ਫਤਿਹਗੜ੍ਹ ਸਾਹਿਬ (ਵਿਪਨ)—ਜ਼ਿੰਦਗੀ 'ਚ ਜੇਕਰ ਕੁਝ ਹੋਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਕਮਜ਼ੋਰੀ ਵੀ ਤਾਕਤ ਬਣ ਜਾਂਦੀ ਹੈ। ਅਜਿਹੀ ਮਿਸਾਲ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਬੱਗਾ ਕਲਾਂ ਦਾ ਅਮਨਜੋਤ ਸਿੰਘ ਨੇ ਪੇਸ਼ ਕੀਤੀ ਹੈ। ਅਮਨਜੋਤ ਇਕ ਸਪੈਸ਼ਲ ਬੱਚਾ ਹੈ, ਜੋ ਪੜ੍ਹਾਈ ਦੇ ਨਾਲ-ਨਾਲ ਸਪੈਸ਼ਲ ਗੇਮ 'ਚ ਹਿੱਸਾ ਲੈਂਦਾ ਹੈ। ਅਮਨਜੋਤ ਨੇ ਆਬੂ-ਧਾਬੀ 'ਚ ਹੋਈ ਸਪੈਸ਼ਲ ਉਲੰਪਿਕ ਵਰਲਡ ਸਮਰ ਗੇਮ 2019 'ਚ ਪਾਵਰ ਲਿਫਟਿੰਗ 'ਚ 3 ਗੋਲਡ ਤੇ ਇਕ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ।
ਜਾਣਕਾਰੀ ਮੁਤਾਬਕ ਅਮਨਜੋਤ ਦਾ ਫਤਿਹਗੜ੍ਹ ਸਾਹਿਬ ਪਹੁੰਚਣ 'ਤੇ ਢੋਲ ਧਮਾਕਿਆਂ ਨਾਲ ਸੁਆਗਤ ਕੀਤਾ ਗਿਆ। ਅਮਨਜੋਤ ਦੇ ਪਰਿਵਾਰ ਤੇ ਉਸ ਦੇ ਕੋਚ ਦੀ ਮੰਗ ਹੈ ਕਿ ਇਨ੍ਹਾਂ ਸਪੈਸ਼ਲ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣਾ ਜੀਵਨ ਸੰਵਾਰ ਸਕਣ।
ਲੁਧਿਆਣਾ ਸੀਟ 'ਤੇ ਅਕਾਲੀ ਦਲ ਨੂੰ ਪਏ ਉਮੀਦਵਾਰ ਦੇ 'ਲਾਲੇ'
NEXT STORY