ਅੰਮ੍ਰਿਤਸਰ- ਅੰਮ੍ਰਿਤਸਰ ਤੋਂ ਹੈਰਾਨ ਕਰ ਦੇਣ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਤਿੰਨ ਬੱਚਿਆਂ ਦੀ ਮਾਂ ਦੇ ਵੱਲੋਂ ਆਪਣੇ ਘਰਵਾਲੇ ਨੂੰ ਪ੍ਰੇਮਿਕਾ ਨਾਲ ਰੱਗੇ ਹੱਥੀਂ ਫੜਿਆ ਗਿਆ ਹੈ। ਜਿਸ ਤੋਂ ਬਾਅਦ ਤਿੰਨ ਬੱਚਿਆਂ ਦੀ ਮਾਂ ਨੇ ਹੰਗਾਮਾ ਕਰ ਦਿੱਤਾ ਅਤੇ ਦੇਖਦੇ ਹੀ ਦੇਖਦੇ ਲੋਕ ਵੀ ਇਕੱਠੇ ਹੋ ਗਏ। ਜਾਣਕਾਰੀ ਮੁਤਾਬਕ ਮਹਿਲਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਤਿੰਨ ਬੱਚੇ ਹਨ ਪਰ ਉਸ ਦੇ ਪਤੀ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਮ ਨਹੀਂ ਹੈ ਕੀ ਉਹ ਇਹ ਕਿਹੜੇ ਕੰਮ ਕਰ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਨਾ ਤਾਂ ਉਹ ਸਮੇਂ 'ਤੇ ਘਰ ਆਉਂਦਾ ਅਤੇ ਨਾ ਹੀ ਮੇਰੇ ਨਾਲ ਕੋਈ ਗੱਲਬਾਤ ਕਰਦਾ ਹੈ। ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਇਕ ਹੀ ਗੱਲ ਕਰਦਾ ਹੈ ਕਿ ਮੈਨੂੰ ਤਲਾਕ ਚਾਹੀਦਾ ਹੈ। ਇਸ ਦੌਰਾਨ ਮਹਿਲਾ ਨੂੰ ਅੱਜ ਪਤਾ ਲਗਾ ਕਿ ਉਹ ਕਿਸੇ ਔਰਤ ਨਾਲ ਆਇਆ ਹੈ ਤਾਂ ਉਸ ਵੱਲੋਂ ਹੰਗਾਮਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਦਾਦੇ-ਪੋਤੇ ਦੀ ਤੜਫ-ਤੜਫ਼ ਕੇ ਮੌਤ
ਦੂਸਰੇ ਪਾਸੇ ਵਿਅਕਤੀ ਦਾ ਕਹਿਣਾ ਹੈ ਕਿ ਮੇਰੀ ਆਪਣੀ ਘਰਵਾਲੀ ਨਾਲ ਨਹੀਂ ਬਣਦੀ, ਜਿਸ ਕਾਰਨ ਮੈਂ ਉਸ ਨਾਲ ਰਹਿਣਾ ਹੀ ਨਹੀਂ ਚਾਹੁੰਦਾ। ਇਸ ਮੌਕੇ ਵਿਅਕਤੀ ਦੀ ਮਾਂ ਵੱਲੋਂ ਵੀ ਆਪਣੇ ਮੁੱਡੇ 'ਤੇ ਹੀ ਗੰਭੀਰ ਇਲਜ਼ਾਮ ਲਗਾ ਦਿੱਤੇ ਗਏ।
ਇਹ ਵੀ ਪੜ੍ਹੋ- ਪੰਜਾਬੀਓ ਲੱਗ ਗਈਆਂ ਮੌਜਾਂ, ਇਕੱਠੀਆਂ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇਸ ਦੌਰਾਨ ਵਿਅਕਤੀ ਦੀ ਪ੍ਰੇਮਿਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ। ਪ੍ਰੇਮਿਕਾ ਦਾ ਕਹਿਣਾ ਹੈ ਇਸ ਨੇ ਮੈਨੂੰ ਨਹੀਂ ਦੱਸਿਆ ਸੀ ਕਿ ਉਹ ਵਿਆਹਿਆ ਹੋਇਆ ਹੈ। ਉਸ ਦੇ ਰਿਲੇਸ਼ਨ ਨੂੰ ਜਦੋਂ ਛੇ ਮਹੀਨੇ ਬੀਤ ਗਏ ਤਾਂ ਫਿਰ ਪਤਾ ਲਗਾ ਸੀ ਕਿ ਉਹ ਵਿਆਹਿਆ ਹੋਇਆ ਹੈ। ਜਿਸ ਤੋਂ ਬਾਅਦ ਵਿਅਕਤੀ ਨੇ ਪ੍ਰੇਮਿਕਾ ਕੋਲੋਂ ਮੁਆਫ਼ੀ ਮੰਗ ਲਈ ਸੀ। ਪ੍ਰੇਮਿਕਾ ਦਾ ਕਹਿਣਾ ਹੈ ਪ੍ਰੇਮੀ ਉਸ ਦਾ ਸਾਥ ਦੇਵੇਗਾ ਤਾਂ ਉਹ ਉਸ ਨੂੰ ਕਦੇ ਵੀ ਨਹੀਂ ਛੱਡੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਈ ਗਰਮੀਆਂ ਦੀ ਸ਼ੁਰੂਆਤ, ਜਾਣੋ ਅਗਲੇ ਹਫ਼ਤੇ ਦੀ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ਾਂ 'ਚੋਂ ਆਏ 118 ਬਿਲੀਅਨ ਡਾਲਰ 'ਚੋਂ ਸਭ ਤੋਂ ਵੱਧ ਮਹਾਰਾਸ਼ਟਰ 'ਚ, ਪੰਜਾਬ 'ਚ ਆਇਆ ਸਿਰਫ਼ 4 ਫ਼ੀਸਦੀ
NEXT STORY