ਲੁਧਿਆਣਾ (ਭੁਪੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ 'ਚ 'ਡਿਜੀਟਲ ਇੰਡੀਆ' ਬਣਾਉਣ ਦੀ ਚਲਾਈ ਮੁਹਿੰਮ ਦੇ ਤਹਿਤ ਇਹ ਹੁਕਮ ਪੂਰੇ ਦੇਸ਼ 'ਚ ਜਾਰੀ ਕਰ ਦਿੱਤੇ ਗਏ ਹਨ ਕਿ ਹੁਣ ਸਾਰਾ ਕੰਮ ਇੰਟਰਨੈੱਟ ਰਾਹੀਂ ਹੋਵੇਗਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਆਪਣਾ ਕੰਮ ਕਰਵਾਉਣ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ ਅਤੇ ਸਮੇਂ ਦੀ ਬੱਚਤ ਵੀ ਹੋ ਸਕੇ। ਇਸ ਮੁਹਿੰਮ ਦੇ ਤਹਿਤ ਪਿਛਲੇ ਦਿਨੀਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਹ ਹੁਕਮ ਜਾਰੀ ਕਰ ਦਿੱਤੇ ਗਏ ਕਿ ਚੌਪਹੀਆ ਵਾਹਨ ਜਾਂ ਹੋਰਨਾਂ ਵਾਹਨਾਂ 'ਤੇ ਫਾਸਟੈਗ ਲਗਵਾਉਣਾ ਜ਼ਰੂਰੀ ਹੈ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਟੋਲ ਪਲਾਜ਼ਾ 'ਤੇ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ 'ਚ ਕਿੰਨੀ ਸੱਚਾਈ ਹੈ, ਇਸ ਦੀ ਤਾਜ਼ਾ ਮਿਸਾਲ ਆਮ ਜਨਤਾ ਦੇ ਸਾਹਮਣੇ ਆਉਂਦੀ ਹੈ।
ਨਿਊ ਸੂਰਯਾ ਵਿਹਾਰ, ਹੰਬੜਾ ਰੋਡ ਦੇ ਵਾਸੀ ਹੌਜ਼ਰੀ ਕਾਰੋਬਾਰੀ ਰਾਜੀਵ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਫਾਸਟੈਗ ਆਪਣੀ ਗੱਡੀ 'ਤੇ ਲਗਵਾ ਲਿਆ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਗੱਡੀ ਲੈ ਕੇ ਕਿਤੇ ਗਏ ਵੀ ਨਹੀਂ ਪਰ ਪੇਟੀਐੱਮ ਰਾਹੀਂ ਮੈਸੇਜ ਆਉਣ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਗੱਡੀ ਦੇ ਪੈਸੇ ਘੱਗਰ ਟੋਲ ਪਲਾਜ਼ਾ 'ਤੇ ਕੱਟੇ ਗਏ। ਉਹ ਇਹ ਸਭ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਘਰ ਖੜ੍ਹੀ ਗੱਡੀ ਦੇ ਫਾਸਟੈਗ ਦੇ ਪੈਸੇ ਕੱਟੇ ਗਏ ਹਨ ਅਤੇ ਉਨ੍ਹਾਂ ਨੂੰ ਇਹ ਪੈਸੇ ਤੁਰੰਤ ਵਾਪਸ ਦਿਵਾਏ ਜਾਣ ਅਤੇ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਘਰ ਖੜ੍ਹੀ ਗੱਡੀ ਦੇ ਪੈਸੇ ਕਿਵੇਂ ਕੱਟੇ ਗਏ ਤਾਂ ਕਿ ਅੱਗੇ ਤੋਂ ਕਿਸੇ ਤਰ੍ਹਾਂ ਕਿਸੇ ਹੋਰ ਵਾਹਨ ਚਾਲਕ ਨਾਲ ਨਾ ਹੋਵੇ।
ਮੋਹਾਲੀ ਏਅਰਪੋਰਟ ਨੇੜਲੇ ਘਰਾਂ ਨੂੰ ਤੋੜਨ ਦਾ ਮਾਮਲਾ ਗਰਮਾਇਆ
NEXT STORY