ਬੰਗਾ (ਰਾਕੇਸ਼ ਅਰੋੜਾ) : ਬਲਾਕ ਦੇ ਪਿੰਡ ਬਾਹੜੋਵਾਲ ਵਿਚ ਇਕ ਸ਼ਰਾਬੀ ਪੁੱਤ ਵੱਲੋਂ ਆਪਣੇ ਹੀ ਪਿਉ ’ਤੇ ਇੱਟਾ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਉਪੰਰਤ ਘਰੋਂ ਬਾਹਰ ਕੱਢ ਦਿੱਤਾ। ਇਸ ਦੌਰਾਨ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਖਵੀਰ ਰਾਮ ਪੁੱਤਰ ਦਿਲਬਾਰਾ ਉਰਫ ਦਿਲਬਾਗ ਨੇ ਦੱਸਿਆ ਕਿ ਉਹ ਮਿਤੀ 22 ਨਵੰਬਰ ਦੀ ਦੇਰ ਰਾਤ ਕਰੀਬ 10:30 ਵਜੇ ਕੰਮ ਤੋਂ ਆਪਣੇ ਘਰ ਵਾਪਿਸ ਆਇਆ ਤਾਂ ਦੇਖਿਆ ਕਿ ਉਸਦੇ ਪਿਤਾ ਦਿਲਬਾਰਾ ਉਰਫ ਦਿਲਬਾਗ ਘਰ ਦੇ ਗੇਟ ਦੇ ਬਾਹਰ ਗਲੀ ਵਿਚ ਕੰਬਲ ਲਪੇਟ ਕੇ ਬੈਠੇ ਹੋਏ ਸਨ। ਜਿਨ੍ਹਾਂ ਦੇ ਸਿਰ ਵਿਚੋਂ ਕਾਫੀ ਖੂਨ ਵਹਿ ਰਿਹਾ ਸੀ। ਇਸ ਬਾਰੇ ਜਦੋਂ ਉਸ ਨੇ ਆਪਣੇ ਵੱਡੇ ਭਰਾ ਮਦਨ ਲਾਲ ਉਰਫ ਬੁੱਧੂ ਨੂੰ ਪੁਛਿੱਆ ਤਾਂ ਉਸ ਨੇ ਕਿਹਾ ਕਿ ਉਹ ਛੱਤ ਤੋਂ ਹੇਠਾਂ ਡਿੱਗ ਪਏ ਹਨ। ਜਿਸ ਕਾਰਨ ਇਹ ਸੱਟਾਂ ਲੱਗੀਆ ਹਨ।
ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪਿੰਡ ਦੇ ਪੰਚ ਗੁਰਜੀਤ ਸਿੰਘ ਨੂੰ ਫੋਨ ਕਰ ਬੁਲਾ ਲਿਆ ਅਤੇ ਇਸਦੀ ਜਾਣਕਾਰੀ ਦਿੱਤੀ ਅਤੇ 108 ਐਬੂਲੈਂਸ ਰਾਹੀ ਸਿਵਲ ਹਸਪਤਾਲ ਬੰਗਾ ਲਿਆਂਦਾ ਗਿਆ। ਜਿੱਥੇ ਡਾਕਟਰ ਵੱਲੋਂ ਉਨ੍ਹਾਂ ਦਾ ਇਲਾਜ਼ ਕੀਤਾ ਗਿਆ। ਉਸ ਨੇ ਦੱਸਿਆ ਜਦੋਂ ਉਸ ਨੇ ਆਪਣੇ ਪਿਤਾ ਦੇ ਸਿਰ ’ਤੇ ਲੱਗੀਆ ਹੋਰ ਸੱਟਾਂ ਨੂੰ ਵੇਖਿਆ ਤਾਂ ਉਸ ਨੇ ਪਿਤਾ ਨੂੰ ਮੁੜ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮਦਨ ਲਾਲ ਉਰਫ ਬੁੱਧੂ ਨੇ ਲੜਾਈ ਝਗੜਾ ਕਰਕੇ ਉਨ੍ਹਾਂ ਦੇ ਇਹ ਸੱਟਾਂ ਮਾਰੀਆਂ ਹਨ। ਇਸ ਉਪੰਰਤ ਉਹ ਬੇਹੋਸ਼ ਹੋ ਗਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਉਧਰ ਥਾਣਾ ਸਦਰ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਹਸਪਤਾਲ ਪੁੱਜ ਗਏ ਅਤੇ ਮ੍ਰਿਤਕ ਦਿਲਬਾਰਾ ਉਰਫ ਦਿਲਬਾਗ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਬੰਗਾ ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਿਲਾਬਾਰਾ ਉਰਫ ਦਿਲਬਾਗ ਦੇ ਪੁੱਤਰ ਲਖਵੀਰ ਰਾਮ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਵੱਡੇ ਭਰਾ ਮਦਨ ਲਾਲ ਉਰਫ ਬੁੱਧੂ ਖ਼ਿਲਾਫ 302 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਬਾਬੇ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ 'ਚ ਕੱਲ੍ਹ ਕੱਢਿਆ ਜਾਵੇਗਾ ਨਗਰ ਕੀਰਤਨ, ਟਰੈਫਿਕ ਰੂਟ ਪਲਾਨ ਜਾਰੀ
NEXT STORY