ਜ਼ੀਰਕਪੁਰ (ਮੇਸ਼ੀ): ਜ਼ੀਰਕਪੁਰ ਦੀ ਸੰਘਣੀ ਆਬਾਦੀ 'ਚ ਇੱਕ ਫਾਸਟ ਫੂਡ ਦੀ ਦੁਕਾਨ 'ਚ ਅੱਗ ਲੱਗਣ ਕਰਕੇ ਗੈਸ ਸਿਲੰਡਰ ਫੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਬਾਕ ਗੈਸ ਸਿਲੰਡਰ ਫੱਟਣ ਨਾਲ ਮਾਲਕ ਅਤੇ ਵਰਕਰ ਬੁਰੀ ਤਰ੍ਹਾਂ ਝੁਲਸ ਗਏ ਅਤੇ ਉਨ੍ਹਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ.ਅਤੇ ਐੱਸ.ਐੱਚ.ਓ.ਦੀ ਜ਼ਮਾਨਤ ਅਰਜ਼ੀ ਰੱਦ
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੀਰਕਪੁਰ ਵਿਖੇ ਬੀਤੀ ਰਾਤ ਕਰੀਬ 9 ਵਜੇ ਸਿਗਮਾ ਸਿਟੀ ਚੌਂਕ ਦੀ ਮੋਨਿਕਾ ਕਿਚਨ ਨਾਮਕ ਫਾਸਟ ਫੂਡ ਦੀ ਦੁਕਾਨ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਦੁਕਾਨ 'ਚ ਪਏ ਸਾਮਾਨ ਸਮੇਤ ਗੈਸ ਸਿਲੰਡਰ ਨੂੰ ਅੱਗ ਪੈਣ ਕਾਰਨ ਫੱਟਣ ਲੱਗ ਗਏ, ਤਾਂ ਨੇੜੇ ਦੇ ਲੋਕਾਂ ਅਤੇ ਦੁਕਾਨਦਾਰਾਂ 'ਚ ਦਹਿਸ਼ਤ ਭਰਿਆ ਮਾਹੌਲ ਬਣ ਗਿਆ। ਇਸ ਹਾਦਸੇ ਦੌਰਾਨ ਅੱਗ 'ਚ ਦੁਕਾਨ ਦਾ ਮਾਲਕ ਅਸੀਸ ਖੰਨਾ ਅਤੇ ਉਸਦਾ ਵਰਕਰ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਇਸ ਦਰਦਨਾਕ ਤੇ ਦਹਿਸ਼ਤ ਭਰੇ ਹਾਦਸੇ ਕਾਰਨ ਲੋਕਾਂ ਵਿੱਚ ਹਫੜਾ-ਦਫੜੀ ਮੱਚ ਗਈ, ਇਸ ਮੌਕੇ ਰਾਹਗੀਰਾਂ ਸਮੇਤ ਹੋਰ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਪ੍ਰਸ਼ਾਸਨ ਸੂਚਿਤ ਕੀਤਾ। ਇਸ ਅੱਗ ਦੌਰਾਨ ਨਜ਼ਦੀਕ ਦੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ ਕੀਤੀ, ਪਰ ਅੱਗ ਦੇ ਭਾਂਵੜਾਤੇ ਕਾਬੂ ਨਹੀਂ ਸਕਿਆ। ਜਦੋ ਅੱਗ ਬੁਝਾਉ ਗੱਡੀਆਂ ਪੁੱਜੀਆਂ ਤਦ ਤੱਕ ਦੁਕਾਨ ਸੜਕੇ ਰਾਖ ਬਣ ਚੁੱਕੀ ਸੀ। ਪੀੜਤ ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਦਾ ਕਈ ਲੱਖਾਂ ਦਾ ਨੁਕਸਾਨ ਹੋਇਆ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ।
ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ
ਕੋਰੋਨਾ ਲਾਗ ਤੋਂ ਬਚਾਉਣ ਲਈ ਵੇਚੇ ਜਾ ਰਹੇ ਹੈਂਡ ਸੈਨੇਟਾਈਜ਼ਰਾਂ ਦੇ ਸੈਂਪਲ ਪਾਏ ਗਏ ਫੇਲ
NEXT STORY