ਕਾਹਨੂੰਵਾਨ (ਸੁਨੀਲ)- ਬੀਤੀ ਰਾਤ ਕਸਬੇ ਨੇੜੇ ਚੱਕ ਸ਼ਰੀਫ ਰੋਡ 'ਤੇ ਇਕ ਤੇਜ਼ ਰਫਤਾਰ ਆਲਟੋ ਕਾਰ ਆਪਣਾ ਸੰਤੁਲਨ ਖਵਾਉਣ ਤੋਂ ਬਾਅਦ ਸੜਕ ਕਿਨਾਰੇ ਪਲਟ ਗਈ ।
ਜਾਣਕਾਰੀ ਅਨੁਸਾਰ ਪਿੰਡ ਸੱਲੋਪੁਰ ਤੋਂ ਚੱਲ ਕੇ ਕਾਹਨੂੰਵਾਨ ਵੱਲ ਆ ਰਹੀ ਆਲਟੋ ਕਾਰ ਕਸਬੇ ਦੀਆਂ ਨੇੜਲੀਆਂ ਦੁਕਾਨਾਂ ਨੇੜੇ ਚੱਕ ਸ਼ਰੀਫ ਰੋਡ ਉੱਤੇ ਇਕ ਤਿੱਖੇ ਮੋੜ ਤੋਂ ਮੁੜਦੇ ਸਮੇਂ ਪਲਟ ਗਈ । ਇਸ ਵਿਚ ਸਵਾਰ ਤਿੰਨ ਨੌਜਵਾਨਾਂ ਨੂੰ ਹਾਦਸੇ ਦੌਰਾਨ ਸੱਟਾਂ ਲੱਗੀਆਂ। ਮੌਕੇ 'ਤੇ ਪਹੁੰਚੇ ਰਾਹਗੀਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕਾਰ 'ਚੋਂ ਬਾਹਰ ਕੱਢਿਆ । ਨੌਜਵਾਨਾਂ ਵੱਲੋਂ ਸੀਟ ਬੈਲਟਾਂ ਲਾਈਆਂ ਹੋਣ ਕਾਰਨ ਉਨ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਹਾਦਸੇ ਦੇ ਸ਼ਿਕਾਰ ਨੌਜਵਾਨਾਂ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ । ਗੌਰਤਲਬ ਹੈ ਕਿ ਇਸ ਮੋੜ 'ਤੇ ਕਈ ਹਾਦਸੇ ਵਾਪਰ ਚੁੱਕੇ ਹਨ ।
ਟਰੈਵਲ ਏਜੰਟ ਸ਼ੈਲੀ ਨੂੰ ਨਿਆਇਕ ਹਿਰਾਸਤ 'ਚ ਭੇਜਿਆ
NEXT STORY