ਲੰਬੀ(ਜਟਾਣਾ,ਜਸਪਾਲ ਮਾਨ ) - ਪਾਣੀ ਦੀ ਚੌਰੀ ਨੂੰ ਲੈ ਕੇ ਕਿਸਾਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਨੂੰ ਵਾਸਤਾ ਪਾ ਕੇ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਨਿਊ ਮਾਇਨਰ ਅਬਲ ਖਰਾਣਾ ਦੇ ਮੁੱਢ ਵਿੱਚ ਬੈਠੇ ਕਿਸਾਨ ਪਾਣੀ ਦੀ ਨਾ ਕੇਵਲ ਚੌਰੀ ਕਰਦੇ ਹਨ ਬਲਕਿ ਸੀਨਾ ਚੌਰੀ ਕਰਦੇ ਹਨ ਪਰ ਅਜਿਹੀਆਂ ਸ਼ਿਕਾਇਤਾਂ ਪ੍ਰਸ਼ਾਸਨ ਨੂੰ ਵਾਰ ਵਾਰ ਕਰਨ 'ਤੇ ਵੀ ਉਨ੍ਹਾਂ ਦਾ ਕੀਮਤੀ ਪਾਣੀ ਚੌਰੀ ਕਰਨ ਤੋਂ ਨਹੀ ਰੋਕਆਿ ਗਆਿ । ਜਿਸ ਕਾਰਨ ਹੁਣ ਉਹ ਖੁਦ ਪਹਿਰਾ ਦੇ ਕੇ ਆਪਣਾ ਹੱਕ ਦਾ ਪਾਣੀ ਪੂਰਾ ਕਰ ਕੇ ਹਟਣਗੇ ਅਤੇ ਮੌਕੇ 'ਤੇ ਕਿਸਾਨਾਂ ਨੇ ਤੋਡ਼ੇ ਹੋਏ ਮੋਘੇ ਬੰਦ ਕਰਕੇ ਰਾਤ ਭਰ ਪਹਰਾ ਦਿੱਤਾ। ਪਤਾ ਲੱਗਾ ਹੈ ਕਿ ਮੋਘਆਿਂ ਨੂੰ ਬੰਦ ਕਰਨ ਨੂੰ ਲੈ ਕੇ ਕਿਸਾਨ ਆਪਸ ਵੱਿਚ ਉਲਝੇ ਗਏ ਹਨ । ਕਿਸਾਨਾਂ ਨੇ ਕਿਹਾ ਕਿ ਇਸ ਮਾਇਨਰ 'ਤੇ ਪੈਦੇ ਪਿੰਡ ਸ਼ਾਮ ਖੇਡ਼ਾ, ਕੋਲਿਆਂਵਾਲੀ, ਡਬਵਾਲੀ ਰੂੜੀਆਂ ਵਾਲੀ, ਕੰਗਣ ਖੇਡ਼ਾ, ਦਿਉਣ ਖੇਡ਼ਾ ਦਾ ਕੀਮਤੀ ਅਤੇ ਹੱਕੀ ਪਾਣੀ ਨੂੰ ਪਿੰਡ ਮਾਹੂਆਣਾ ਅਤੇ ਅਬਲਖਰਾਣਾ ਦੇ ਕਿਸਾਨ ਮੋਘੇ ਨੂੰ ਤੋਡ਼ ਕੇ ਆਪਣੇ ਖੇਤਾ ਵਿੱਚ ਲਗਾ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਪਿੰਡਾਂ ਅਤੇ ਖੇਤਾਂ ਨੂੰ ਪਾਣੀ ਮਿਲ ਨਹੀ ਰਿਹਾ। ਅੱਜ ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਆਸ ਲਾ ਕੇ ਖੁਦ ਆਪਣੀ ਹੱਕੀ ਪਾਣੀ ਨੂੰ ਚੌਰੀ ਤੋਂ ਬਚਾਉਣ ਲਈ ਇੱਥੇ ਮੋਰਚਾ ਲੱਗਾ ਤੇ ਕਿਹਾ ਕਿ ਅਸੀ ਆਪਣਾ ਪਾਣੀ ਪੂਰਾ ਕਰਕੇ ਹੀ ਦਮ ਲਵਾਗੇ। ਇਸ ਸਮੇ ਗੁਰਪਾਲ ਸਿੰਘ ਸਾਬਕਾ ਸਰਪੰਚ ਡਬਵਾਲੀ ਰੂਡ਼ਆਿਂ ਵਾਲੀ, ਤਜਿੰਦਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਮੋਕਲ, ਹੈਪੀ ਮੋਕਲ, ਕੁਲਦੀਪ ਸਿੰਘ ਕੋਲਆਿਂਵਾਲੀ, ਬੂਟਾ ਸਿੰਘ ਵਾਈਆਂ, ਜੁਗਿੰਦਰ ਸਿੰਘ ਮੈਬਰ, ਸੁਖਮੰਦਰ ਸਿੰਘ ਤਿਉਣਾ, ਸੁਖਦੇਵ ਸਿੰਘ ਢਿੱਲੋ, ਸੁਖਦੇਵ ਸਿੰਘ ਬਰਾਡ਼, ਰਾਜਾ ਸਿੰਘ ਇਸ ਮਾਇਨਰ ਅਤੇ ਪੈਦੇ ਮੋਘਾ ਨੰਬਰ 10, 12, 13, 14, 22 ਤਾਂ ਵਿੱਚ ਖਡ਼ੀ ਝੌਨੇ ਦੀ ਫਸਲ ਤਾਂ ਸੁੱਕਣੀ ਹੀ ਸੀ ਇਸ ਦੇ ਨਾਲ ਹੀ ਪੀਣ ਵਾਲਾ ਪਾਣੀ ਵੀ ਨਹੀ ਮਲਿ ਰਹਾ। ਜਦੋਂ ਇਸ ਸਬੰਧੀ ਚੀਫ ਇਰੀਗੇਸ਼ਨ ਸ੍ਰੀ ਵਨੋਦ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਹਾ ਕਿ ਉਨ੍ਹਾਂ ਨੂੰ ਮੋਘੇ ਤੋਡ਼ਨ ਬਾਰੇ ਜਾਣਕਾਰੀ ਮਲੀ ਹੈ ਅਤੇ ਇਸ 'ਤੇ ਤਰੁੰਤ ਕਾਰਵਾਈ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਨੇ ਭਰੋਸਾ ਦਿੰਦਿਆ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਐਸ. ਸੀ. ਫਰੋਜ਼ਪੁਰ ਸ੍ਰੀ ਚਹਲਿ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਹਾ ਕਿ ਇਸ ਬਾਰੇ ਹੇਠਲੇ ਮਹਕਿਮੇ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ । ਹਾਲਾਤਾਂ ਨੂੰ ਕਾਬੂ ਕਰਨ ਲਈ ਥਾਣਾ ਸਟੀ ਮਲੋਟ ਦੇ ਐਸ. ਐਚ.ਓ. ਅਤੇ ਐਸ. ਡੀ. ਓ. ਰਮਨਪ੍ਰੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਇਸ ਦੀ ਤਰੁੰਤ ਕਾਰਵਾਈ ਕੀਤੀ ਜਾਵੇਗੀ।
ਬਠਿੰਡਾ 'ਚ ਕਾਂਗਰਸ ਵਲੋਂ ਅਕਾਲੀ ਦਲ ਖਿਲਾਫ ਧਰਨਾ ਪ੍ਰਦਰਸ਼ਨ
NEXT STORY