ਜਲੰਧਰ (ਸੁਧੀਰ, ਸੋਨੂੰ)— ਸਥਾਨਕ ਜੇਲ ਰੋਡ 'ਤੇ ਸਥਿਤ ਬਾਗ ਬਾਹਰੀਆਂ 'ਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਘਰੇਲੂ ਵਿਵਾਦ ਕਾਰਨ ਇਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇਸ ਮੌਕੇ ਉਸ ਦਾ ਭਰਾ ਅਭੈ ਵੀ ਹਮਲੇ 'ਚ ਗੰਭੀਰ ਜ਼ਖਮੀ ਹੋ ਗਿਆ। ਲੋਕਾਂ ਨੇ ਗੰਭੀਰ ਹਾਲਤ 'ਚ ਜ਼ਖਮੀ ਅਭੈ ਨੂੰ ਕਪੂਰਥਲਾ ਚੌਕ ਨੇੜੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਅਤੇ ਘਟਨਾ ਸਬੰਧੀ ਥਾਣਾ ਨੰਬਰ 2 ਦੀ ਪੁਲਸ ਨੂੰ ਸੂਚਿਤ ਕੀਤਾ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਉਪਰੰਤ ਪੁਲਸ ਨੇ ਘਟਨਾ 'ਚ ਵਰਤਿਆ ਗਿਆ ਚਾਕੂ ਮੌਕੇ ਤੋਂ ਬਰਾਮਦ ਕਰਕੇ ਮੁਲਜ਼ਮ ਜਤਿਨ ਨੂੰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਮ੍ਰਿਤਕ ਅਸ਼ਵਨੀ ਨਾਗਪਾਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

ਥਾਣਾ ਨੰ. 2 ਦੇ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਅਸ਼ਵਨੀ ਕੁਮਾਰ ਕੈਟਰਿੰਗ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਦੋ ਲੜਕੇ ਹਨ। ਉਥੇ ਦੇਰ ਰਾਤ ਘਰੇਲੂ ਵਿਵਾਦ ਕਾਰਨ ਅਸ਼ਵਨੀ ਕੁਮਾਰ ਦੇ ਲੜਕੇ ਜਤਿਨ ਨਾਗਪਾਲ ਨੇ ਘਰ 'ਚ ਪਏ ਚਾਕੂ ਨਾਲ ਪਿਓ-ਪੁੱਤਰ 'ਤੇ ਕਈ ਵਾਰ ਕੀਤੇ। ਗੁਆਂਢ 'ਚ ਰਹਿੰਦੇ ਦਵਿੰਦਰ ਨੇ ਦੱਸਿਆ ਕਿ ਛੋਟਾ ਭਰਾ ਅਭੈ ਨਾਗਪਾਲ ਚਿੰਤਪੂਰਨੀ ਮਾਤਾ ਤੋਂ ਮੱਥਾ ਟੇਕ ਕੇ ਘਰ ਵਾਪਸ ਆਇਆ ਸੀ ਅਤੇ ਵੱਡਾ ਭਰਾ ਜਤਿਨ ਨਾਗਪਾਲ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ।

ਇਸ ਦੌਰਾਨ ਜਤਿਨ ਪਿਤਾ ਨਾਲ ਵੀ ਝਗੜਾ ਕਰ ਰਿਹਾ ਸੀ। ਝਗੜਾ ਇੰਨਾ ਵੱਧ ਗਿਆ ਕਿ ਪਹਿਲਾਂ ਬੇਟੇ ਨੇ ਆਪਣੇ ਛੋਟੇ ਭਰਾ ਨੂੰ ਚਾਕੂ ਨਾਲ ਜ਼ਖ਼ਮੀ ਕੀਤਾ ਅੇਤ ਜਦੋਂ ਅਸ਼ਵਨੀ ਕੁਮਾਰ ਝਗੜਾ ਛੁੜਵਾਉਣ ਲੱਗੇ ਤਾਂ ਜਤਿਨ ਨੇ ਆਪਣੇ ਪਿਤਾ ਦੇ ਢਿੱਡ 'ਚ ਚਾਕੂ ਨਾਲ ਕਈ ਵਾਰ ਕਰਕੇ ਕਤਲ ਕਰ ਦਿੱਤਾ।

ਪਿਤਾ ਦਾ ਕਤਲ ਕਰਨ ਤੋਂ ਬਾਅਦ ਉਕਤ ਮੁਲਜ਼ਮ ਘਰ ਵਿਚ ਕਿਸੇ ਕਮਰੇ 'ਚ ਲੁਕ ਗਿਆ। ਪੁਲਸ ਨੇ ਮੌਕੇ 'ਤੇ ਮੁਲਜ਼ਮ ਜਤਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਛੋਟੇ ਭਰਾ ਅਭੈ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਦੇਰ ਰਾਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਭਿਆਨਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ, ਦਰਦਨਾਕ ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
NEXT STORY