ਅੰਮ੍ਰਿਤਸਰ, (ਸੰਜੀਵ)- ਮੋਟਰਸਾਈਕਲ ਲਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਆਪਣੇ ਬੇਟੇ ਲਵਦੀਪ ਸਿੰਘ ਨੂੰ ਬਚਾਉਣ ਆਏ ਉਸ ਦੇ ਪਿਤਾ ਗੋਪਾਲ ਸਿੰਘ ਨੂੰ ਬੇਸਬਾਲ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ ਵਿਚ ਥਾਣਾ ਵੇਰਕਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਸੁਮਨ ਦੀ ਸ਼ਿਕਾਇਤ 'ਤੇ ਹਮਲਾਵਰ ਸੁਰਜੀਤ ਸਿੰਘ ਤੇ ਉਸ ਦੇ ਭਰਾ ਸੂਰਜ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ।
ਕੀ ਸੀ ਮਾਮਲਾ? : ਵੇਰਕਾ ਸਥਿਤ ਪ੍ਰੀਤ ਨਗਰ ਦੇ ਰਹਿਣ ਵਾਲੇ ਲਵਦੀਪ ਦਾ ਮੋਟਰਸਾਈਕਲ ਗਲੀ ਵਿਚ ਖੜ੍ਹਾ ਸੀ, ਇਸ ਦੌਰਾਨ ਉਕਤ ਮੁਲਜ਼ਮ ਸੁਰਜੀਤ ਸਿੰਘ ਤੇ ਉਸ ਦਾ ਭਰਾ ਸੂਰਜ ਆਪਣਾ ਛੋਟਾ ਹਾਥੀ ਕੱਢਣ ਲੱਗੇ ਕਿ ਇਸ ਦੌਰਾਨ ਉਨ੍ਹਾਂ ਦਾ ਲਵਦੀਪ ਸਿੰਘ ਨਾਲ ਵਿਵਾਦ ਹੋ ਗਿਆ ਅਤੇ ਦੋਵੇਂ ਭਰਾਵਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਝਗੜੇ ਨੂੰ ਦੇਖ ਕੇ ਪਹਿਲਾਂ ਲਵਦੀਪ ਦੀ ਮਾਤਾ ਅੱਗੇ ਆਈ ਅਤੇ ਫਿਰ ਬਚਾਅ ਕਰਨ ਉਸ ਦਾ ਪਿਤਾ ਗੋਪਾਲ ਸਿੰਘ ਵੀ ਆ ਗਿਆ। ਇਸ ਦੌਰਾਨ ਸੁਰਜੀਤ ਸਿੰਘ ਤੇ ਸੂਰਜ ਨੇ ਉਸ ਦੇ ਸਿਰ ਵਿਚ ਬੇਸਬਾਲ ਨਾਲ ਵਾਰ ਕੀਤੇ, ਜੋ ਖੂਨ ਨਾਲ ਲਿਬੜਿਆ ਉਥੇ ਹੀ ਡਿੱਗ ਗਿਆ ਅਤੇ ਦੋਸ਼ੀ ਫਰਾਰ ਹੋ ਗਏ। ਗੋਪਾਲ ਸਿੰਘ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਵੇਰਕਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ? : ਥਾਣਾ ਵੇਰਕਾ ਦੇ ਇੰਚਾਰਜ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।
ਪੰਜਾਬ ਸਰਕਾਰ ਤੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕਰ ਕੇ ਫੂਕੇ ਪੁਤਲੇ
NEXT STORY