ਬਰਨਾਲਾ/ਹੰਡਿਆਇਆ (ਵਿਵੇਕ ਸਿੰਧਵਾਨੀ, ਰਵੀ, ਧਰਮਪਾਲ ਸਿੰਘ) : ਬਰਨਾਲਾ ਵਿਖੇ ਆਰਥਿਕ ਤੰਗੀ ਕਾਰਣ ਪਿਉ-ਪੁੱਤ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਭੂਸ਼ਣ ਪੁੱਤਰ ਗਣੇਸ਼ ਦਾਸ ਅਤੇ ਉਸਦੇ ਪੁੱਤਰ ਮੁਨੀਸ਼ ਕੁਮਾਰ ਵਾਸੀ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗਲੀ ਨੰਬਰ 5 ਏ ਬਰਨਾਲਾ ਵਿਖੇ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਭਾਰਤ ਭੂਸ਼ਣ ਰੇਹੜੀ ਲਾ ਕੇ ਆਂਡੇ ਵੇਚਣ ਦਾ ਕੰਮ ਕਰਦਾ ਸੀ ਅਤੇ ਮੁਨੀਸ਼ ਕੁਮਾਰ ਛੋਟਾ ਹਾਥੀ ਗੱਡੀ ’ਤੇ ਡਰਾਈਵਰ ਵਜੋਂ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ।
ਇਹ ਵੀ ਪੜ੍ਹੋ : ਕੈਪਟਨ ਨੂੰ ਬੀਬੀ ਸਿੱਧੂ ਦਾ ਠੋਕਵਾਂ ਜਵਾਬ, ਜੇ ਪਾਰਟੀ ਦੇ ਫ਼ੈਸਲੇ ਪਸੰਦ ਨਹੀਂ ਤਾਂ ਛੱਡ ਦਿਓ ਕਾਂਗਰਸ
ਦੱਸਿਆ ਜਾ ਰਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਆਈ ਮੰਦੀ ਦੇ ਚੱਲਦੇ ਦੋਵੇਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਹੇ ਸਨ। ਜਿੰਨਾ ਨੇ ਬੀਤੇ ਦਿਨੀਂ ਇਕੱਠਿਆਂ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਪਿਉ-ਪੁੱਤ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਮਗਰੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਜਿੱਥੇ 23 ਸਤੰਬਰ ਨੂੰ ਸਵੇਰ ਸਮੇਂ ਮੁਨੀਸ਼ ਕੁਮਾਰ (25) ਅਤੇ ਸ਼ਾਮ ਨੂੰ ਭਾਰਤ ਭੂਸ਼ਣ (55) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਪਿੱਛੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ
ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਕਿਸਾਨਾਂ ਦੇ ਮੁਆਵਜ਼ੇ 'ਚ 100 ਫ਼ੀਸਦੀ ਵਾਧਾ ਕੀਤਾ ਜਾਵੇ: ਅਕਾਲੀ ਦਲ
NEXT STORY