ਫਾਜ਼ਿਲਕਾ - ਫਾਜ਼ਿਲਕਾ ਦੀ ਇਕ ਅਦਾਲਤ ਨੇ ਸੂਬੇ ਦੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਦੇ 3 ਭਰਾਵਾਂ ਦੇ ਵਿਰੁੱਧ ਚੱਲ ਰਹੇ ਚੈੱਕ ਬਾਊਂਸ ਦੇ ਮਾਮਲੇ ’ਚ ਉਸ ਦੇ ਇਕ ਭਰਾ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਦੋਸ਼ੀ ਕਰਾਰ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਸਾਰੇ ਮਾਮਲਿਆਂ ’ਚ 2-2 ਸਾਲ (16 ਸਾਲ) ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਉਸ ਨੂੰ ਵੱਖ-ਵੱਖ ਮਾਮਲੇ ਦੇ ਸਬੰਧ ’ਚ 5 ਲੱਖ ਰੁਪਏ ਤੋਂ ਲੈ ਕੇ 19 ਲੱਖ ਰੁਪਏ ਤੱਕ ਦਾ ਜੁਰਮਾਨਾ, ਜੋ ਕਿ ਕੁੱਲ ਮਿਲਾ ਕੇ 78 ਲੱਖ ਰੁਪਏ ਬਣਦਾ ਹੈ, ਨੂੰ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਅਨੁਸਾਰ ਕੇਸ ਦਰਜ ਕਰਨ ਵਾਲੀਆਂ ਫਰਮਾਂ ’ਚੋਂ ਇਕ ਫਰਮ ਕੇ.ਕੇ. ਇੰਟਰਪ੍ਰਾਈਜੇਜ, ਜਿਸ ਦੇ ਸੰਚਾਲਨ ਕਰਨ ਸਿੰਘ ਸਾਵਨਸੁਖਾ ਨੇ ਦੱਸਿਆ ਕਿ ਉਨ੍ਹਾਂ ਨੇ ਹੰਸ ਜੋਸਨ ਦੇ ਭਰਾ ਕਿਸ਼ੋਰ ਚੰਦ ਜੋਸਨ, ਹਾਕਮ ਚੰਦ ਜੋਸਨ ਅਤੇ ਸ਼ੇਰ ਚੰਦ ਜੋਸਨ ਦੇ ਖਿਲਾਫ 21 ਨੰਵਬਰ 2016 ਨੂੰ 8 ਮਾਮਲੇ ਦਰਜ ਕਰਵਾਏ ਸਨ। ਅਦਾਲਤ ਨੇ ਦਰਜ ਕੀਤੇ ਉਕਤ ਮਾਮਲਿਆਂ ਦੀ ਸੁਣਵਾਈ ਕਰਦੇ ਹੋੋਏ ਤਿਨਾਂ ਮੁਲਜ਼ਮਾਂ ’ਚੋਂ ਕਿਸ਼ੋਰ ਚੰਦ ਜੋਸਨ, ਜਿਸ ਦੇ ਦਸਤਖਤ ਉਨ੍ਹਾਂ ਨੂੰ ਦਿੱਤੇ ਗਏ ਚੈੱਕਾਂ ’ਤੇ ਕੀਤੇ ਗਏ ਸਨ, ਦੇ ਆਧਾਰ ’ਤੇ ਦੋਸ਼ੀ ਕਰਾਰ ਕਰ ਦਿੱਤਾ ਗਿਆ ਹੈ। ਦੋਸ਼ੀ ਕਰਾਰ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਸਜ਼ਾ ਭੁਗਤਨ ਅਤੇ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ।
ਚੋਰਾਂ ਨੇ ਕੋਠੀ ਦੇ ਤਾਲੇ ਤੋੜ ਕੇ ਸਾਮਾਨ ’ਤੇ ਕੀਤਾ ਹੱਥ ਸਾਫ਼
NEXT STORY