ਖੰਨਾ (ਬਿਪਨ) : ਖੰਨਾ ਦੇ ਪਿੰਡ ਰੋਹਣੋਂ ਖੁਰਦ ਵਿਖੇ 4 ਸਤੰਬਰ ਦੀ ਸਵੇਰ ਨੂੰ ਨਕਲੀ ਆਮਦਨ ਕਰ ਵਿਭਾਗ ਅਧਿਕਾਰੀ ਬਣ ਕੇ ਕਿਸਾਨ ਸੱਜਣ ਸਿੰਘ ਦੇ ਘਰੋਂ 25 ਲੱਖ ਰੁਪਏ ਲੁੱਟਣ ਦੇ ਮਾਮਲੇ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਕੁੱਲ 9 ਕਥਿਤ ਦੋਸ਼ੀ ਸ਼ਾਮਲ ਸਨ। ਇਨ੍ਹਾਂ ’ਚੋਂ 5 ਮੁਲਜ਼ਮ ਆਮਦਨ ਕਰ ਵਿਭਾਗ ਦੇ ਅਧਿਕਾਰੀ ਬਣ ਕੇ ਇਨੋਵਾ ਕਾਰ ’ਚ ਕਿਸਾਨ ਦੇ ਘਰ ਗਏ ਸੀ। ਜਦਕਿ 4 ਕਥਿਤ ਮੁਲਜ਼ਮ ਹੋਰ ਵੀ ਸਾਜ਼ਿਸ਼ ’ਚ ਸ਼ਾਮਲ ਸਨ। ਫਿਲਹਾਲ ਪੁਲਸ ਨੇ 3 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। 1 ਹੋਰ ਕਥਿਤ ਦੋਸ਼ੀ ਨੂੰ ਬਿਹਾਰ ਤੋਂ ਲਿਆਂਦਾ ਜਾ ਰਿਹਾ ਹੈ। 4 ਦੋਸ਼ੀ ਫਰਾਰ ਹਨ। ਕਿਸਾਨ ਦੇ ਘਰੋਂ ਲੁੱਟੀ ਗਈ ਨਕਦੀ ’ਚੋਂ 11 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ। ਉਥੇ ਹੀ ਕਥਿਤ ਮੁਲਜ਼ਮਾਂ ਕੋਲੋਂ ਬਰਾਮਦ ਹੋਈਆਂ ਤਿੰਨ ਕਾਰਾਂ ’ਚੋਂ ਇਕ ਕਾਰ ਉਪਰ ਇਕ ਮਸ਼ਹੂਰ ਵੈੱਬ ਚੈੱਨਲ ਦਾ ਸਟਿੱਕਰ ਵੀ ਲੱਗਿਆ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ’ਚ ਵਰਤਿਆ ਅਸਲਾ ਨਕਲੀ ਸੀ।
ਇਹ ਵੀ ਪੜ੍ਹੋ : ਪਹਿਲਾਂ ਧੀ ਨੂੰ ਦਿੱਤਾ ਧੱਕਾ, ਫਿਰ ਚਾਰ ਸਾਲ ਦੇ ਪੁੱਤ ਨੂੰ ਕਲਾਵੇ ’ਚ ਲੈ ਕੇ ਮਾਂ ਨੇ ਨਹਿਰ ’ਚ ਮਾਰ ਦਿੱਤੀ ਛਾਲ
ਉਧਰ ਖੰਨਾ ਦੇ ਐੱਸ. ਐੱਸ. ਪੀ. ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਐੱਸ. ਪੀ. (ਆਈ) ਡਾ. ਪ੍ਰਗਿਆ ਜੈਨ, ਡੀ. ਐੱਸ. ਪੀ. (ਆਈ) ਮਨਜੀਤ ਸਿੰਘ, ਡੀ. ਐੱਸ. ਪੀ. ਵਿਲੀਅਮ ਜੈਜੀ ਅਤੇ ਸਦਰ ਥਾਣਾ ਮੁਖੀ ਨਛੱਤਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਦੀ ਜਾਂਚ ’ਚ ਸਾਮਣੇ ਆਇਆ ਕਿ ਸੱਜਣ ਸਿੰਘ ਨੇ ਆਪਣੀ ਜ਼ਮੀਨ ਖਰੀਦ ਕਰਨ ਲਈ ਰੱਖੇ ਹੋਏ ਪੈਸਿਆਂ ਬਾਰੇ ਆਪਣੇ ਜਾਣਕਾਰ ਗੁਰਚਰਨ ਸਿੰਘ ਉਰਫ ਗੁਰਚੰਦ ਉਰਫ ਚੰਦ ਵਾਸੀ ਪਮਾਲੀ (ਲੁਧਿਆਣਾ) ਨੂੰ ਦੱਸਿਆ ਸੀ ਜਿਸਨੇ ਘਰ ਦਾ ਭੇਤ ਹਾਸਲ ਕਰਨ ਮਗਰੋਂ ਆਪਣੇ ਭਤੀਜੇ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਰਾੜਾ ਸਾਹਿਬ, ਸੁਖਵਿੰਦਰ ਸਿੰਘ ਉਰਫ ਮਾਨ ਸਾਹਬ, ਮੁਹੰਮਦ ਹਲੀਮ ਉਰਫ ਡਾ. ਖਾਨ, ਹਰਪ੍ਰੀਤ ਸਿੰਘ ਉਰਫ ਗਿੱਲ, ਪਰਮਦੀਪ ਸਿੰਘ ਉਰਫ ਵਿੱਕੀ, ਰਜਨੀਸ਼ ਕੁਮਾਰ ਅਤੇ ਦਲਜੀਤ ਸਿੰਘ ਵਾਸੀ ਰਾਣਵਾਂ ਨਾਲ ਮਿਲ ਕੇ ਲੁੱਟ ਦੀ ਯੋਜਨਾ ਬਣਾਈ। ਇੱਕ ਹਫ਼ਤਾ ਪਹਿਲਾਂ ਵਰੀਟੋ ਕਾਰ ’ਚ ਘਰ ਦੀ ਰੇਕੀ ਵੀ ਕੀਤੀ ਗਈ ਸੀ। ਇਸ ਉਪਰੰਤ 4 ਸਤੰਬਰ ਨੂੰ ਮੁਹੰਮਦ ਹਲੀਮ, ਦਲਜੀਤ ਸਿੰਘ, ਪਰਮਦੀਪ ਸਿੰਘ ਵਿੱਕੀ, ਰਜਨੀਸ਼ ਕੁਮਾਰ ਅਤੇ ਰਾਜੀਵ ਕੁਮਾਰ ਸੁੱਖਾ ਜੋਕਿ ਰਜਨੀਸ਼ ਦਾ ਨੌਕਰ ਹੈ ਇਹ ਸਾਰੇ ਜਣੇ ਪਰਮਦੀਪ ਸਿੰਘ ਦੀ ਇਨੋਵਾ ਕਾਰ ’ਚ ਸਵਾਰ ਹੋ ਕੇ ਜਾਅਲੀ ਸ਼ਨਾਖਤੀ ਕਾਰਡ ਪਾ ਕੇ ਅਸਲਾ ਲੈ ਕੇ ਰੋਹਣੋਂ ਖੁਰਦ ਸੱਜਣ ਸਿੰਘ ਦੇ ਘਰ ਪੁੱਜੇ ਸੀ।
ਇਹ ਵੀ ਪੜ੍ਹੋ : ਪਿਤਾ ਨੂੰ ਫੋਨ ’ਤੇ ਆਇਆ ਪੁੱਤ ਦੇ ਅਗਵਾ ਦਾ ਮੈਸੇਜ, ਪੁਲਸ ਨੇ ਸਾਹਮਣੇ ਲਿਆਂਦਾ ਸੱਚ ਤਾਂ ਉੱਡੇ ਹੋਸ਼
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਪਿਛੇ ਕੁੱਲ 9 ਦੋਸ਼ੀ ਸ਼ਾਮਲ ਰਹੇ। ਇਨ੍ਹਾਂ ’ਚੋਂ 5 ਮੁਲਜ਼ਮ ਆਮਦਨ ਕਰ ਵਿਭਾਗ ਅਧਿਕਾਰੀ ਬਣ ਕੇ ਇਨੋਵਾ ਕਾਰ ’ਚ ਕਿਸਾਨ ਦੇ ਘਰ ਗਏ ਸੀ। ਜਦਕਿ 4 ਕਥਿਤ ਮੁਲਜ਼ਮ ਹੋਰ ਵੀ ਸਾਜ਼ਿਸ ’ਚ ਸ਼ਾਮਲ ਰਹੇ। ਐੱਸ. ਐੱਸ. ਪੀ. ਨੇ ਦੱਸਿਆ ਕਿ ਰਜਨੀਸ਼ ਕੁਮਾਰ ਉਰਫ ਸੋਨੂੰ, ਪਰਮਦੀਪ ਸਿੰਘ ਉਰਫ ਵਿੱਕੀ ਅਤੇ ਗੁਰਚਰਨ ਸਿੰਘ ਉਰਫ ਗੁਰਚੰਦ ਸਿੰਘ ਉਰਫ ਚੰਦ ਖ਼ਿਲਾਫ ਪਹਿਲਾਂ ਵੀ ਹੇਰਾਫੇਰੀ ਦੇ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : 30 ਸਾਲ ਪਹਿਲਾਂ ਦੋ ਨੌਜਵਾਨਾਂ ਦਾ ਝੂਠਾ ਮੁਕਾਬਲਾ ’ਚ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਲੁਧਿਆਣਾ 'ਚ ਮਕਾਨ ਦਾ ਲੈਂਟਰ ਅਚਾਨਕ ਡਿੱਗਿਆ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ (ਵੀਡੀਓ)
NEXT STORY