ਜਲੰਧਰ (ਵੈੱਬ ਡੈਸਕ) : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ਼ ਗਿਆ ਹੈ। ਸਾਰੀਆਂ ਸਿਆਸੀ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਇਹ ਜ਼ਿਮਨੀ ਚੋਣ ਜਿਥੇ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਦਰਮਿਆਨ ਮੁਕਾਬਲਾ ਤਾਂ ਕਰਵਾ ਹੀ ਰਹੀ ਹੈ, ਉਥੇ ਹੀ ਰਿਸ਼ਤਿਆਂ ’ਚ ਵੀ ਮੁਕਾਬਲਾ ਹੋ ਰਿਹਾ ਹੈ। ਭਰਾ ਦਾ ਭਰਾ ਨਾਲ ਵੀ ਮੁਕਾਬਲਾ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਇਕ ਪਾਸੇ ਪੰਜਾਬ ਦੀ ਸਿਆਸਤ ਦਾ ਵੱਡਾ ਪਰਿਵਾਰ ਪ੍ਰਤਾਪ ਬਾਜਵਾ ਕਾਂਗਰਸ ਵੱਲੋਂ ਅਤੇ ਫਤਿਹਜੰਗ ਸਿੰਘ ਬਾਜਵਾ ਭਾਜਪਾ ਵੱਲੋਂ ਜ਼ੋਰ ਲਗਾ ਰਹੇ ਹਨ। ਇਨ੍ਹਾਂ ਦੋਵਾਂ ਦੀ ਕੋਸ਼ਿਸ਼ ਹੈ ਕਿ ਆਪਣੀ-ਆਪਣੀ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ ਜਾਵੇ।
ਇਹ ਖ਼ਬਰ ਵੀ ਪੜ੍ਹੋ : ਮੀਟ ਪਲਾਂਟ ’ਚ ਵਾਪਰਿਆ ਵੱਡਾ ਹਾਦਸਾ, ਜ਼ਹਿਰੀਲੀ ਗੈਸ ਚੜ੍ਹਨ ਨਾਲ 4 ਮਜ਼ਦੂਰਾਂ ਦੀ ਦਰਦਨਾਕ ਮੌਤ
ਇਸੇ ਦਰਮਿਆਨ ਜਲੰਧਰ ਜ਼ਿਮਨੀ ਚੋਣ ਲਈ ਭਾਜਪਾ ਦੀ ਰਣਨੀਤੀ ਨੂੰ ਲੈ ਕੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨਾਲ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਭਾਜਪਾ ਆਗੂ ਫ਼ਤਿਹਜੰਗ ਸਿੰਘ ਬਾਜਵਾ ਨੇ ਸਿਆਸੀ ਲੜਾਈ ਦੇ ਨਿੱਜੀ ਲੜਾਈ ਬਣਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਰ ਬੰਦੇ ਦੀ ਵਫ਼ਾਦਾਰੀ ਪਾਰਟੀ ਵੱਲ ਜ਼ਰੂਰੀ ਹੁੰਦੀ ਹੈ, ਜਿਸ ਨੇ ਜ਼ਿੰਦਗੀ ’ਚ ਅੱਗੇ ਵਧਣਾ ਹੈ। ਉਨ੍ਹਾਂ ਕਿਹਾ ਕਿ ਰਿਸ਼ਤੇ ਆਪਣੀ ਹਨ ਤੇ ਪਾਰਟੀ ਆਪਣੀ ਜਗ੍ਹਾ। ਬਾਜਵਾ ਨੇ ਕਿਹਾ ਕਿ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ ਕਿਉਂਕਿ ਪੰਜਾਬ ’ਚ ਭਾਜਪਾ 23 ਸੀਟਾਂ ਤੋਂ ਹੁਣ 117 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਰਿਕਸ਼ੇ ਵਾਲੇ ਬਜ਼ੁਰਗ ਦੀ ਤਕਦੀਰ ਨੇ ਰਾਤੋ-ਰਾਤ ਮਾਰੀ ਪਲਟੀ, ਬਣ ਗਿਆ ਕਰੋੜਪਤੀ
ਉਨ੍ਹਾਂ ਕਿਹਾ ਕਿ ਜਦੋਂ ਅਸੀਂ 23 ਸੀਟਾਂ ’ਤੇ ਲੜਦੇ ਸੀ, ਉਦੋਂ ਜਲੰਧਰ ਦੀ ਸੀਟ ਅਕਾਲੀ ਦਲ ਦੇ ਖਾਤੇ ’ਚ ਆਉਂਦੀ ਸੀ। ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 3 ਸੀਟਾਂ ਮਿਲਦੀਆਂ ਸਨ ਤੇ ਅਕਾਲੀ ਦਲ 10 ’ਤੇ ਲੜਦਾ ਸੀ । ਬਾਜਵਾ ਨੈ ਕਿਹਾ ਕਿ ਇਸ ਵਾਰ ਭਾਜਪਾ ਪਹਿਲੀ ਵਾਰ ਆਪਣੇ ਬਲਬੂਤੇ ’ਤੇ ਜਲੰਧਰ ਦੀ ਚੋਣ ’ਚ ਉੱਤਰੀ ਹੈ, ਜਦਕਿ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ। ਭਾਜਪਾ ਆਗੂ ਨੇ ਕਿਹਾ ਕਿ ਭਾਜਪਾ ਇਕੱਲੇ ਹੀ ਇਹ ਚੋਣ ਲੜ ਰਹੀ ਹੈ ਤੇ ਸਾਨੂੰ ਪੂਰਾ ਭਰੋਸਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੰਨੀਆਂ ਵੋਟਾਂ ਹਾਸਲ ਕੀਤੀਆਂ ਸਨ, ਸਾਡਾ ਟਾਰਗੈੱਟ ਉਸ ਤੋਂ ਡੇਢ ਕੁ ਲੱਖ ਜ਼ਿਆਦਾ ਵੋਟਾਂ ਪ੍ਰਾਪਤ ਕਰਨੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਚੋਣ ਜਿੱਤ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਭ੍ਰਿਸ਼ਟਾਚਾਰ ਖ਼ਿਲਾਫ ਵਿਜੀਲੈਂਸ ਦੀ ਕਾਰਵਾਈ, ਰਿਸ਼ਵਤ ਲੈਣ ਦੇ ਦੋਸ਼ ’ਚ JE ਗ੍ਰਿਫਤਾਰ
ਜਲੰਧਰ ’ਚ ਭਾਜਪਾ ਦਾ ਕੋਈ ਵਿਧਾਇਕ ਨਹੀਂ, ਪਿੰਡਾਂ ’ਚ ਆਧਾਰ ਨਹੀਂ ਤੇ ਅਕਾਲੀ ਦਲ ਨਾਲ ਗੱਠਜੋੜ ਨਾ ਹੋਣ ਨੂੰ ਲੈ ਕੇ ਕੀ ਭਾਜਪਾ ਨੇ ਚਰਚਾ ਕੀਤੀ, ਬਾਰੇ ਬਾਜਵਾ ਨੇ ਕਿਹਾ ਕਿ ਜਲੰਧਰ ’ਚ 9 ਸੀਟਾਂ ਹਨ, ਜਿਨ੍ਹਾਂ ’ਚੋਂ ਸਾਢੇ ਤਿੰਨ ਸੀਟਾਂ ਸ਼ਹਿਰੀ ਤੇ ਸਾਢੇ 5 ਸੀਟਾਂ ਪੇਂਡੂ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼ਹਿਰੀ ਸੀਟਾਂ ’ਤੇ ਬਹੁਤ ਵਧੀਆ ਕਰ ਰਹੇ ਹਾਂ, ਸ਼ਹਿਰੀ ਵੋਟ ਭਾਜਪਾ ਨੂੰ ਪਹਿਲਾਂ ਵੀ ਪੈਂਦੀ ਹੈ। ਹੁਣ ਵੀ ਸਾਡਾ ਮੁਕਾਬਲਾ ਸ਼ਹਿਰਾਂ ਵਿਚ ਪਹਿਲੇ ਨੰਬਰ ਲਈ ਹੈ। ਉਨ੍ਹਾਂ ਕਿਹਾ ਕਿ 2022 ’ਚ ਪਿੰਡਾਂ ’ਚ ਭਾਜਪਾ ਨੂੰ ਕਿਸਾਨੀ ਅੰਦੋਲਨ ਕਰਕੇ ਨਾਮਾਤਰ ਵੋਟਾਂ ਪਈਆਂ ਸਨ। ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਹੁਣ ਕਾਫ਼ੀ ਹੱਦ ਤਕ ਲੋਕਾਂ ਦਾ ਗੁੱਸਾ ਠੰਡਾ ਹੋ ਗਿਆ ਹੈ ਪਰ ਅਜੇ ਵੀ ਉਹ ਝਿਜਕ ਪੰਜਾਬੀ ਤੇ ਜੱਟ ’ਚ ਹੈ ਕਿ ਭਾਜਪਾ ਦਾ ਬੂਥ ਕੌਣ ਲਾਏਗਾ।
ਇਹ ਖ਼ਬਰ ਵੀ ਪੜ੍ਹੋ : ਅੱਜ ਫਿਰ ਜਲੰਧਰ ਦੌਰੇ ’ਤੇ ਆਉਣਗੇ CM ਮਾਨ, ਇਸ ਪ੍ਰੋਗਰਾਮ ’ਚ ਹੋਣਗੇ ਸ਼ਾਮਲ
ਉਨ੍ਹਾਂ ਕਿਹਾ ਕਿ ਅੰਦਰੂਨੀ ਤੌਰ ’ਤੇ ਸਾਨੂੰ ਪੂਰਾ ਯਕੀਨ ਹੈ ਕਿਉਂਕਿ ਅਸੀਂ ਆਪਣੇ ਬੂਥ ਲੈਵਲ ਤਕ ਚੰਗੀਆਂ ਕਮੇਟੀਆਂ ਬਣਾਈਆਂ ਹਨ। ਆਮ ਆਦਮੀ ਪਾਰਟੀ, ਜਿਸ ਦਾ ਕੋਈ ਬੂਥ ਦਿਖਦਾ ਨਹੀਂ ਸੀ ਤੇ ਉਨ੍ਹਾਂ ਦਾ ਬੂਥ ਲਾਉਣ ਵਾਲਾ ਵੀ ਕੋਈ ਨਹੀਂ ਸੀ, ਸਾਨੂੰ ਵੀ ਇਸ ਵਾਰ ਉਸੇ ਤਰ੍ਹਾਂ ਓਪਨ ਤੌਰ ’ਤੇ ਵੋਟਾਂ ਪੈਣਗੀਆਂ। ਭਾਜਪਾ ਆਗੂ ਨੇ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਵੋਟਾਂ ਤਾਂ ਨਹੀਂ ਪੈਣਗੀਆਂ ਪਰ ਤੁਲਨਾਤਮਕ ਤੌਰ ’ਤੇ ਪਿੰਡਾਂ ’ਚ ਵਧੀਆ ਵੋਟਾਂ ਲੈ ਜਾਵਾਂਗੇ। ਇਸੇ ਫੈਕਟਰ ਤੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਪੰਜਾਬ ’ਚ ਕਿੱਥੇ ਖੜ੍ਹੇ ਹਾਂ। ਜਿੱਤਣ ਲਈ ਲੜ ਰਹੇ ਹੋ ਜਾਂ ਇੱਜ਼ਤ ਬਚਾਉਣ ਲਈ ਲੜ ਰਹੇ ਹੋ, ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਅਸੀਂ ਜਿੱਤਣ ਲਈ ਲੜ ਰਹੇ ਹਾਂ ਤੇ ਅਸੀਂ ਚੋਣ ਜਿੱਤਣੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੌਲੀ-ਹੌਲੀ ਉਤੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਚੋਣ ਦੇ ਨਤੀਜੇ ਹੈਰਾਨ ਕਰਨ ਵਾਲੇ ਹੋਣਗੇ।
ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ
NEXT STORY