ਫਤਿਹਗੜ੍ਹ ਸਾਹਿਬ (ਜੱਜੀ): ਪਿੰਡ ਰਾਜਿੰਦਰ ਨਗਰ ਦੀ ਵਿਆਹੁਤਾ ਔਰਤ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ।ਥਾਣਾ ਮੂਲੇਪੁਰ ਦੀ ਸਬ-ਇੰਸਪੈਕਟਰ ਇਤਿਕਾ ਮਿੱਤਲ ਅਤੇ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਛੋਟਾ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਮਹਿਮੂਦਪੁਰ ਜ਼ਿਲ੍ਹਾ ਪਟਿਆਲਾ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਉੁਸ ਦੀ ਕੁੜੀ ਪਿੰਕੀ ਕੌਰ ਦਾ ਵਿਆਹ 25 ਜਨਵਰੀ 2020 ਨੂੰ ਗੁਰਸੇਵਕ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਰਾਜਿੰਦਰ ਨਗਰ ਜ਼ਿਲਾ ਫਤਿਹਗਡ਼੍ਹ ਸਾਹਿਬ ਨਾਲ ਹੋਇਆ ਸੀ ਪਰ ਵਿਆਹ ਤੋਂ ਲਗਭਗ 2 ਮਹੀਨੇ ਬਾਅਦ ਹੀ ਪਿੰਕੀ ਕੌਰ ਨੂੰ ਦਾਜ ਘੱਟ ਲਿਆਉਣ ’ਤੇ ਉਸ ਦਾ ਸਹੁਰਾ ਪਰਿਵਾਰ ਤੰਗ ਕਰਨ ਲੱਗ ਪਿਆ।
ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ
ਪਿੰਕੀ ਕੌਰ ਨੂੰ ਪਤੀ ਗੁਰਸੇਵਕ ਸਿੰਘ, ਚਰਨਜੀਤ ਕੌਰ ਸੱਸ, ਕਰਨੈਲ ਸਿੰਘ ਸਹੁਰਾ ਅਤੇ ਗੁਰਜੀਤ ਸਿੰਘ ਸੋਨੀ ਦਿਓਰ ਦਾਜ ਘੱਟ ਲਿਆਉਣ ਲਈ ਅਕਸਰ ਤਾਅਨੇ ਮਾਰਦੇ ਰਹਿੰਦੇ ਸਨ। ਇਸ ਬਾਰੇ ਪਿੰਕੀ ਦੇ ਸਹੁੱਰੇ ਪਰਿਵਾਰ ਨੂੰ ਕਈ ਵਾਰ ਸਮਝਾਇਆ ਪਰ ਉਹ ਪਿੰਕੀ ਨੂੰ ਤੰਗ ਕਰਦੇ ਰਹੇ, ਜਿਸ ਤੋਂ ਦੁਖੀ ਹੋ ਕੇ ਪਿੰਕੀ ਨੇ ਘਰ ’ਚ ਹੀ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।ਇਸ ਸਬੰਧੀ ਥਾਣਾ ਮੂਲੇਪੁਰ ਵਿਖੇ ਮ੍ਰਿਤਕ ਪਿੰਕੀ ਕੌਰ ਦੇ ਪਿਤਾ ਛੋਟਾ ਸਿੰਘ ਦੇ ਬਿਆਨਾਂ ’ਤੇ ਗੁਰਸੇਵਕ ਸਿੰਘ ਪਤੀ, ਚਰਨਜੀਤ ਕੌਰ ਸੱਸ, ਕਰਨੈਲ ਸਿੰਘ ਸਹੁਰਾ, ਗੁਰਜੀਤ ਸਿੰਘ ਸੋਨੀ ਦਿਓਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਤਿਹਾੜ ਜੇਲ੍ਹ ’ਚੋਂ ਰਿਹਾਅ ਹੋ ਕੇ ਆਏ 4 ਕਿਸਾਨ ਪਹੁੰਚੇ ਘਰੋ-ਘਰੀ,ਜਥੇਬੰਦੀਆਂ ਨੇ ਸਵਾਗਤ ਕਰਦੇ ਹੋਏ ਕੀਤਾ ਸਨਮਾਨਤ
ਪੁਲਸ ਮੁਲਾਜ਼ਮਾਂ ਨੂੰ ਵਿਆਹ ’ਚ ਫਾਇਰਿੰਗ ਕਰਨੀ ਪਈ ਮਹਿੰਗੀ, ਹੋਇਆ ਪਰਚਾ ਦਰਜ
NEXT STORY