ਡੇਰਾ ਬਾਬਾ ਨਾਨਕ,(ਕੰਵਲਜੀਤ): ਪੁਲਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਦੇ ਪਿੰਡ ਰੱਤਾ 'ਚ ਰਹਿੰਦੇ ਪਿਓ-ਪੁੱਤ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਲਕੀਤ ਸਿੰਘ ਪੁੱਤਰ ਵੱਸਣ ਸਿੰਘ ਤੇ ਉਸ ਦਾ ਪੁੱਤਰ ਗੁਰਕੀਰਤ ਸਿੰਘ ਆਪਣੀ ਗੱਡੀ ਇੰਡੀਗੋ 'ਚ ਪਿੰਡ ਸ਼ਾਹਪੁਰ ਜਾਜਨ ਤੋਂ ਦਵਾਈ ਲੈਣ ਲਈ ਗਏ ਸਨ। ਜਦ ਉਹ ਦਵਾਈ ਲੈ ਕੇ ਵਾਪਸ ਪਰਤ ਰਹੇ ਸਨ ਤਾਂ ਸ਼ਾਹਪੁਰ ਜਾਜਨ ਦੇ ਪੁੱਲ ਨੇੜੇ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਅਚਾਨਕ ਵਿਗੜ ਗਿਆ, ਜਿਸ ਕਾਰਨ ਗੱਡੀ ਡੂੰਘੀ ਪੈਲੀ 'ਚ ਡਿੱਗ ਗਈ। ਜਿਸ ਨਾਲ ਦੋਵੇ ਪਿਓ-ਪੁੱਤ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਸੰਬੰਧੀ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਤੇ ਗੁਰਦੀਪ ਸਿੰਘ ਸ਼ਾਹਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕਿਸੇ ਦਾ ਫੋਨ ਆਇਆ। ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦੇ ਮੁੰਡੇ ਦਾ ਐਕਸੀਡੈਂਟ ਸ਼ਾਹਪੁਰ ਜਾਜਨ ਨੇੜੇ ਹੋ ਗਿਆ ਹੈ ਤੇ ਉਹ ਤੁਰੰਤ ਦੁਰਘਟਨਾ ਵਾਲੇ ਸਥਾਨ 'ਤੇ ਪਹੁੰਚ ਜਾਣ। ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਭਰਾ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਪਹੁੰਚੇ ਤੇ ਉਨ੍ਹਾਂ ਦੀ ਮੰਦਦ ਨਾਲ ਗੱਡੀ ਨੂੰ ਸਿੱਧਾ ਕਰਕੇ ਆਪਣੇ ਦੋਵਾਂ ਨੂੰ ਮਹਾਜਨ ਹਸਪਤਾਲ ਫਤਹਿਗੜ੍ਹ ਚੂੜੀਆ ਵਿਖੇ ਲੈ ਕੇ ਗਏ, ਜਿਥੇ ਡਾਕਟਰਾਂ ਨੇ ਦੋਵੇਂ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਇਹ ਖਬਰ ਸੁਣਦੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਧੱਕਾ ਲੱਗਾ।
ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ 5 ਕਰੋੜ ਦੀ ਹੈਰੋਇਨ ਬਰਾਮਦ
NEXT STORY