ਮਮਦੋਟ (ਸੰਜੀਵ)- ਦੀਵਾਲੀ ਦੀ ਰਾਤ ਮਮਦੋਟ ਵਾਸੀ ਇਕ ਪਰਿਵਾਰ ਉਤੇ ਕਹਿਰ ਦੀ ਰਾਤ ਸਾਬਿਤ ਹੋਈ ਹੈ। ਇਥੇ ਤਿੰਨ ਧੀਆਂ ਦੇ ਬਾਪ ਦੀ ਸੜਕ ਹਾਦਸੇ ਵਿਚ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਰ ਦੋਟ-ਖਾਈ ਰੋਡ 'ਤੇ ਸਥਿਤ ਪਿੰਡ ਝੋਕ ਨੋਧ ਸਿੰਘ ਵਾਲਾ ਵਿਖੇ ਸੇਂਟ ਸੋਲਜਰ ਸਕੂਲ ਦੇ ਕੋਲ ਕਾਰ ਅਤੇ ਕੰਬਾਈਨ ਵਿਚ ਭਿਆਨਕ ਟਕਰ ਹੋ ਗਈ। ਜਿਸ ਕਾਰਨ ਕਾਰ ਵਿਚ ਸਵਾਰ ਰਾਕੇਸ਼ ਕੁਮਾਰ (ਕੇਸ਼ਾ) ਪੁੱਤਰ ਮੰਗਤ ਰਾਮ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਮ੍ਰਿਤਕ ਤਿੰਨ ਧੀਆਂ ਦਾ ਪਿਓ ਸੀ ਤੇ ਰੰਗ ਰੋਗਨ ਦੀ ਦੁਕਾਨ ਕਰਦਾ ਸੀ। ਹਾਦਸੇ ਤੋਂ ਪਹਿਲਾਂ ਰਾਕੇਸ਼ ਕੁਮਾਰ ਫਿਰੋਜ਼ਪੁਰ ਤੋਂ ਵਾਪਸ ਮਮਦੋਟ ਆ ਰਿਹਾ ਸੀ। ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਥਾਣਾ ਮਮਦੋਟ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ ਹੈ ਤੇ ਪੁਲਸ ਵਲੋਂ ਕੰਬਾਈਨ ਚਾਲਕ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਲੰਧਰ ਵਿਚ ਵੱਡਾ ਧਮਾਕਾ, ਕਈ ਘਰਾਂ ਨੂੰ ਨੁਕਸਾਨ (ਵੀਡੀਓ)
NEXT STORY