ਫ਼ਿਰੋਜ਼ਪੁਰ: ਸੂਬੇ ਵਿਚ ਨਸ਼ੇ ਦਾ ਕਹਿਰ ਲਗਾਤਾਰ ਜਾਰੀ ਹੈ। ਫ਼ਿਰੋਜ਼ਪੁਰ ਵਿਚ ਇਕ ਵਿਅਕਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ, ਉਸ ਦੇ ਭੋਗ ਵਾਲੇ ਦਿਨ ਨਸ਼ੇ ਦੇ ਆਦੀ ਪੁੱਤਰ ਦੀ ਵੀ ਮੌਤ ਹੋ ਗਈ। ਪਿਓ ਦੇ ਭੋਗ ਵਾਲੇ ਦਿਨ ਹੀ ਉਸ ਦੇ ਪੁੱਤਰ ਦਾ ਸਸਕਾਰ ਵੀ ਕਰਨਾ ਪਿਆ। 10 ਦਿਨਾਂ ਦੇ ਅੰਦਰ ਪਿਓ-ਪੁੱਤਰ ਦੀ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਇਹ ਖ਼ਬਰ ਵੀ ਪੜ੍ਹੋ - ਬਾਪੂ ਬਲਕੌਰ ਸਿੰਘ ਨੇ ਦੱਸਿਆ ਕੀ ਹੋਵੇਗਾ ਨਿੱਕੇ ਸਿੱਧੂ ਦਾ ਨਾਂ (ਵੀਡੀਓ)
ਜਾਣਕਾਰੀ ਮੁਤਾਬਕ ਪਿੰਡ ਸੁਰ ਸਿੰਘ ਵਾਲਾ ਦੇ ਰਹਿਣ ਵਾਲੇ ਗੁਰਬਚਨ ਸਿੰਘ ਦੇ ਜ਼ਿਆਦਾ ਸ਼ਰਾਬ ਪੀਣ ਨਾਲ ਗੁਰਦੇ ਖ਼ਰਾਬ ਹੋਣ ਕਾਰਨ 7 ਮਾਰਚ ਨੂੰ ਮੌਤ ਹੋ ਗਈ ਸੀ। ਇਸ ਦੀ ਸੂਚਨਾ ਦੇ ਕੇ ਉਸ ਦੇ ਪੁੱਤਰ ਸ਼ੇਰੂ ਨੂੰ ਫ਼ੋਨ ਕਰ ਕੇ ਮੱਧ ਪ੍ਰਦੇਸ਼ ਤੋਂ ਬੁਲਾਇਆ ਗਿਆ ਜੋ ਕੰਬਾਈਨ 'ਤੇ ਕੰਮ ਕਰਨ ਲਈ ਗਿਆ ਹੋਇਆ ਸੀ। ਉਸ ਨੇ ਆ ਕੇ ਪਿਤਾ ਦੀਆਂ ਸਾਰੀਆਂ ਅੰਤਿਮ ਰਸਮਾਂ ਕੀਤੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ 15 ਮਾਰਚ ਰਾਤ ਨੂੰ ਸ਼ੇਰੂ ਘਰੋਂ ਗਿਆ ਅਤੇ ਬਾਹਰੋਂ ਨਸ਼ਾ ਕਰ ਕੇ ਆਇਆ, ਉਹ ਬੇਹੋਸ਼ ਹੋ ਗਿਆ। ਸ਼ਨੀਵਾਰ ਤੜਕਾਰ ਉਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ: ਸਿਰਫ਼ਿਰੇ ਆਸ਼ਿਕ ਦੀ ਸ਼ਰਮਨਾਕ ਕਰਤੂਤ! ਮੁਹੱਲੇ 'ਚ ਲਵਾ ਦਿੱਤੇ ਪ੍ਰੇਮਿਕਾ ਦੇ ਅਸ਼ਲੀਲ ਫਲੈਕਸ
3 ਭੈਣਾਂ ਦਾ ਇਕਲੌਤਾ ਭਰਾ ਸੀ ਸ਼ੇਰੂ
ਮਾਂ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਸ਼ਮਸ਼ੇਰ ਸਿੰਘ ਉਰਫ਼ ਸ਼ੇਰੂ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਜਿੰਨਾ ਵੀ ਘਰ ਵਿਚ ਪੈਸਾ ਹੁੰਦਾ ਸੀ, ਉਹ ਨਸ਼ੇ 'ਤੇ ਖਰਚ ਦਿੰਦਾ ਸੀ। ਸ਼ੇਰੂ ਅਕਸਰ ਉਸ ਦੇ ਨਾਲ ਲੜਦਾ-ਝਗੜਦਾ ਰਹਿੰਦਾ ਸੀ ਤੇ ਜ਼ਬਰਦਸਤੀ ਪੈਸੇ ਲਿਜਾ ਕੇ ਨਸ਼ਾ ਕਰਦਾ ਸੀ। ਇਸ ਤੋਂ ਬਚਨ ਲਈ ਹੀ ਉਸ ਨੂੰ ਮੱਧ ਪ੍ਰਦੇਸ਼ ਵਿਚ ਕੰਬਾਈਨ 'ਤੇ ਕੰਮ ਕਰਨ ਲਈ ਭੇਜਿਆ ਸੀ। ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਇਸੈਂਸੀ ਅਸਲਾ ਧਾਰਕ 22 ਮਾਰਚ ਤੱਕ ਜਮ੍ਹਾਂ ਕਰਾਉਣ ਅਸਲਾ : ਜ਼ਿਲ੍ਹਾ ਮੈਜਿਸਟ੍ਰੇਟ
NEXT STORY