ਨਵਾਂਸ਼ਹਿਰ (ਤ੍ਰਿਪਾਠੀ, ਜੋਬਨ )— ਨਵਾਂਸ਼ਹਿਰ ਦੇ ਪਿੰਡ ਭੀਣ 'ਚ ਇਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟ ਪਿਆ ਜਦੋਂ ਇਨਵਰਟਰ ਤੋਂ ਕਰੰਟ ਲੱਗਣ ਕਰਕੇ ਪੁੱਤ ਦੀ ਮੌਤ ਹੋਣ ਤੋਂ ਬਾਅਦ ਪਿਤਾ ਦੀ ਵੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਘਰ 'ਚ ਬਿਜਲੀ ਬੰਦ ਹੋਣ ਕਰਕੇ ਇਨਵਰਟਰ ਠੀਕ ਕਰਦੇ ਸਮੇਂ ਪੁੱਤਰ ਨੂੰ ਕਰੰਟ ਲੱਗ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰਿਆ। ਪੁੱਤ ਦੀ ਮੌਤ ਦੀ ਖਬਰ ਜਿਵੇਂ ਹੀ 80 ਸਾਲਾ ਬਜ਼ੁਰਗ ਪਿਤਾ ਨੂੰ ਲੱਗੀ ਤਾਂ ਸਦਮੇ 'ਚ ਗਏ ਪਿਤਾ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਰਕੇ ਉਸ ਦੀ ਵੀ ਮੌਤ ਹੋ ਗਈ। ਪਰਿਵਾਰ 'ਚ ਇਕੱਠੇ ਦੋ ਮੌਤਾਂ ਹੋਣ ਕਰਕੇ ਰਿਸ਼ਤੇਦਾਰ ਸਦਮੇ 'ਚ ਹਨ।
ਖੂਹ 'ਚੋਂ ਨਗਨ ਹਾਲਤ 'ਚ ਮਿਲੀ ਮਹਿਲਾ ਦੀ ਲਾਸ਼, ਫੈਲੀ ਸਨਸਨੀ
NEXT STORY