ਸੁਨਾਮ ਊਧਮ ਸਿੰਘ ਵਾਲਾ (ਮੰਗਲਾ) : ਸੁਨਾਮ ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਖੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਲਈ ਹੁਣ ਆਰਮੀ ਫੋਰਸ ਨੇ ਆਪਣਾ ਮੋਰਚਾ ਸੰਭਾਲ ਲਿਆ ਹੈ। ਸੁਨਾਮ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਗੁਰਪ੍ਰੀਤ ਸਿੰਘ ਕਾਂਗੜ ਨੇ ਬਿਆਨ 'ਕਿ ਮੁੱਖ ਮੰਤਰੀ ਬੱਚੇ ਨੂੰ ਹੱਥ ਫੜ ਕੇ ਬਾਹਰ ਕੱਢ ਲਵੇ' 'ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗੜ ਨੂੰ ਦੱਸਣਾ ਚਾਹੁੰਦੇ ਹਨ ਕਿ ਜੇਕਰ ਇਹ ਬੱਚਾ ਕਿਸੇ ਮੰਤਰੀ ਦਾ ਹੁੰਦਾ ਤਾਂ ਮੁੱਖ ਮੰਤਰੀ ਅਜਿਹਾ ਕਰ ਸਕਦੇ ਸਨ ਪਰ ਇਸ ਸਮੇਂ ਉਹ ਪਹਾੜਾਂ 'ਚ ਮਹਿਮਾਨਾਂ ਨਾਲ ਆਨੰਦ ਮਾਣ ਰਹੇ ਹਨ।
ਸਿਮਰਜੀਤ ਬੈਂਸ ਨੇ ਕਿਹਾ ਕਿ ਐੱਨ.ਡੀ. ਆਰ. ਐੱਫ. ਦੇ ਗਲਤ ਢੰਗਾਂ ਕਾਰਨ ਬੋਰਵੈੱਲ 'ਚ ਡਿੱਗੇ ਫਤਿਹ ਨੂੰ ਬਾਹਰ ਕੱਢਣ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਦਿਨਾਂ ਤੋਂ ਪੰਜਾਬ ਸਰਕਾਰ ਬੱਚੇ ਨੂੰ ਬਾਹਰ ਨਹੀਂ ਕੱਢ ਸਕੀ, ਜਿਸ ਕਾਰਨ ਭਾਰਤ ਦਾ ਸਿਰ ਪੂਰੀ ਦੁਨੀਆਂ 'ਚ ਨੀਵਾਂ ਹੋ ਗਿਆ ਹੈ।
ਕਠੂਆ ਜਬਰ ਜ਼ਨਾਹ 'ਤੇ ਅਦਾਲਤ ਦਾ ਵੱਡਾ ਫੈਸਲਾ
NEXT STORY