ਚੰਡੀਗੜ੍ਹ (ਬਿਊਰੋ) : ਕੱਲ੍ਹ ਪੰਜਾਬ ਸਰਕਾਰ 2000 ਕਰੋੜ ਰੁਪਏ ਤੋਂ ਵੱਧ ਦੇ ਐੱਮ. ਐੱਸ. ਪੀ. ਭੁਗਤਾਨ ਨੂੰ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਟਰਾਂਸਫਰ ਕਰੇਗੀ। ਇਹ ਪ੍ਰਗਟਾਵਾ ਕਰਦਿਆਂ ਅੱਜ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿਸਾਨਾਂ ਨੂੰ 828 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਚੁੱਕੇ ਹਨ। ਹੁਣ ਵਿਭਾਗ ਨੇ 2137 ਕਰੋੜ ਰੁਪਏ ਦੇ ਭੁਗਤਾਨ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਦਿੱਤੀ ਹੈ ਤੇ ਭਲਕੇ ਬੈਂਕਾਂ ਵੱਲੋਂ ਇਹ ਰਾਸ਼ੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਜਮ੍ਹਾ ਕੀਤੀ ਜਾਵੇਗੀ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਮੰਡੀਆਂ 'ਚ ਸੁੰਗੜੇ ਹੋਏ ਅਨਾਜ ਦੀ ਆਮਦ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਦੇ ਚੱਲ ਰਹੇ ਦੌਰਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਟੀਮਾਂ ਵੱਲੋਂ 17 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਜਾ ਚੁੱਕਾ ਹੈ ਅਤੇ ਉਮੀਦ ਹੈ ਕਿ ਭਲਕੇ ਬਾਕੀ 6 ਜ਼ਿਲ੍ਹਿਆਂ ਨੂੰ ਵੀ ਕਵਰ ਕਰ ਲਿਆ ਜਾਵੇਗਾ। ਰਾਤ ਭਰ ਪਏ ਮੀਂਹ ਅਤੇ ਮੰਡੀਆਂ 'ਚ ਖੜ੍ਹੇ ਪਾਣੀ ਕਾਰਨ ਖਰੀਦ ਕਾਰਜਾਂ ਵਿਚ ਆਉਣ ਵਾਲੇ ਵਿਘਨ ਬਾਰੇ ਉਨ੍ਹਾਂ ਕਿਹਾ ਕਿ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀਆਂ ਵਿਚ ਖੜ੍ਹੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਰਾਤ ਭਰ ਕੰਮ ਕੀਤਾ ਸੀ ਅਤੇ ਸਿੱਟੇ ਵਜੋਂ ਖਰੀਦ ਕਾਰਜ 'ਚ ਅੱਜ ਇਕ ਮਿੰਟ ਵੀ ਵਿਘਨ ਨਹੀਂ ਪਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 18 IPS ਅਧਿਕਾਰੀਆਂ ਦੇ ਕੀਤੇ ਤਬਾਦਲੇ, ਪੜ੍ਹੋ ਲਿਸਟ
ਖਰੀਦ ਦੀ ਚੱਲ ਰਹੀ ਸਥਿਤੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਸੂਬੇ 'ਚ ਕਣਕ ਦੀ ਆਮਦ ਸਿਖਰ ‘ਤੇ ਪਹੁੰਚ ਗਈ ਹੈ ਅਤੇ ਅੱਜ ਇਕ ਦਿਨ ਵਿਚ 8.2 ਲੱਖ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ। ਹੁਣ ਤੱਕ ਮੰਡੀਆਂ 'ਚ 36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ 33 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀਆਂ ਹਨ। ਸੂਬੇ ਭਰ 'ਚ ਪਈ ਅਣਵਿਕੀ ਕਣਕ ਦੀ ਕੁੱਲ ਮਾਤਰਾ ਮਹਿਜ਼ 3 ਲੱਖ ਟਨ ਹੈ, ਜੋ ਕਿ ਇਕ ਦਿਨ ਦੀ ਆਮਦ ਦਾ 40 ਫੀਸਦੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੰਡੀਆਂ ਦਾ ਕੰਮ ਬਹੁਤ ਹੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਦਿਨ ਦੀ 60 ਫ਼ੀਸਦੀ ਤੋਂ ਵੱਧ ਆਮਦ ਉਸੇ ਦਿਨ ਹੀ ਖਰੀਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਾਈਵੇ ’ਤੇ ਟਰੱਕ ਅਤੇ ਤੇਲ ਟੈਂਕਰ ਵਿਚਾਲੇ ਟੱਕਰ, ਲੋਕ ‘ਲੁੱਟ’ ਕੇ ਲੈ ਗਏ ਡੀਜ਼ਲ
ਬੁਲਾਰੇ ਨੇ ਇਹ ਯਕੀਨੀ ਬਣਾਉਣ ਲਈ ਰਾਜ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਕਿ ਕਿਸਾਨਾਂ ਦੀ ਉਪਜ ਪਹਿਲ ਦੇ ਆਧਾਰ ‘ਤੇ ਖਰੀਦੀ ਜਾਵੇਗੀ ਅਤੇ ਖਰੀਦ ਦੇ 48 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਅਦਾਇਗੀਆਂ ਜਮ੍ਹਾ ਹੋ ਜਾਣਗੀਆਂ।
UK ਦੇ MP ਤਨਮਨਜੀਤ ਸਿੰਘ ਢੇਸੀ ਨੇ NRI ਮੁੱਦਿਆਂ ’ਤੇ ਚਰਚਾ ਲਈ CM ਮਾਨ ਨਾਲ ਕੀਤੀ ਮੁਲਾਕਾਤ
NEXT STORY