਈਨਿੰਗ ਦਾ ਕੰਮ ਨਹੀਂ ਕਰਨਾ, ਸਰਕਾਰ ਅਤੇ ਅਧਿਕਾਰੀ ਜੋ ਜਗ੍ਹਾ ਤੈਅ ਕਰਨਗੇ, ਉਥੇ ਸਫ਼ਾਈ ਦਾ ਕੰਮ ਸ਼ੁਰੂ ਹੋਵੇਗਾ, ਜਦੋਂਕਿ ਉਸ ਦੇ ਉਲਟ ਠੇਕੇਦਾਰ ਅਤੇ ਉਸ ਦੇ ਲੋਕਾਂ ਨੇ ਪਿੰਡ ਵਿਚ ਵਕਫ ਬੋਰਡ ਦੇ ਪਏ 10 ਖੇਤ ਲੈ ਲਏ ਹਨ, ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ, ਉਥੇ ਸਫਾਈ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ, ਜਿੱਥੇ ਉਹ ਰੇਤਾ ਡੰਪ ਕਰਨਗੇ।
ਇਹ ਵੀ ਪੜ੍ਹੋ: ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਰੱਖੀ ਅਜਿਹੀ ਮੰਗ ਕਿ ਪੈ ਗਿਆ ਭੜਥੂ, ਫਿਰ ਬਿਨਾਂ ਲਾੜੀ ਦੇ ਪੁੱਜਾ ਘਰ
ਠੇਕੇਦਾਰ ਨੇ ਕਿਹਾ ਜੋ ਉੱਪਰੋਂ ਨਿਰਦੇਸ਼ ਮਿਲਣਗੇ, ਉਸੇ ਪਿੰਡ ’ਚ ਕੰਮ ਸ਼ੁਰੂ ਹੋਵੇਗਾ
ਜਦੋਂ ਇਸ ਸਬੰਧੀ ਠੇਕੇਦਾਰ ਲਾਲ ਸਿੰਘ ਅਤੇ ਹਰਜੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਖੇਤਾਂ ’ਚ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਤਾਂ ਉਹ ਖੁਦਕੁਸ਼ੀ ਕਰਨ ਲੈਣਗੇ, ਜਿਸ ਦੇ ਜ਼ਿੰਮੇਵਾਰ ਤੁਸੀਂ ਹੋਵੋਂਗੇ। ਠੇਕੇਦਾਰ ਨੇ ਦੱਸਿਆ ਕਿ ਡੀ. ਸੀ. ਸਾਹਿਬ ਨੂੰ ਪਿੰਡ ਕਡਿਆਣਾ ਤੋਂ ਇਲਾਵਾ 2 ਹੋਰਨਾਂ ਪਿੰਡਾਂ ਮੌ-ਸਾਹਿਬ ਅਤੇ ਮਿਓਂਵਾਲ ਵਿਚ ਪੈਂਦੇ ਦਰਿਆ ਦੀ ਸਫ਼ਾਈ ਦੇ ਕੰਮ ਦੀ ਪ੍ਰਪੋਜ਼ਲ ਪਾ ਕੇ ਭੇਜੀ ਗਈ ਹੈ, ਉੱਪਰੋਂ ਜੋ ਵੀ ਨਿਰਦੇਸ਼ ਮਿਲਣਗੇ, ਉਸੇ ਪਿੰਡ ’ਚ ਕੰਮ ਸ਼ੁਰੂ ਕੀਤਾ ਜਾਵੇਗਾ।
ਬਿਨਾਂ ਪਰਮਿਸ਼ਨ ਦੇ ਮੁੱਠੀ ਭਰ ਵੀ ਰੇਤਾ ਨਹੀਂ ਚੁੱਕਣ ਦਿੱਤਾ ਜਾਵੇਗਾ : ਸਰਪੰਚ
ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਬਲਬੀਰ ਰਾਮ ਨਾਲ ਗੱਲ ਕੀਤੀ ਕਿ ਪਿੰਡ ਦੀ ਪੰਚਾਇਤ ਕਿਸਾਨਾਂ ਦੀ ਜ਼ਮੀਨ ਜ਼ਬਰੀ ਖਾਲੀ ਕਰਵਾ ਕੇ ਠੇਕੇਦਾਰ ਨੂੰ ਦੇ ਕੇ ਉਥੇ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਕਰਵਾਉਣ ਜਾ ਰਹੀ ਹੈ ਤਾਂ ਸਰਪੰਚ ਬਲਬੀਰ ਰਾਮ ਨੇ ਦੱਸਿਆ ਕਿ ਪੰਜਾਬ ਸਿੰਘ ਕੋਲ ਜੋ ਜ਼ਮੀਨ ਹੈ, ਉਹ ਪੰਚਾਇਤੀ ਹੈ। ਠੇਕੇਦਾਰ ਜਿਸ ਗੱਲ ਦੀ ਮਨਾਹੀ ਕਰ ਰਿਹਾ ਸੀ। ਸਰਪੰਚ ਨੇ ਮੰਨਿਆ ਕਿ ਉਥੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ, ਉਸ ਦੇ ਲਈ ਪੰਚਾਇਤ ਨੇ ਠੇਕੇਦਾਰ ਨੂੰ ਸਪੱਸ਼ਟ ਕਿਹਾ ਕਿ ਪਹਿਲਾਂ ਉਹ ਉਨ੍ਹਾਂ ਨੂੰ ਦਰਿਆ ’ਤੇ ਕੰਮ ਕਰਨ ਦੀ ਪਰਮਿਸ਼ਨ ਲਿਆ ਕੇ ਵਿਖਾਉਣ। ਜੇਕਰ ਨਹੀਂ ਵਿਖਾਉਂਦੇ ਤਾਂ ਉਨ੍ਹਾਂ ਨੂੰ ਉਥੋਂ ਮੁੱਠੀ ਭਰ ਵੀ ਰੇਤਾ ਨਹੀਂ ਕੱਢਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਔਰਤ ਦੀ ਨਗਨ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਫਿਰ ਸੋਸ਼ਲ ਮੀਡੀਆ ’ਤੇ ਕਰ ਦਿੱਤੀ ਵਾਇਰਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੋਸ਼ਲ ਮੀਡੀਆ ’ਤੇ ਕੁੜੀ ਨਾਲ ਹੋਈ ਦੋਸਤੀ ਦਾ ਖ਼ੌਫਨਾਕ ਅੰਤ, ਥਾਣੇ ’ਚ ਫਾਹਾ ਲੈ ਨੌਜਵਾਨ ਵਲੋਂ ਖ਼ੁਦਕੁਸ਼ੀ
NEXT STORY